ਬੀ.ਸੀ. ਵਿਚ ਨਾਂ ਨਹੀਂ ਬਦਲ ਸਕਣਗੇ ਅਪਰਾਧਕ ਮਾਮਲਿਆਂ ਦੇ ਦੋਸ਼ੀ
ਵੈਨਕੂਵਰ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਅਪਰਾਧੀਆਂ ਦੀ ਨਕੇਲ ਕਸਣ ਲਈ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਜਿਸ ਦੇ ਪਾਸ ਹੋਣ ਮਗਰੋਂ ਅਪਰਾਧਕ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਲੋਕ ਆਪਣਾ ਨਾਂ ਨਹੀਂ ਬਦਲ ਸਕਣਗੇ। ਸੂਬੇ ਦੇ ਸਿਹਤ ਮੰਤਰੀ ਐਡ੍ਰੀਅਨ ਡਿਕਸ ਨੇ ਦੱਸਿਆ ਕਿ ਮੌਜੂਦਾ ਕਾਨੂੰਨ ਅਧੀਨ ਕੋਈ ਵੀ ਸ਼ਖਸ ਕਾਨੂੰਨੀ ਤੌਰ ’ਤੇ ਆਪਣਾ ਨਾਂ […]
By : Editor Editor
ਵੈਨਕੂਵਰ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਅਪਰਾਧੀਆਂ ਦੀ ਨਕੇਲ ਕਸਣ ਲਈ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਜਿਸ ਦੇ ਪਾਸ ਹੋਣ ਮਗਰੋਂ ਅਪਰਾਧਕ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਲੋਕ ਆਪਣਾ ਨਾਂ ਨਹੀਂ ਬਦਲ ਸਕਣਗੇ। ਸੂਬੇ ਦੇ ਸਿਹਤ ਮੰਤਰੀ ਐਡ੍ਰੀਅਨ ਡਿਕਸ ਨੇ ਦੱਸਿਆ ਕਿ ਮੌਜੂਦਾ ਕਾਨੂੰਨ ਅਧੀਨ ਕੋਈ ਵੀ ਸ਼ਖਸ ਕਾਨੂੰਨੀ ਤੌਰ ’ਤੇ ਆਪਣਾ ਨਾਂ ਬਦਲ ਸਕਦੀ ਹੈ ਪਰ ਅਪਰਾਧੀਆਂ ਨੂੰ ਇਸ ਘੇਰੇ ਵਿਚੋਂ ਬਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਅਪਰਾਧੀ ਆਪਣੀ ਪਛਾਣ ਲੁਕਾਉਣ ਲਈ ਨਾਂ ਬਦਲ ਲੈਂਦੇ ਹਨ ਅਤੇ ਪੁਲਿਸ ਨੂੰ ਸ਼ਨਾਖਤ ਕਰਨ ਵਿਚ ਸਮੱਸਿਆ ਆਉਂਦੀ ਹੈ।
ਸੂਬਾ ਸਰਕਾਰ ਨੇ ਵਿਧਾਨ ਸਭਾ ਵਿਚ ਪੇਸ਼ ਕੀਤਾ ਨਵਾਂ ਕਾਨੂੰਨ
ਇਸ ਤੋਂ ਇਲਾਵਾ ਅਪਰਾਧ ਦੇ ਸ਼ਿਕਾਰ ਲੋਕਾਂ ਦੀ ਸੁਰੱਖਿਆ ਵਾਸਤੇ ਵੀ ਖਤਰਾ ਪੈਦਾ ਹੁੰਦਾ ਹੈ। ਇਥੇ ਦਸਣਾ ਬਣਦਾ ਹੈ ਕਿ 16 ਸਾਲ ਪਹਿਲਾਂ ਤਿੰਨ ਬੱਚਿਆਂ ਦਾ ਕਤਲ ਕਰਨ ਵਾਲੇ ਐਲਨ ਸ਼ੌਇਨਬੌਰਨ ਨੇ ਆਪਣਾ ਨਾਂ ਬਦਲ ਲਿਆ ਜਦਕਿ 1997 ਵਿਚ ਪੰਜਾਬੀ ਮੂਲ ਦੀ ਰੀਨਾ ਵਿਰਕ ਦੀ ਕਾਤਲ ਨੇ ਵੀ ਆਪਣੀ ਪਛਾਣ ’ਤੇ ਪਰਦਾ ਪਾਉਣ ਲਈ ਨਾਂ ਬਦਲ ਲਿਆ। ਐਲਨ ਦਾ ਨਵਾਂ ਨਾਂ ਕੈਨ ਜੌਹਨ ਜੌਹਨਸਨ ਹੈ ਜਦਕਿ ਰੀਨਾ ਵਿਰਕ ਦੀ ਕਾਤਲ ਕੈਲੀ ਐਲਰਡ ਵੀ ਆਪਣੀ ਪਛਾਣ ਬਦਲ ਚੁੱਕੀ ਹੈ। ਅਜਿਹੇ ਵਿਚ ਇਹ ਸਾਰੇ ਜਨਤਕ ਤੌਰ ’ਤੇ ਵਿਚਾਰ ਸਕਦੇ ਹਨ ਅਤੇ ਇਨ੍ਹਾਂ ਦੀ ਅਸਲ ਪਛਾਣ ਤੈਅ ਕਰਨੀ ਸੰਭਵ ਨਹੀਂ। ਪ੍ਰੀਮੀਅਰ ਡੇਵਿਡ ਈਬੀ ਆਖ ਚੁੱਕੇ ਹਨ ਕਿ ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਹਰ ਸ਼ਖਸ ਦੀ ਜਵਾਬਦੇਹੀ ਤੈਅ ਕਰਨੀ ਲਾਜ਼ਮੀ ਹੈ। ਉਧਰ ਐਡ੍ਰੀਅਨ ਡਿਕਸ ਨੇ ਕਿਹਾ ਕਿ ਨਵਾਂ ਕਾਨੂੰਨ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਪਰਾਧੀਆਂ ’ਤੇ ਲਾਗੂ ਹੋਵੇਗਾ।