ਬੀ.ਸੀ. ’ਚ ਪੰਜਾਬਣ ਦੀ ਮੌਤ ਦੇ ਮਾਮਲੇ ਵਿਚ ਦੋਸ਼ ਆਇਦ
ਵੈਨਕੂਵਰ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਸਕੁਐਮਿਸ਼ ਵਿਖੇ ਇਕ ਬੇਕਾਬੂ ਪਿਕਅੱਪ ਟਰੱਕ ਹੇਠ ਦਰੜੇ ਜਾਣ ਕਾਰਨ ਮੌਤ ਦੇ ਮੂੰਹ ਵਿਚ ਗਈ ਗੁਰਪ੍ਰੀਤ ਕੌਰ ਸੰਘਾ ਦੇ ਮਾਮਲੇ ਵਿਚ ਪੁਲਿਸ ਨੇ ਬੀਤੇ ਦਿਨੀਂ ਸ਼ੱਕੀ ਵਿਰੁੱਧ ਦੋਸ਼ ਆਇਦ ਕਰ ਦਿਤੇ। 2 ਸਤੰਬਰ 2022 ਨੂੰ ਵਾਪਰੇ ਹਾਦਸੇ ਮਗਰੋਂ ਡਰਾਈਵਰ ਫਰਾਰ ਹੋ ਗਿਆ ਸੀ ਜਦਕਿ ਗੰਭੀਰ ਜ਼ਖਮੀ ਹੋਈ […]
By : Editor Editor
ਵੈਨਕੂਵਰ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਸਕੁਐਮਿਸ਼ ਵਿਖੇ ਇਕ ਬੇਕਾਬੂ ਪਿਕਅੱਪ ਟਰੱਕ ਹੇਠ ਦਰੜੇ ਜਾਣ ਕਾਰਨ ਮੌਤ ਦੇ ਮੂੰਹ ਵਿਚ ਗਈ ਗੁਰਪ੍ਰੀਤ ਕੌਰ ਸੰਘਾ ਦੇ ਮਾਮਲੇ ਵਿਚ ਪੁਲਿਸ ਨੇ ਬੀਤੇ ਦਿਨੀਂ ਸ਼ੱਕੀ ਵਿਰੁੱਧ ਦੋਸ਼ ਆਇਦ ਕਰ ਦਿਤੇ। 2 ਸਤੰਬਰ 2022 ਨੂੰ ਵਾਪਰੇ ਹਾਦਸੇ ਮਗਰੋਂ ਡਰਾਈਵਰ ਫਰਾਰ ਹੋ ਗਿਆ ਸੀ ਜਦਕਿ ਗੰਭੀਰ ਜ਼ਖਮੀ ਹੋਈ 44 ਸਾਲ ਦੀ ਗੁਰਪ੍ਰੀਤ ਕੌਰ ਸੰਘਾ ਨੇ ਦੋ ਹਫਤੇ ਬਾਅਦ ਹਸਪਾਤਲ ਵਿਚ ਦਮ ਤੋੜ ਦਿਤਾ।
ਬੇਕਾਬੂ ਪਿਕਅੱਪ ਟਰੱਕ ਹੇਠ ਆਉਣ ਕਾਰਨ ਗਈ ਸੀ ਗੁਰਪ੍ਰੀਤ ਕੌਰ ਸੰਘਾ ਦੀ ਜਾਨ
ਇਥੇ ਦਸਣਾ ਬਣਦਾ ਹੈ ਕਿ ਗੁਰਪ੍ਰੀਤ ਕੌਰ ਸੰਘਾ, ਇਕ ਹੋਰ ਮਹਿਲਾ ਨਾਲ ਪੈਂਬਰਟਨ ਐਵੇਨਿਊ ਅਤੇ ਕਲੀਵਲੈਂਡ ਐਵੇਨਿਊ ਦੇ ਇਕ ਬੱਸ ਸਟੌਪ ’ਤੇ ਬੈਠੀ ਸੀ ਜਦੋਂ ਸਫੈਦ ਰੰਗ ਦੇ ਇਕ ਬੇਕਾਬੂ ਪਿਕਅੱਪ ਟਰੱਕ ਨੇ ਦੋਹਾਂ ਨੂੰ ਦਰੜ ਦਿਤਾ। ਹਾਦਸੇ ਦੌਰਾਨ ਪਿਕਅੱਪ ਟਰੱਕ ਪਲਟ ਗਿਆ ਅਤੇ ਆਲੇ ਦੁਆਲੇ ਮੌਜੂਦ ਲੋਕਾਂ ਨੇ ਜ਼ਖਮੀ ਔਰਤਾਂ ਦੀ ਮਦਦ ਕੀਤੀ ਅਤੇ ਪਿਕਅੱਪ ਟਰੱਕ ਦੇ ਡਰਾਈਵਰ ਨੂੰ ਬਾਹਰ ਕੱਢਿਆ। ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਔਰਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ 16 ਸਤੰਬਰ 2022 ਨੂੰ ਗੁਰਪ੍ਰੀਤ ਕੌਰ ਸੰਘਾ ਦੀ ਮੌਤ ਹੋ ਗਈ। ਦੂਜੇ ਔਰਤ ਦੀ ਜਾਨ ਬਚ ਗਈ ਪਰ ਹਾਦਸੇ ਮਗਰੋਂ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।