ਬਾਲੀਵੁਡ ਗਾਇਕ ਲਾਭ ਜੰਜੂਆ ਦੀ ਪਤਨੀ ਦੀ ਸੜਕ ਹਾਦਸੇ ਵਿਚ ਮੌਤ
ਮੰਡੀ ਗੋਬਿੰਦਗੜ੍ਹ, 22 ਅਗਸਤ, ਹ.ਬ. : ਆਪਣੀ ਆਵਾਜ਼ ਨਾਲ ਬਾਲੀਵੁੱਡ ’ਚ ਧਮਾਲ ਮਚਾਉਣ ਵਾਲੇ ਖੰਨਾ ਦੇ ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਜੰਜੂਆ (45) ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਅਣਪਛਾਤੇ ਗੱਡੀ ਨੇ ਟੱਕਰ ਮਾਰ ਦਿੱਤੀ। ਹਾਦਸਾ ਐਤਵਾਰ ਦੇਰ ਰਾਤ ਵਾਪਰਿਆ। ਦਲਜੀਤ ਕੌਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ […]

By : Editor (BS)
ਮੰਡੀ ਗੋਬਿੰਦਗੜ੍ਹ, 22 ਅਗਸਤ, ਹ.ਬ. : ਆਪਣੀ ਆਵਾਜ਼ ਨਾਲ ਬਾਲੀਵੁੱਡ ’ਚ ਧਮਾਲ ਮਚਾਉਣ ਵਾਲੇ ਖੰਨਾ ਦੇ ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਜੰਜੂਆ (45) ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਅਣਪਛਾਤੇ ਗੱਡੀ ਨੇ ਟੱਕਰ ਮਾਰ ਦਿੱਤੀ। ਹਾਦਸਾ ਐਤਵਾਰ ਦੇਰ ਰਾਤ ਵਾਪਰਿਆ। ਦਲਜੀਤ ਕੌਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬੱਸ ਵਿੱਚ ਖੰਨਾ ਪਰਤ ਰਹੀ ਸੀ। ਹਨੇ੍ਹਰਾ ਹੋਣ ਕਾਰਨ ਉਹ ਮੰਡੀ ਗੋਬਿੰਦਗੜ੍ਹ ਵਿਖੇ ਹੀ ਹੇਠਾਂ ਉਤਰ ਗਈ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਸੋਮਵਾਰ ਨੂੰ ਦਲਜੀਤ ਕੌਰ ਜੰਜੂਆ ਦਾ ਅੰਤਿਮ ਸਸਕਾਰ ਖੰਨਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਲਾਭ ਜੰਜੂਆ ਦੀ ਮੌਤ ’ਤੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਖੰਨਾ ਪਹੁੰਚੀਆਂ ਸੀ। ਉਨ੍ਹਾਂ ਪਰਿਵਾਰ ਨੂੰ ਤਸੱਲੀ ਦਿੰਦੇ ਹੋਏ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਦਾ ਹੌਸਲਾ ਦਿੱਤਾ ਸੀ। ਉਸ ਜੰਜੂਆ ਦੀ ਪਤਨੀ ਦੇ ਅੰਤਿਮ ਸਸਕਾਰ ਵਿੱਚ ਇੱਕ ਵੀ ਕਲਾਕਾਰ ਨਹੀਂ ਆਇਆ। ਇਸ ਤੋਂ ਇਲਾਵਾ ਸ਼ਹਿਰ ਦਾ ਕੋਈ ਵੀ ਪਤਵੰਤਾ ਅੰਤਿਮ ਯਾਤਰਾ ਵਿੱਚ ਸ਼ਾਮਲ ਨਹੀਂ ਹੋਇਆ। 18 ਸਾਲਾ ਪੁੱਤਰ ਬਲਜਿੰਦਰ ਸਿੰਘ ਜੰਜੂਆ ਨੇ ਕੁਝ ਲੋਕਾਂ ਦੀ ਹਾਜ਼ਰੀ ਵਿੱਚ ਆਪਣੀ ਮਾਤਾ ਦੀ ਚਿਖਾ ਨੂੰ ਅਗਨ ਭੇਟ ਕੀਤਾ। ਅੰਤਿਮ ਸਸਕਾਰ ਤੋਂ ਬਾਅਦ ਕੋਈ ਵੀ ਲਾਭ ਜੰਜੂਆ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਨਹੀਂ ਪਹੁੰਚਿਆ। ਇਸ ਉਦਾਸ ਮਾਹੌਲ ਵਿੱਚ ਪੁੱਤਰ ਬਲਜਿੰਦਰ ਸਿੰਘ ਆਪਣੇ ਨੌਕਰ ਨਾਲ ਘਰ ਹੀ ਸੀ। ਜਿਸ ਨੇ ਦੁਖੀ ਹਿਰਦੇ ਨਾਲ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ।
ਦੂਜੇ ਪਾਸੇ ਮੰਡੀ ਗੋਬਿੰਦਗੜ੍ਹ ਦੇ ਐਸਐਚਓ ਆਕਾਸ਼ ਦੱਤ ਨੇ ਦੱਸਿਆ ਕਿ ਪੁਲਸ ਨੇ ਹਾਦਸੇ ਸਬੰਧੀ ਬਲਜਿੰਦਰ ਸਿੰਘ ਜੰਜੂਆ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਦਾ ਪਤਾ ਲਗਾਇਆ ਜਾ ਰਿਹਾ ਹੈ।


