ਬਰੈਂਪਟਨ ਵਿਖੇ ਗੁੰਡਾਗਰਦੀ ਮਾਮਲੇ ਦੇ ਚੌਥੇ ਸ਼ੱਕੀ ਦੀ ਸ਼ਨਾਖਤ ਹਰਮਨ ਸਿੰਘ ਵਜੋਂ ਹੋਈ
ਬਰੈਂਪਟਨ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਸ਼ਰ੍ਹੇਆਮ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ ਫਰਾਰ ਨੌਜਵਾਨ ਦੀ ਸ਼ਨਾਖਤ ਹਰਮਨ ਸਿੰਘ ਵਜੋਂ ਕੀਤੀ ਗਈ ਹੈ ਜੋ ਹੁਣ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ। ਪੀਲ ਰੀਜਨਲ ਪੁਲਿਸ ਹੁਣ ਤੱਕ ਇਸ ਮਾਮਲੇ ਵਿਚ 23 ਸਾਲ ਦੇ ਰਮਨਪ੍ਰੀਤ ਮਸੀਹ, 28 ਸਾਲ ਦੇ ਆਕਾਸ਼ਦੀਪ ਸਿੰਘ ਅਤੇ 28 ਸਾਲ ਦੇ ਸੌਰਵ […]
By : Editor Editor
ਬਰੈਂਪਟਨ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਸ਼ਰ੍ਹੇਆਮ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ ਫਰਾਰ ਨੌਜਵਾਨ ਦੀ ਸ਼ਨਾਖਤ ਹਰਮਨ ਸਿੰਘ ਵਜੋਂ ਕੀਤੀ ਗਈ ਹੈ ਜੋ ਹੁਣ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ। ਪੀਲ ਰੀਜਨਲ ਪੁਲਿਸ ਹੁਣ ਤੱਕ ਇਸ ਮਾਮਲੇ ਵਿਚ 23 ਸਾਲ ਦੇ ਰਮਨਪ੍ਰੀਤ ਮਸੀਹ, 28 ਸਾਲ ਦੇ ਆਕਾਸ਼ਦੀਪ ਸਿੰਘ ਅਤੇ 28 ਸਾਲ ਦੇ ਸੌਰਵ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕਰ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਤਿੰਨ ਪੰਜਾਬੀਆਂ ਵਿਚੋਂ ਇਕ ਬਰੈਂਪਟਨ ਅਤੇ ਦੋ ਕੈਲੇਡਨ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਰੁੱਧ ਪੰਜ ਹਜ਼ਾਰ ਡਾਲਰ ਤੋਂ ਵੱਧ ਕੀਮਤ ਦਾ ਨੁਕਸਾਨ ਕਰਨ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ।
ਪੀਲ ਰੀਜਨਲ ਪੁਲਿਸ ਹੁਣ ਤੱਕ ਕਰ ਰਹੀ ਭਾਲ
ਇਥੇ ਦਸਣਾ ਬਣਦਾ ਹੈ ਕਿ ਚੌਥੇ ਸ਼ੱਕੀ ਹਰਮਨ ਸਿੰਘ ਨੇ ਹੀ ਕਥਿਤ ਤੌਰ ’ਤੇ ਕਾਰ ਦੀ ਵਿੰਡ ਸ਼ੀਲਡ ’ਤੇ ਘਸੁੰਨ ਮਾਰ ਕੇ ਸ਼ੀਸ਼ਾ ਤੋੜਿਆ ਸੀ ਅਤੇ ਉਸ ਵਿਰੁੱਧ ਹੋਰ ਗੰਭੀਰ ਦੋਸ਼ ਆਇਦ ਕੀਤੇ ਜਾ ਸਕਦੇ ਹਨ। ਬਰੈਂਪਟਨ ਦੇ ਟੌਰਬ੍ਰਮ ਰੋਡ ਅਤੇ ਈਗਲਰਿੱਜ ਡਰਾਈਵ ’ਤੇ 27 ਮਾਰਚ ਨੂੰ ਹੋਈ ਵਾਰਦਾਤ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਈ। ਪੁਲਿਸ ਨੇ ਸ਼ੱਕੀਆਂ ਨੂੰ ਸਰੰਡਰ ਕਰਨ ਦਾ ਸੱਦਾ ਦਿਤਾ ਅਤੇ ਇਸੇ ਦੌਰਾਨ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ। ਹੁਣ ਚੌਥੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਦਾ ਕੱਦ ਛੇ ਫੁੱਟ ਹੈ ਅਤੇ ਵਾਰਦਾਤ ਵੇਲੇ ਉਸ ਨੇ ‘ਜੌਰਡਨ 33’ ਅੱਖਰਾਂ ਵਾਲੀ ਸਵੈਟ ਸ਼ਰਟ ਪਹਿਨੀ ਹੋਈ ਸੀ।
11 ਸਾਲ ਦੀ ਕੁੜੀ ਸਣੇ ਚਾਰ ਅੱਲ੍ਹੜ ਕਾਰਜੈਕਿੰਗ ਮਾਮਲੇ ਵਿਚ ਗ੍ਰਿਫ਼ਤਾਰ
ਮੁਢਲੇ ਤੌਰ ’ਤੇ ਪੀੜਤਾਂ ਬਾਰੇ ਕੋਈ ਗੱਲ ਸਾਹਮਣੇ ਨਾ ਆਈ ਪਰ ਫਿਰ ਇਕ ਨੌਜਵਾਨ ਨੇ ਮੀਡੀਆ ਸਾਹਮਣੇ ਆ ਕੇ ਸਭ ਕੁਝ ਬਿਆਨ ਕਰ ਦਿਤਾ। ਉਸ ਨੇ ਦੱਸਿਆ ਕਿ ਸ਼ੱਕੀ ਖਤਰਨਾਕ ਤਰੀਕੇ ਨਾਲ ਗੱਡੀ ਚਲਾ ਰਹੇ ਸਨ ਜੋ ਕਿਸੇ ਦੀ ਜਾਨ ਵੀ ਜੋਖਮ ਵਿਚ ਪਾ ਸਕਦੀ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਫਰਾਰ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 905 453 3311 ਐਕਸਟੈਨਸ਼ਨ 2133 ’ਤੇ ਸੰਪਰਕ ਕਰੇ।