ਬਰੈਂਪਟਨ ਦੇ ਸ਼ੈਰੀਡਨ ਪਲਾਜ਼ਾ ’ਤੇ ਮੁੜ ਭਾਰਤੀ ਨੌਜਵਾਨਾਂ ਦਾ ਖੌਰੂ
ਬਰੈਂਪਟਨ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਦਿਵਾਲੀ ਆਉਣ ਤੋਂ ਪਹਿਲਾਂ ਹੀ ਕੈਨੇਡਾ ਵਿਚ ਭਾਰਤੀ ਨੌਜਵਾਨਾਂ ਦਾ ਖੱਪਖਾਨਾ ਸ਼ੁਰੂ ਹੋ ਗਿਆ ਹੈ। ਬਰੈਂਪਟਨ ਦੇ ਚਰਚਿਤ ਸ਼ੈਰੀਡਨ ਪਲਾਜ਼ਾ ਵਿਚ ਖੌਰੂ ਪੈਣ ਦੀ ਇਤਲਾਹ ਮਿਲਣ ’ਤੇ ਪੁੱਜੀ ਪੀਲ ਰੀਜਨਲ ਪੁਲਿਸ ਵੱਲੋਂ ਇਕ ਜੀਪ ਵਿਚ ਸਵਾਰ ਪੰਜਾਬੀ ਨੌਜਵਾਨਾਂ ਨੂੰ ਬਾਹਰ ਆਉਣ ਦੀ ਹਦਾਇਤ ਦਿਤੀ ਗਈ ਪਰ ਉਹ ਹਦਾਇਮ ਮੰਨਣ […]
By : Hamdard Tv Admin
ਬਰੈਂਪਟਨ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਦਿਵਾਲੀ ਆਉਣ ਤੋਂ ਪਹਿਲਾਂ ਹੀ ਕੈਨੇਡਾ ਵਿਚ ਭਾਰਤੀ ਨੌਜਵਾਨਾਂ ਦਾ ਖੱਪਖਾਨਾ ਸ਼ੁਰੂ ਹੋ ਗਿਆ ਹੈ। ਬਰੈਂਪਟਨ ਦੇ ਚਰਚਿਤ ਸ਼ੈਰੀਡਨ ਪਲਾਜ਼ਾ ਵਿਚ ਖੌਰੂ ਪੈਣ ਦੀ ਇਤਲਾਹ ਮਿਲਣ ’ਤੇ ਪੁੱਜੀ ਪੀਲ ਰੀਜਨਲ ਪੁਲਿਸ ਵੱਲੋਂ ਇਕ ਜੀਪ ਵਿਚ ਸਵਾਰ ਪੰਜਾਬੀ ਨੌਜਵਾਨਾਂ ਨੂੰ ਬਾਹਰ ਆਉਣ ਦੀ ਹਦਾਇਤ ਦਿਤੀ ਗਈ ਪਰ ਉਹ ਹਦਾਇਮ ਮੰਨਣ ਦੀ ਬਜਾਏ ਜੀਪ ਭਜਾ ਕੇ ਲੈ ਗਏ। ਇਹ ਘਟਨਾ ਸ਼ੈਰੀਡਨ ਪਲਾਜ਼ਾ ’ਤੇ ਵਾਪਰੀਆਂ ਉਨ੍ਹਾਂ ਘਟਨਾਵਾਂ ਨੂੰ ਚੇਤੇ ਕਰਵਾ ਗਈ ਜੋ ਬੀਤੇ ਸਮੇਂ ਦੌਰਾਨ ਇਥੇ ਵਾਪਰੀਆਂ।
ਪੁਲਿਸ ਦੇ ਸਾਹਮਣੇ ਗੱਡੀ ਭਜਾ ਕੇ ਲੇ ਗਏ ਨੌਜਵਾਨ
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਵਾਲੇ ਖੜੇ ਦੇਖਦੇ ਰਹਿ ਗਏ ਅਤੇ ਪੰਜਾਬ ਵਾਲੇ ਮਾਹੌਲ ਦੀ ਤਰਜ਼ ’ਤੇ ਜੀਪ ਵਿਚ ਸਵਾਰ ਨੌਜਵਾਨ ਫਰਾਰ ਹੋ ਗਏ। ਹਾਲਾਂਕਿ ਇਨ੍ਹਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਬਹੁਤੀ ਦਿੱਕਤ ਨਹੀਂ ਆਈ ਪਰ ਹਾਲਾਤ ਦੀ ਗੰਭੀਰਤਾ ਬਹੁਤ ਕੁਝ ਬਿਆਨ ਕਰ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿਚ ਨੌਜਵਾਨ ਆਲੇ ਦੁਆਲੇ ਖੜ੍ਹੇ ਰਿਕਾਰਡਿੰਗ ਕਰ ਰਹੇ ਹਨ। ਫਿਲਹਾਲ ਜੀਪ ਸਵਾਰ ਨੌਜਵਾਨਾਂ ਦੇ ਕਸੂਰ ਬਾਰੇ ਪਤਾ ਨਹੀਂ ਲੱਗ ਸਕਿਆ।