‘ਬਰੈਂਪਟਨ ਦੇ 80 ਕਾਲਜ ਕੌਮਾਂਤਰੀ ਵਿਦਿਆਰਥੀਆਂ ਨੂੰ ਲੁੱਟ ਰਹੇ’
ਬਰੈਂਪਟਨ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ ਕਿ ਤਕਰੀਬਨ 70 ਤੋਂ 80 ਪ੍ਰਾਈਵੇਟ ਕਾਲਜ ਕੌਮਾਂਤਰੀ ਵਿਦਿਆਰਥੀਆਂ ਨੂੰ ਏ.ਟੀ.ਐਮ. ਵਜੋਂ ਵਰਤ ਰਹੇ ਹਨ। ਪੈਟ੍ਰਿਕ ਬ੍ਰਾਊਨ ਵੱਲੋਂ ਇਨ੍ਹਾਂ ਕਥਿਤ ਵਿਦਿਅਕ ਅਦਾਰਿਆਂ ਨੂੰ ‘ਡਿਪਲੋਮਾ ਮਿਲ’ ਕਾਲਜ ਦਾ ਨਾਂ ਦਿਤਾ ਗਿਆ ਜਿਨ੍ਹਾਂ ਦਾ ਮਕਸਦ ਸਿਰਫ ਅਤੇ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਜੇਬਾਂ ਖਾਲੀ […]
By : Editor Editor
ਬਰੈਂਪਟਨ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ ਕਿ ਤਕਰੀਬਨ 70 ਤੋਂ 80 ਪ੍ਰਾਈਵੇਟ ਕਾਲਜ ਕੌਮਾਂਤਰੀ ਵਿਦਿਆਰਥੀਆਂ ਨੂੰ ਏ.ਟੀ.ਐਮ. ਵਜੋਂ ਵਰਤ ਰਹੇ ਹਨ। ਪੈਟ੍ਰਿਕ ਬ੍ਰਾਊਨ ਵੱਲੋਂ ਇਨ੍ਹਾਂ ਕਥਿਤ ਵਿਦਿਅਕ ਅਦਾਰਿਆਂ ਨੂੰ ‘ਡਿਪਲੋਮਾ ਮਿਲ’ ਕਾਲਜ ਦਾ ਨਾਂ ਦਿਤਾ ਗਿਆ ਜਿਨ੍ਹਾਂ ਦਾ ਮਕਸਦ ਸਿਰਫ ਅਤੇ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਜੇਬਾਂ ਖਾਲੀ ਕਰਨਾ ਹੈ। ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਅਜਿਹੀਆਂ ਵਿਦਿਅਕ ਸੰਸਥਾਵਾਂ ਵਿਰੁੱਧ ਸਿਟੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਕੀ ਫੈਡਰਲ ਸਰਕਾਰ ਵੱਲੋਂ ਵੀਜ਼ਾ ਬੰਦਿਸ਼ਾਂ ਲਾਏ ਜਾਣ ਮਗਰੋਂ ਇਹ ਪ੍ਰਾਈਵੇਅ ਕਾਲਜ ਬੰਦ ਨਹੀਂ ਹੋਏ ਤਾਂ ਇਸ ਬਾਰੇ ਮੇਅਰ ਵੱਲੋਂ ਸਪੱਸ਼ਟ ਤੌਰ ’ਤੇ ਕੋੲਂ ਟਿੱਪਣੀ ਨਾ ਕੀਤੀ ਗਈ।
ਮੇਅਰ ਪੈਟ੍ਰਿਕ ਬ੍ਰਾਊਨ ਨੇ ‘ਡਿਪਲੋਮਾ ਮਿਲ’ ਕਾਲਜ ਕਰਾਰ ਦਿਤਾ
ਉਨ੍ਹਾਂ ਕਿਹਾ, ‘‘ਮੈਂ ਸਮਝਦਾ ਹਾਂ ਕਿ ਇਹ ਇਕ ਵੱਡੀ ਸਮੱਸਿਆ ਹੈ ਕਿਉਂਕਿ ਡਿਪਲੋਮਾ ਮਿਲ ਕਾਲਜਾਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਏ.ਟੀ.ਐਮ. ਵਜੋਂ ਵਰਤਿਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਇਸ ਬਾਰੇ ਸੁਚੇਤ ਕੀਤੇ ਜਾਣ ਦੀ ਜ਼ਰੂਰਤ ਹੈ। ਫਿਰ ਵੀ ਪਿਛਲੇ ਸਮੇਂ ਦੇ ਮੁਕਾਬਲੇ ਹਾਲਾਤ ਵਿਚ ਸੁਧਾਰ ਆਇਆ ਹੈ ਅਤੇ ਉਮੀਦ ਹੈ ਕਿ ਵਿਦਿਆਰਥੀ ਹੁਣ ਓਨੀ ਗਿਣਤੀ ਵਿਚ ਸ਼ਿਕਾਰ ਨਹੀਂ ਬਣ ਰਹੇ ਪਰ ਇਕ ਸਾਲ ਪਹਿਲਾਂ ਹਾਲਾਤ ਕਾਫੀ ਗੁੰਝਲਦਾਰ ਸਨ। ਪੈਟ੍ਰਿਕ ਬ੍ਰਾਊਨ ਨਾਲ ਮੌਜੂਦ ਬਰੈਂਪਟਨ ਸੈਂਟਰ ਤੋਂ ਐਮ.ਪੀ. ਸ਼ਫਕਤ ਅਲੀ ਨੇ ਕਿਹਾ ਕਿ ਪੋਸਟ ਸੈਕੰਡਰੀ ਐਜੁਕੇਸ਼ਨ ਨੂੰ ਹੋਰ ਬਿਹਤਰ ਬਣਾਉਣ ਲਈ ਲੋਕਲ, ਪ੍ਰੋਵਿਨਸ਼ੀਅਲ ਅਤੇ ਫੈਡਰਲ ਸਰਕਾਰਾਂ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ ਹੈ। ਕਿਸੇ ਕਾਲਜ ਨੂੰ ਪ੍ਰਵਾਨਗੀ ਜਾਂ ਲਾਇਸੰਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਬਣਦੀ ਹੈ ਅਤੇ ਫੈਡਰਲ ਸਰਕਾਰ ਇਸ ਵਿਚ ਕੁਝ ਨਹੀਂ ਕਰ ਸਕਦੀ ਪਰ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਿਛਲੇ ਸਮੇਂ ਦੌਰਾਨ ਲਾਮਿਸਾਲ ਫੈਸਲੇ ਲਏ। ਦੂਜੇ ਪਾਸੇ ਬਰੈਂਪਟਨ ਸੈਂਟਰ ਤੋਂ ਪੀ.ਸੀ. ਪਾਰਟੀ ਦੀ ਵਿਧਾਇਕ ਸ਼ਾਰਮੀਨ ਵਿਲੀਅਮਜ਼ ਨੇ ਕਿਹਾ ਕਿ ਸੂਬਾ ਸਰਕਾਰ ਸਮੱਸਿਆ ਨਾਲ ਨਜਿੱਠਣ ਲਈ ਮੁਕੰਮਲ ਤੌਰ ’ਤੇ ਵਚਨਬੱਧ ਹੈ।