ਬਰੈਂਪਟਨ ‘ਚ ਭਾਰਤੀ ਕੌਂਸਲੇਟ ਦਫਤਰ ਵਲੋਂ ਕੈਂਪ ਦੌਰਾਨ 200 ਲਾਈਫ ਸਰਟੀਫਿਕੇਟ ਦਿੱਤੇ
ਬਰੈਂਪਟਨ 19 ਨਵੰਬਰ (ਹਮਦਰਦ ਬਿਊਰੋ):-ਬੀਤੇ ਐਤਵਾਰ ਟਰਾਂਟੋ ਸਥਿਤ ਭਾਰਤੀ ਕੌਂਸਲੇਟ ਦਫਤਰ ਵਲੋਂ ਬਰੈਂਪਟਨ ਦੇ ਤਰਵੈਨੀ ਮੰਦਰ ਵਿਖੇ ਇਕ ਕੈਂਪ ਲਾਇਆ ਗਿਆ। ਬਾਅਦ ਦੁਪਹਿਰ ਸਵੇਰੇ 10 ਵਜੇ ਤੋਂ ਸ਼ੁਰੂ ਹੋਏ ਇਸ ਕੈਂਪ ਮੌਕੇ ਬੋਲਦਿਆਂ ਐਮ.ਪੀ.ਪੀ. ਅਮਰਜੋਤ ਸਿੰਘ ਨੇ ਕੈਂਪ ਦੀ ਸ਼ਲਾਘਾ ਕਰਦਿਆਂ ਕੀਤੀ ਤੇ ਕਿਹਾ ਕਿ ਇਸ ਨਾਲ ਬਜ਼ੁਰਗਾਂ ਨੂੰ ਬਹੁਤ ਸਹੂਲਤ ਮਿਲਦੀ ਹੈ।ਇਸ ਕੈਂਪ ਦੌਰਾਨ […]
By : Hamdard Tv Admin
ਬਰੈਂਪਟਨ 19 ਨਵੰਬਰ (ਹਮਦਰਦ ਬਿਊਰੋ):-ਬੀਤੇ ਐਤਵਾਰ ਟਰਾਂਟੋ ਸਥਿਤ ਭਾਰਤੀ ਕੌਂਸਲੇਟ ਦਫਤਰ ਵਲੋਂ ਬਰੈਂਪਟਨ ਦੇ ਤਰਵੈਨੀ ਮੰਦਰ ਵਿਖੇ ਇਕ ਕੈਂਪ ਲਾਇਆ ਗਿਆ। ਬਾਅਦ ਦੁਪਹਿਰ ਸਵੇਰੇ 10 ਵਜੇ ਤੋਂ ਸ਼ੁਰੂ ਹੋਏ ਇਸ ਕੈਂਪ ਮੌਕੇ ਬੋਲਦਿਆਂ ਐਮ.ਪੀ.ਪੀ. ਅਮਰਜੋਤ ਸਿੰਘ ਨੇ ਕੈਂਪ ਦੀ ਸ਼ਲਾਘਾ ਕਰਦਿਆਂ ਕੀਤੀ ਤੇ ਕਿਹਾ ਕਿ ਇਸ ਨਾਲ ਬਜ਼ੁਰਗਾਂ ਨੂੰ ਬਹੁਤ ਸਹੂਲਤ ਮਿਲਦੀ ਹੈ।
ਇਸ ਕੈਂਪ ਦੌਰਾਨ ਭਾਰਤੀ ਕੌਂਸਲੇਟ ਦਫਤਰ ਤੋਂ ਆਏ ਅਧਿਕਾਰੀ ਨੇ ਦੱਸਿਆ ਕਿ ਲੱਗਭਗ 200 ਦੇ ਕਰੀਬ ਲਾਈਫ ਸਾਰਟੀਫਿਕੇਟ ਜਾਰੀ ਕੀਤੇ ਗਏ ਹਨ ਤੇ ਬਜ਼ੁਰਗਾਂ ਲਈ ਚਾਹ ਪਾਣੀ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਸੀਨੀਅਰ ਕਲੱਬ ਦੇ ਆਗੂ ਸੂਬੇਦਾਰ ਇਕਬਾਲ ਸਿੰਘ ਨੇ ‘ਹਮਦਰਦ’ ਨੂੰ ਦੱਸਿਆ ਕਿ ਇਹ ਕੈਂਪ ਬਹੁਤ ਹੀ ਸਫਲ ਰਿਹਾ ਤੇ ਉਨ੍ਹਾਂ ਨੇ ਭਾਰਤੀ ਕੌਂਸਲੇਟ ਦਫਤਰ ਟਰਾਂਟੋ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਇਸ ਕੈਂਪ ਦੇ ਲੱਗਣ ਨਾਲ ਬਜ਼ੁਰਗਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਆਪਣੇ ਸਾਥੀ ਕਲੱਬਾਂ ਵਾਲਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਕੈਂਪ ਦੌਰਾਨ ਬਹੁਤ ਮੱਦਦ ਕੀਤੀ।