Begin typing your search above and press return to search.

ਬਰੈਂਪਟਨ-ਕੈਲੇਡਨ ਦੇ ਬਾਰਡਰ ’ਤੇ 2 ਟਰੱਕਾਂ ਦੀ ਟੱਕਰ, ਇਕ ਹਲਾਕ

ਬਰੈਂਪਟਨ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਅਤੇ ਕੈਲੇਡਨ ਦੇ ਬਾਰਡਰ ’ਤੇ ਦੋ ਟ੍ਰਾਂਸਪੋਰਟ ਟਰੱਕਾਂ ਅਤੇ ਇਕ ਹੋਰ ਗੱਡੀ ਦੀ ਟੱਕਰ ਦੌਰਾਨ ਇਕ ਸ਼ਖਸ ਦੀ ਮੌਤ ਹੋ ਗਈ ਜਦਕਿ ਕਈ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਐਮਰਜੰਸੀ ਕਾਮਿਆਂ ਮੁਤਾਬਕ ਉਨ੍ਹਾਂ ਸ਼ੁੱਕਰਵਾਰ ਸਵੇਰੇ ਤਕਰੀਬਨ 5 ਵਜੇ ਹਾਦਸੇ ਵਾਲੀ ਥਾਂ ’ਤੇ ਸੱਦਿਆ ਗਿਆ। ਤੀਜੀ ਗੱਡੀ ਵੀ […]

ਬਰੈਂਪਟਨ-ਕੈਲੇਡਨ ਦੇ ਬਾਰਡਰ ’ਤੇ 2 ਟਰੱਕਾਂ ਦੀ ਟੱਕਰ, ਇਕ ਹਲਾਕ

Hamdard Tv AdminBy : Hamdard Tv Admin

  |  20 Oct 2023 6:20 AM GMT

  • whatsapp
  • Telegram
  • koo

ਬਰੈਂਪਟਨ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਅਤੇ ਕੈਲੇਡਨ ਦੇ ਬਾਰਡਰ ’ਤੇ ਦੋ ਟ੍ਰਾਂਸਪੋਰਟ ਟਰੱਕਾਂ ਅਤੇ ਇਕ ਹੋਰ ਗੱਡੀ ਦੀ ਟੱਕਰ ਦੌਰਾਨ ਇਕ ਸ਼ਖਸ ਦੀ ਮੌਤ ਹੋ ਗਈ ਜਦਕਿ ਕਈ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਐਮਰਜੰਸੀ ਕਾਮਿਆਂ ਮੁਤਾਬਕ ਉਨ੍ਹਾਂ ਸ਼ੁੱਕਰਵਾਰ ਸਵੇਰੇ ਤਕਰੀਬਨ 5 ਵਜੇ ਹਾਦਸੇ ਵਾਲੀ ਥਾਂ ’ਤੇ ਸੱਦਿਆ ਗਿਆ।

ਤੀਜੀ ਗੱਡੀ ਵੀ ਟਰੱਕਾਂ ਵਿਚਾਲੇ ਫਸੀ

ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਮੇਅਫੀਲਡ ਰੋਡ ਅਤੇ ਗੋਰਵੇਅ ਡਰਾਈਵ ਹਿਲਾਕੇ ਵਿਚ ਭਿਆਨਕ ਹਾਦਸੇ ਦੀ ਇਤਲਾਹ ਮਿਲਣ ’ਤੇ ਪੈਰਾਮੈਡਿਕਸ ਪੁੱਜੇ ਤਾਂ ਉਨ੍ਹਾਂ ਨੂੰ ਦੋ ਟਰੱਕ ਅਤੇ ਇਕ ਹੋਰ ਪੈਸੰਜਰ ਗੱਡੀ ਹਾਦਸਾਗ੍ਰਸਤ ਮਿਲੀ। ਪੈਸੰਜਰ ਵ੍ਹੀਕਲ ਦਾ ਡਰਾਈਵਰ ਮੌਕੇ ’ਤੇ ਹੀ ਦਮ ਤੋੜ ਗਿਆ ਜਦਕਿ ਇਕ ਟਰੱਕ ਡਰਾਈਵਰ ਨੂੰ ਮਾਮੂਲੀ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਦੂਜੇ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ। ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।

Next Story
ਤਾਜ਼ਾ ਖਬਰਾਂ
Share it