ਬਰੈਂਪਟਨ ਅਤੇ ਮਿਸੀਸਾਗਾ ਦੇ ਤਿੰਨ ਜਣੇ ਨਸ਼ਿਆਂ ਸਣੇ ਗ੍ਰਿਫ਼ਤਾਰ
ਬਰੈਂਪਟਨ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਤਿੰਨ ਜਣਿਆਂ ਨੂੰ ਨਸ਼ਿਆਂ ਸਣੇ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ। ਪੁਲਿਸ ਨੇ ਦੱਸਿਆ ਕਿ ਇਕ ਮਹਿੰਗੀ ਗੱਡੀ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਹੋਏ ਅਤੇ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ। ਕੈਲੇਡਨ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਫਰਵਰੀ ਵਿਚ ਆਰੰਭੀ […]
By : Editor Editor
ਬਰੈਂਪਟਨ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਤਿੰਨ ਜਣਿਆਂ ਨੂੰ ਨਸ਼ਿਆਂ ਸਣੇ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ। ਪੁਲਿਸ ਨੇ ਦੱਸਿਆ ਕਿ ਇਕ ਮਹਿੰਗੀ ਗੱਡੀ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਹੋਏ ਅਤੇ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ। ਕੈਲੇਡਨ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਫਰਵਰੀ ਵਿਚ ਆਰੰਭੀ ਪੜਤਾਲ ਦੇ ਆਧਾਰ ’ਤੇ ਨਸ਼ਾ ਤਸਕਰਾਂ ਦੀ ਭਾਲ ਵਿਚ ਛਾਪੇ ਮਾਰੇ ਗਏ।
ਪੁਲਿਸ ਨੇ ਮਹਿੰਗੀ ਗੱਡੀ ਵਿਚੋਂ ਬਰਾਮਦ ਕੀਤੇ ਨਸ਼ੀਲੇ ਪਦਾਰਥ
ਇਸੇ ਦੌਰਾਨ ਪੰਜ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਅਤੇ ਇਕ ਗੱਡੀ ਨੂੰ ਰੋਕਿਆ ਗਿਆ। 2018 ਮਾਡਲਰ ਬੀ.ਐਮ. ਡਬਲਿਊ ਗੱਡੀ ਵਿਚੋਂ ਫੈਂਟਾਨਿਲ, ਕੋਕੀਨ, ਮੈਥਮਫੈਟਾਮਿਨ ਅਤੇ ਕਈ ਕਿਸਮ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਬਰੈਂਪਟਨ ਦੇ 22 ਸਾਲ ਨੌਜਵਾਨ ਵਿਰੁੱਘ ਤਿੰਨ ਦੋਸ਼ ਆਇਦ ਕੀਤੇ ਗਏ ਹਨ ਜਦਕਿ ਮਿਸੀਸਾਗਾ ਦੇ 25 ਸਾਲਾ ਸ਼ੱਕੀ ਵਿਰੁੱਧ ਚਾਰ ਦੋਸ਼ ਲੱਗੇ। ਮੋਨੋ ਨਾਲ ਸਬੰਧਤ ਤੀਜੇ ਸ਼ੱਕੀ ਵਿਰੁੱਧ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਵਰਗੇ ਪੰਜ ਦੋਸ਼ ਆਇਦ ਕੀਤੇ ਗਏ।