ਬਰਤਾਨੀਆ ਨੇ ਭਾਰਤ ਨੂੰ ਨਹੀਂ ਦਿੱਤੀ ਵਾਧੂ ਉਡਾਣਾਂ ਦੀ ਮਨਜ਼ੂਰੀ, ਯੂਏਈ, ਸਿੰਗਾਪੁਰ ਨੇ ਵੀ ਲਾਈ ਪਾਬੰਦੀ
ਲੰਡਨ, 23 ਅਪ੍ਰੈਲ, ਹ.ਬ. : ਬ੍ਰਿਟੇਨ ਦੇ ਸਭ ਤੋਂ ਵੱਡੇ ਅਤੇ ਰੁਝੇਵੇਂ ਵਾਲੇ ਹਵਾਈ ਅੱਡੇ ਹੀਰਥੋ ਨੇ ਭਾਰਤ ਨੂੰ ਅੱਠ ਵਾਧੂ ਉਡਾਨਾਂ ਦੇ ਸੰਚਾਲਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯੂਏਈ, ਸਿੰਗਾਪੁਰ ਨੇ ਵੀ ਪਾਬੰਦੀਆਂ ਲਗਾਈਆਂ ਹਨ। ਬ੍ਰਿਟੇਨ ਦੇ ਹਵਾਈ ਅੱਡੇ ਨੇ ਕਿਹਾ ਕਿ ਵਾਧੂ ਉਡਾਣਾਂ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ […]
By : Hamdard Tv Admin
ਲੰਡਨ, 23 ਅਪ੍ਰੈਲ, ਹ.ਬ. : ਬ੍ਰਿਟੇਨ ਦੇ ਸਭ ਤੋਂ ਵੱਡੇ ਅਤੇ ਰੁਝੇਵੇਂ ਵਾਲੇ ਹਵਾਈ ਅੱਡੇ ਹੀਰਥੋ ਨੇ ਭਾਰਤ ਨੂੰ ਅੱਠ ਵਾਧੂ ਉਡਾਨਾਂ ਦੇ ਸੰਚਾਲਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯੂਏਈ, ਸਿੰਗਾਪੁਰ ਨੇ ਵੀ ਪਾਬੰਦੀਆਂ ਲਗਾਈਆਂ ਹਨ। ਬ੍ਰਿਟੇਨ ਦੇ ਹਵਾਈ ਅੱਡੇ ਨੇ ਕਿਹਾ ਕਿ ਵਾਧੂ ਉਡਾਣਾਂ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਤਾਂ ਕਿ ਪਾਸਪੋਰਟ ਕੰਟਰੋਲ ਕਾਊਂਟਰ ’ਤੇ ਵਾਧੂ ਬੋਝ ਨਾ ਪਏ ਅਤੇ ਲੰਬੀਆਂ-ਲੰਬੀਆਂ ਲਾਈਨਾਂ ਨਾ ਲੱਗਣ। ਇਸੇ ਹਫ਼ਤੇ ਦੀ ਸ਼ੁਰੂਆਤ ਵਿਚ ਹਾਊਸ ਆਫ ਕਾਮਨਜ਼ ਵਿਚ ਭਾਰਤ ਨੂੰ ਰੈਡ ਲਿਸਟ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਸੀ। ਬ੍ਰਿਟੇਨ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ 103 ਮਾਮਲੇ ਸਾਹਮਣੇ ਆਏ ਹਨ। ਇਹ ਅਜਿਹਾ ਵੇਰੀਐਂਟ ਹੈ, ਜਿਸ ਦਾ ਪਤਾ ਸਭ ਤੋਂ ਪਹਿਲਾਂ ਭਾਰਤ ’ਚ ਚੱਲਿਆ ਸੀ। ਸਿਹਤ ਮੰਤਰੀ ਮੈਟ ਹੈਨਕਾਕ ਨੇ ਦੱਸਿਆ ਕਿ ਇਹ ਫ਼ੈਸਲਾ ਅੰਕੜਿਆਂ ਦਾ ਅਧਿਐਨ ਕਰਨ ਲਈ ਲਿਆ ਗਿਆ ਹੈ। ਇਸ ਤਹਿਤ ਕੋਈ ਅਜਿਹਾ ਵਿਅਕਤੀ ਜੋ ਬ੍ਰਿਟੇਨ ਦਾ ਨਾਗਰਿਕ ਨਹੀਂ ਹੈ ਅਤੇ ਪਿਛਲੇ 10 ਦਿਨਾਂ ਤੋਂ ਭਾਰਤ ’ਚ ਰਹਿ ਰਿਹਾ ਹੈ ਤਾਂ ਉਸ ਨੂੰ ਇਥੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਵਿਚਕਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀਰਵਾਰ ਨੂੰ ਭਾਰਤ ਤੇ ਕੋਰੋਨਾ ਦੇ ਜ਼ੋਖਮ ਵਾਲੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਦੀ ਉਡਾਣ ਵਿਚ 30 ਫ਼ੀਸਦੀ ਕਟੌਤੀ ਦਾ ਐਲਾਨ ਕੀਤਾ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦੇ ਆਏ ਆਸਟ੍ਰੇਲੀਆ ਨੇ ਇਹ ਫ਼ੈਸਲਾ ਕੀਤਾ ਹੈ। ਦੂਜੇ ਪਾਸੇ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ ਦੀ ਯਾਤਰਾ ਕਰਨ ਵਾਲੇ ਲੰਬੀ ਮਿਆਦ ਵੀਜ਼ਾ ਧਾਰਕਾਂ ਅਤੇ ਘੱਟ ਸਮੇਂ ਲਈ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਇਥੇ ਦਾਖ਼ਲ ਹੋਣ ਨਹੀਂ ਦੇਵੇਗਾ।