Begin typing your search above and press return to search.

ਫਿਲਮ ‘ਤੇਜਸ’ ਨੂੰ ਫਲਾਪ ਹੁੰਦਾ ਦੇਖ ਕੰਗਨਾ ਹੋਈ ਪਰੇਸ਼ਾਨ

ਮੁੰਬਈ, 30 ਅਕਤੂਬਰ: ਸ਼ੇਖਰ ਰਾਏ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰੀ ਫਿਰ ਤੋਂ ਸੋਸ਼ਲ ਮੀਡੀਆ ਉੱਪਰ ਚਰਚਾ ਵਿਚ ਹੈ ਪਰ ਇਸ ਬਾਰ ਕੰਗਨਾ ਦੀ ਚਰਚਾ ਪਿੱਛੇ ਉਸ ਵੱਲੋਂ ਦਿੱਤਾ ਕੋਈ ਬਿਆਨ ਨਹੀਂ ਅਤੇ ਨਾ ਹੀ ਕਾਮਿਆਬ ਫਿਲਮ ਹੈ ਸਗੋਂ ਇਕ ਫਲਾਪ ਫਿਲਮ ਹੈ ਜੀ ਹਾਂ ਹਾਲਹੀ ਵਿਚ ਰਿਲੀਜ਼ ਹੋਈ ਕੰਗਨਾ ਦੀ ਫਿਲਮ ‘ਤੇਜਸ’ ਬਾਕਸ ਆਫਿਸ […]

ਫਿਲਮ ‘ਤੇਜਸ’ ਨੂੰ ਫਲਾਪ ਹੁੰਦਾ ਦੇਖ ਕੰਗਨਾ ਹੋਈ ਪਰੇਸ਼ਾਨ
X

Hamdard Tv AdminBy : Hamdard Tv Admin

  |  30 Oct 2023 9:40 AM IST

  • whatsapp
  • Telegram

ਮੁੰਬਈ, 30 ਅਕਤੂਬਰ: ਸ਼ੇਖਰ ਰਾਏ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰੀ ਫਿਰ ਤੋਂ ਸੋਸ਼ਲ ਮੀਡੀਆ ਉੱਪਰ ਚਰਚਾ ਵਿਚ ਹੈ ਪਰ ਇਸ ਬਾਰ ਕੰਗਨਾ ਦੀ ਚਰਚਾ ਪਿੱਛੇ ਉਸ ਵੱਲੋਂ ਦਿੱਤਾ ਕੋਈ ਬਿਆਨ ਨਹੀਂ ਅਤੇ ਨਾ ਹੀ ਕਾਮਿਆਬ ਫਿਲਮ ਹੈ ਸਗੋਂ ਇਕ ਫਲਾਪ ਫਿਲਮ ਹੈ ਜੀ ਹਾਂ ਹਾਲਹੀ ਵਿਚ ਰਿਲੀਜ਼ ਹੋਈ ਕੰਗਨਾ ਦੀ ਫਿਲਮ ‘ਤੇਜਸ’ ਬਾਕਸ ਆਫਿਸ ਉੱਪਰ ਜ਼ਬਰਸਤ ਫਲਾਪ ਹੁੰਦੀ ਦਿਖਾਈ ਦੇ ਰਹੀ ਹੈ। ਜਿਸ ਕਰਕੇ ਹੁਣ ਕੰਗਨਾ ਤਬੀਅਤ ਵੀ ਵਿਗੜਦੀ ਸਾਫ ਦਿਖਾਈ ਦੇ ਰਹੀ ਹੈ। ਇਥੋਂ ਤੱਕ ਕਿ ਕੰਗਨਾ ਨੇ ਆਪਣੇ ਚਾਹੁਣ ਵਾਲਿਆਂ ਨੇ ਇਕ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਹਾਲਹੀ ਵਿਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਰਿਲੀਜ਼ ਹੋਈ ‘ਤੇਜਸ’ ਅਦਾਕਾਰਾ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਸੀ, ਪਰ ਇਨ੍ਹਾਂ ਉਮੀਦਾਂ ਉੱਪਰ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਦਰਸ਼ਕ ਇਸ ਫਿਲਮ ਨੂੰ ਸਿਨੇਮਾ ਘਰਾਂ ’ਚ ਦੇਖਣ ਹੀ ਨਹੀਂ ਪਹੁੰਚੇ। ਫਿਲਮ ‘ਤੇਜਸ’ ਬਾਕਸ ਆਫਿਸ ’ਤੇ ਉਮੀਦ ਮੁਤਾਬਕ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ ਅਤੇ ਕੰਗਨਾ ਰਣੌਤ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ। ਹੁਣ ਕੰਗਨਾ ਰਣੌਤ ਅਤੇ ਉਸਦੀ ਫਿਲਮ ਦੀ ਅਸਫਲਤਾ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਲਿਖ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦੀ ਕਹਾਣੀ ਏਅਰਫੋਰਸ ਦੇ ਪਾਇਲਟ ਤੇਜਸ ਗਿੱਲ ’ਤੇ ਆਧਾਰਿਤ ਹੈ, ਜਿਸ ਦਾ ਕਿਰਦਾਰ ਕੰਗਨਾ ਰਣੌਤ ਨੇ ਨਿਭਾਇਆ ਹੈ। ਕੰਗਨਾ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਨੇ ਇਸ ਫਿਲਮ ਦਾ ਜ਼ੋਰਦਾਰ ਪ੍ਰਚਾਰ ਵੀ ਕੀਤਾ। ਪਰ ਸ਼ਾਇਦ ਤੇਜਸ ਨੂੰ ਫਿਲਮ ਸਮੀਖਿਅਕਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਜ਼ਿਆਦਾ ਪਸੰਦ ਨਹੀਂ ਕੀਤਾ। ‘ਤੇਜਸ’ ਪਹਿਲੇ ਦਿਨ ਹੀ ਬਾਕਸ ਆਫਿਸ ’ਤੇ ਖਾਸ ਕਮਾਲ ਨਹੀਂ ਕਰ ਸਕੀ। ਫਿਲਮ ਨੇ ਪਹਿਲੇ ਦਿਨ ਸਿਰਫ 1.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
ਬਾਕਸ ਆਫਿਸ ਦੇ ਅੰਕੜੇ ਦੇਖ ਕੇ ਕੰਗਨਾ ਰਣੌਤ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ। ਅਜਿਹੇ ’ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਤੋਂ ਮਦਦ ਮੰਗੀ ਹੈ ਅਤੇ ਫਿਲਮ ਦੇਖਣ ਦੀ ਅਪੀਲ ਵੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਦੀ ਫਿਲਮ ‘ਤੇਜਸ’ 27 ਅਕਤੂਬਰ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ ’ਤੇ ਫਲਾਪ ਹੁੰਦੀ ਨਜ਼ਰ ਆ ਰਹੀ ਹੈ। ਬਾਕਸ ਆਫਿਸ ਦੇ ਅੰਕੜੇ ਦੇਖ ਕੇ ਕੰਗਨਾ ਕਾਫੀ ਪਰੇਸ਼ਾਨ ਹੋ ਗਈ ਹੈ।
ਤਾਂ ਹੁਣ ਜਦੋਂ ਦਰਸ਼ਕ ਕੰਗਨਾ ਦੀ ਫਿਲਮ ‘ਤੇਜਸ’ ਨੂੰ ਸਿਨੇਮਾ ਘਰਾਂ ’ਚ ਦੇਖਣ ਨਹੀਂ ਪਹੁੰਚ ਰਹੇ ਤਾਂ ਕੰਗਨਾ ਵੱਲੋਂ ਆਪਣੇ ਪ੍ਰਸ਼ੰਸਕਾਂ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ। ਜਿਸ ਦੇ ਵਿਚ ਉਸ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਅਪੀਲ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਹ ਕਹਿ ਰਹੀ ਹੈ ਕਿ ਸਾਡੀ ਹਿੰਦੀ ਫਿਲਮ ਇੰਡਸਟਰੀ ਕੋਵਿਡ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ।
ਕੰਗਨਾ ਰਣੌਤ ਵੀਡੀਓ ਵਿੱਚ ਅੱਗੇ ਕਹਿੰਦੀ ਹੈ - ਮੈਂ ਮਲਟੀਪਲੈਕਸ ਦੇ ਦਰਸ਼ਕਾਂ ਨੂੰ ਬੇਨਤੀ ਕਰਦੀ ਹਾਂ ਕਿ ਜੇਕਰ ਤੁਸੀਂ ਉਰੀ, ਨੀਰਜਾ, ਮੈਰੀਕਾਮ ਵਰਗੀਆਂ ਫਿਲਮਾਂ ਦਾ ਆਨੰਦ ਮਾਣਿਆ ਹੈ, ਤਾਂ ਤੁਹਾਨੂੰ ‘ਤੇਜਸ’ ਵੀ ਬਹੁਤ ਪਸੰਦ ਆਵੇਗੀ। ਜਾਣਕਾਰੀ ਮੁਤਾਬਕ ਕੰਗਨਾ ਦੀ ਫਿਲਮ ਨੂੰ ਪਹਿਲੇ ਦਿਨ ਸਿਨੇਮਾਘਰਾਂ ’ਚ ਕਾਫੀ ਘੱਟ ਦਰਸ਼ਕ ਮਿਲੇ ਹਨ। ਇਸ ਤੋਂ ਪਹਿਲਾਂ ਵੀ ਕੰਗਨਾ ਦੀਆਂ ਫਿਲਮਾਂ ‘ਪੰਗਾ’, ‘ਥਲਾਈਵੀ’, ‘ਧੱਕੜ’ ਅਤੇ ‘ਚੰਦਰਮੁਖੀ 2’ ਬਾਕਸ ਆਫਿਸ ’ਤੇ ਫਲਾਪ ਸਾਬਤ ਹੋ ਚੁੱਕੀਆਂ ਹਨ।

Next Story
ਤਾਜ਼ਾ ਖਬਰਾਂ
Share it