ਫਿਲਮ ਆਦਿਪੁਰਸ਼ ਦੇ ਲੇਖਕ ਮਨੋਜ ਮੁੰਤਸ਼ੀਰ ਨੇ ਮੰਗੀ ਮਾਫ਼ੀ
ਕਿਹਾ- ਆਦਿਪੁਰਸ਼ ਦੁਆਰਾ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ! ਮੁੰਤਸ਼ੀਰ ਦੇ ਮਾਫ਼ੀਨਾਮੇ ਤੋਂ ਲੋਕ ਨਹੀਂ ਹੋਏ ਖੁਸ਼, ਕੀਤਾ ਟਰੋਲਲ! ਮੁੰਬਈ, 8 ਜੁਲਾਈ, ਹ.ਬ. : ਫਿਲਮ ਆਦਿਪੁਰਸ਼ ਦੇ ਲੇਖਕ ਮਨੋਜ ਮੁੰਤਸ਼ੀਰ ਨੇ ਟਵੀਟ ਦੇ ਜ਼ਰੀਏ ਲੋਕਾਂ ਤੋਂ ਮਾਫ਼ੀ ਮੰਗੀ ਹੈ ਕਿ ਉਸ ਦੀ ਫਿਲਮ ਰਾਹੀਂ ਜਨਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਪਰ ਲੋਕ ਉਸ ਵੱਲੋਂ […]
By : Hamdard Tv Admin
ਕਿਹਾ- ਆਦਿਪੁਰਸ਼ ਦੁਆਰਾ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ!
ਮੁੰਤਸ਼ੀਰ ਦੇ ਮਾਫ਼ੀਨਾਮੇ ਤੋਂ ਲੋਕ ਨਹੀਂ ਹੋਏ ਖੁਸ਼, ਕੀਤਾ ਟਰੋਲਲ!
ਮੁੰਬਈ, 8 ਜੁਲਾਈ, ਹ.ਬ. : ਫਿਲਮ ਆਦਿਪੁਰਸ਼ ਦੇ ਲੇਖਕ ਮਨੋਜ ਮੁੰਤਸ਼ੀਰ ਨੇ ਟਵੀਟ ਦੇ ਜ਼ਰੀਏ ਲੋਕਾਂ ਤੋਂ ਮਾਫ਼ੀ ਮੰਗੀ ਹੈ ਕਿ ਉਸ ਦੀ ਫਿਲਮ ਰਾਹੀਂ ਜਨਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਪਰ ਲੋਕ ਉਸ ਵੱਲੋਂ ਮੰਗੀ ਗਈ ਮਾਫ਼ੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਲੋਕਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਫਿਲਮ ਸਿਨੇਮਾ ਘਰਾਂ ’ਚੋਂ ਉਤਰ ਚੁੱਕੀ ਹੈ ਤਾਂ ਮਾਫ਼ੀ ਮੰਗਣ ਦਾ ਕੀ ਫਾਇਦਾ। ਜਦੋਂ ਤੋਂ ਫਿਲਮ ਆਦਿਪੁਰਸ਼ ਰਿਲੀਜ਼ ਹੋਈ ਉਸ ਸਮੇਂ ਤੋਂ ਹੀ ਇਸ ਫਿਲਮ ਦੇ ਸੰਵਾਦਾਂ ਤੇ ਦਰਸਾਏ ਗਏ ਕਿਰਦਾਰਾਂ ਉੱਪਰ ਵਿਵਾਦ ਸ਼ੁਰੂ ਹੋ ਗਿਆ। ਲੋਕਾਂ ਨੇ ਇਸ ਨੂੰ ਹਿੰਦੂ ਧਰਮ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ। ਇਸ ਦਾ ਕਾਫੀ ਜਗ੍ਹਾ ਸਖ਼ਤ ਵਿਰੋਧ ਵੀ ਹੋਇਆ ਅਤੇ ਕਈ ਪਟੀਸ਼ਨਾ ਵੀ ਦਾਇਰ ਕੀਤੀਆਂ ਗਈਆਂ। ਪਰ ਉਸ ਸਮੇਂ ਫਿਲਮ ਮੇਕਰਜ਼ ਅਤੇ ਫਿਲਮ ਦੇ ਲੇਖਕ ਮਨੋਜ ਮੁੰਤਸ਼ੀਰ ਸਿਰਫ ਇਸ ਉੱਪਰ ਸਫਾਈਆਂ ਪੇਸ਼ ਕਦੇ ਹੀ ਦਿਖਾਈ ਦਿੱਤੇ ਕਿਸੇ ਨੇ ਵੀ ਆਪਣੇ ਕੀਤੇ ਉੱਪਰ ਲੋਕਾਂ ਤੋਂ ਮਾਫ਼ੀ ਨਹੀਂ ਮੰਗੀ। ਪਰ ਹੁਣ ਜਦੋਂ ਆਦਿਪੁਰਸ਼ ਸਿਨੇਮਾ ਘਰਾਂ ਵਿਚੋਂ ਉਤਰ ਚੁੱਕੀ ਹੈ। ਉਦੋਂ ਫਿਲਮ ਦੇ ਲੇਖਕ ਮਨੋਜ ਮੁੰਤਸ਼ੀਰ ਦਾ ਟਵੀਟ ਸਾਹਮਣੇ ਆਉਂਦਾ ਹੈ ਜਿਸ ਵਿੱਚ ਉਹ ਜਨਤਾ ਤੋਂ ਮਾਫ਼ੀ ਮੰਗਦੇ ਹਨ ਕਿ ਉਹਨਾਂ ਦੀ ਫਿਲਮ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਦੇ ਲਈ ਉਹ ਬਿਨਾਂ ਸ਼ਰਤ ਮੁਆਫੀ ਮੰਗਦੇ ਹਨ। ਉਨ੍ਹਾਂ ਨੇ ਪਹਿਲੀ ਵਾਰ ਫਿਲਮ ਦੇ ਵਿਵਾਦਿਤ ਡਾਇਲਾਗਸ ’ਤੇ ਆਪਣੀ ਗਲਤੀ ਸਵੀਕਾਰ ਕੀਤੀ ਹੈ।