Begin typing your search above and press return to search.

ਫਿਰੋਜ਼ਪੁਰ : ਬਿਜਲੀ ਠੀਕ ਕਰ ਰਿਹਾ ਕਰਮਚਾਰੀ ਜ਼ਿੰਦਾ ਸੜਿਆ

ਫਿਰੋਜ਼ਪੁਰ, 15 ਜੁਲਾਈ, ਹ.ਬ. : ਫਿਰੋਜ਼ਪੁਰ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬਿਜਲੀ ਦੀ ਮੁਰੰਮਤ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਇਲੈਕਟ੍ਰੀਸ਼ੀਅਨ ਦੀ ਮੌਤ ਹੋ ਗਈ। ਮਾਮਲਾ ਸ਼ੁੱਕਰਵਾਰ ਦਾ ਹੈ। ਪੂਰੇ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਮੱਖੂ ਗੇਟ ਵਿਖੇ ਬਿਜਲੀ ਵਿਭਾਗ ਦੇ […]

Editor (BS)By : Editor (BS)

  |  15 July 2023 6:52 AM IST

  • whatsapp
  • Telegram

ਫਿਰੋਜ਼ਪੁਰ, 15 ਜੁਲਾਈ, ਹ.ਬ. : ਫਿਰੋਜ਼ਪੁਰ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬਿਜਲੀ ਦੀ ਮੁਰੰਮਤ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਇਲੈਕਟ੍ਰੀਸ਼ੀਅਨ ਦੀ ਮੌਤ ਹੋ ਗਈ। ਮਾਮਲਾ ਸ਼ੁੱਕਰਵਾਰ ਦਾ ਹੈ। ਪੂਰੇ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਮੱਖੂ ਗੇਟ ਵਿਖੇ ਬਿਜਲੀ ਵਿਭਾਗ ਦੇ ਜੇਈ ਰਜਿੰਦਰ ਕੁਮਾਰ, ਸਹਾਇਕ ਲਾਈਨਮੈਨ ਅਸ਼ਵਨੀ ਕੁਮਾਰ ਅਤੇ ਸਹਾਇਕ ਲਾਈਨਮੈਨ ਸੁਧੀਰ ਮਿਸ਼ਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੁਕੜ ਨਾਹਰ ਵਾਸੀ ਰਮੇਸ਼ ਨੇ ਦੱਸਿਆ ਕਿ ਵੀਰਵਾਰ ਸ਼ਾਮ ਤੋਂ ਉਨ੍ਹਾਂ ਦੇ ਇਲਾਕੇ ਦੀਆਂ ਲਾਈਟਾਂ ਖਰਾਬ ਸਨ। ਉਸ ਨੇ ਬਿਜਲੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ੁੱਕਰਵਾਰ ਨੂੰ ਜੋਤੀ ਨਾਂ ਦੇ ਨੌਜਵਾਨ ਨੂੰ ਬਿਜਲੀ ਠੀਕ ਕਰਨ ਲਈ ਭੇਜਿਆ ਗਿਆ। ਉਸ ਨੇ ਪਹਿਲਾਂ ਟੁੱਟੀ ਤਾਰ ਨੂੰ ਹੇਠਾਂ ਨਾਲ ਜੋੜਿਆ, ਫਿਰ ਪੌੜੀ ਨਾਲ ਖੰਭੇ ’ਤੇ ਚੜ੍ਹ ਗਿਆ। ਜਿਵੇਂ ਹੀ ਜੋਤੀ ਨੇ ਪਲਾਸ ਨਾਲ ਬਿਜਲੀ ਦੀ ਤਾਰ ਨੂੰ ਛੂਹਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਅੱਗ ਦੀਆਂ ਲਪਟਾਂ ਨਾਲ ਸੜਨ ਲੱਗਾ। ਮੌਕੇ ’ਤੇ ਮੌਜੂਦ ਲੋਕ ਬੇਵੱਸ ਨਜ਼ਰ ਆਏ। ਇਸ ਦੌਰਾਨ ਕੁਝ ਲੋਕਾਂ ਨੇ ਬਿਜਲੀ ਘਰ ਵਿੱਚ ਇਸ ਘਟਨਾ ਦੀ ਸੂਚਨਾ ਦਿੱਤੀ ਅਤੇ ਤੁਰੰਤ ਬਿਜਲੀ ਬੰਦ ਕਰਨ ਲਈ ਕਿਹਾ। ਦੋਸ਼ ਹੈ ਕਿ ਬਿਜਲੀ ਘਰ ਵਿੱਚ ਬੈਠੇ ਮਜ਼ਦੂਰਾਂ ਨੇ ਲੋਕਾਂ ਤੋਂ ਪੁੱਛਿਆ ਕਿ ਮਰਨ ਵਾਲਾ ਮਜ਼ਦੂਰ ਰੈਗੂਲਰ ਵਰਕਰ ਸੀ ਜਾਂ ਕੱਚਾ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਵਧ ਗਿਆ। ਲੋਕਾਂ ਨੇ ਕਿਹਾ ਕਿ ਮਰਨ ਵਾਲਾ ਵਿਅਕਤੀ ਤਾਂ ਇਨਸਾਨ ਹੀ ਸੀ ਤਾਂ ਫਿਰ ਵਿਭਾਗ ਦੇ ਲੋਕ ਇਹ ਸਵਾਲ ਕਿਉਂ ਪੁੱਛ ਰਹੇ ਹਨ। ਗੁੱਸੇ ’ਚ ਆਏ ਲੋਕਾਂ ਨੇ ਵਿਭਾਗ ਖਿਲਾਫ ਧਰਨਾ ਦਿੱਤਾ। ਜੋਤੀ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਵਿਭਾਗ ਵਿੱਚ ਕੱਚੇ ਕਾਮੇ ਵਜੋਂ ਸੇਵਾ ਨਿਭਾ ਰਹੀ ਸੀ। ਘਟਨਾ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਜਾਣ ’ਤੇ ਡੀਸੀ ਦੇ ਹੁਕਮਾਂ ’ਤੇ ਰੈਡ ਕਰਾਸ ਦੇ ਸਕੱਤਰ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਇਲਾਵਾ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਵਜੋਂ 50 ਹਜ਼ਾਰ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it