ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਦੂਜਾ ਗੀਤ ‘ਰਾਣੀਆ’ ਹੋਇਆ ਰਿਲੀਜ਼
ਗੀਤ ‘ਰਾਣੀਆਂ’ ਨਜ਼ਰ ਆਈ ਹਰੀਸ਼ ਵਰਮਾ ਤੇ ਸਿਮੀ ਚਾਹਲ ਖੁਬਸੂਰਤ ਜੋੜੀ 14 ਜੁਲਾਈ ਨੂੰ ਰਿਲੀਜ਼ ਹੋਵੇਗੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਚੰਡੀਗੜ੍ਹ, 7 ਜੁਲਾਈ, ਹ.ਬ. : ਇਸ ਸਮੇਂ ਸੁਰਖੀਆਂ ਬਟੋਰ ਰਹੀ ਪੰਜਾਬੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਦੂਜਾ ਗੀਤ ‘ਰਾਣੀਆਂ’ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਵਿੱਚ ਪੰਜਾਬੀ ਅਦਾਕਾਰ ਹਰੀਸ਼ […]
By : Hamdard Tv Admin
ਗੀਤ ‘ਰਾਣੀਆਂ’ ਨਜ਼ਰ ਆਈ ਹਰੀਸ਼ ਵਰਮਾ ਤੇ ਸਿਮੀ ਚਾਹਲ ਖੁਬਸੂਰਤ ਜੋੜੀ
14 ਜੁਲਾਈ ਨੂੰ ਰਿਲੀਜ਼ ਹੋਵੇਗੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’
ਚੰਡੀਗੜ੍ਹ, 7 ਜੁਲਾਈ, ਹ.ਬ. : ਇਸ ਸਮੇਂ ਸੁਰਖੀਆਂ ਬਟੋਰ ਰਹੀ ਪੰਜਾਬੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਦੂਜਾ ਗੀਤ ‘ਰਾਣੀਆਂ’ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਵਿੱਚ ਪੰਜਾਬੀ ਅਦਾਕਾਰ ਹਰੀਸ਼ ਵਰਮਾ ਤੇ ਪੰਜਾਬੀ ਅਦਾਕਾਰ ਸਿਮੀ ਚਾਹਲ ਦੀ ਜੋੜੀ ਕਾਫ਼ੀ ਖੁਬਸੂਰਤ ਲੱਗ ਰਹੀ ਹੈ। ਰਿਲੀਜ਼ ਹੁੰਦੇ ਹੀ ਇਹ ਗੀਤ ਚਰਚਾ ਵਿੱਚ ਆ ਗਿਆ ਹੈ।
14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਇੱਕ ਪਰਿਵਾਰਕ ਮਨੋਰੰਜਨ ਕਾਮੇਡੀ ਫਿਲਮ ਹੈ ਜਿਸ ਦੇ ਵਿੱਚ ਹਰੀਸ਼ ਵਰਮਾ ਤੇ ਸਿਮੀ ਚਾਹਲ ਦੀ ਜੋੜੀ ਮੁੱਖ ਭੁਮੀਕਾ ਵਿੱਚ ਹੈ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਦਰਸ਼ਕਾਂ ਦੀ ਪਸੰਦ ਬਣ ਗਿਆ। ਜਿਸ ਤੋਂ ਬਾਅਦ ਗੁਰਨਾਮ ਭੁਲਰ ਦੀ ਆਵਾਜ਼ ਵਿੱਚ ਫ਼ਿਲਮ ਦਾ ਪਹਿਲਾ ਗੀਤ ‘ਗੇੜਾ’ ਰਿਲੀਜ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਫ਼ਿਲਮ ਦਾ ਦੂਜਾ ਗੀਤ ‘ਰਾਣੀਆਂ’ ਰਿਲੀਜ਼ ਹੋ ਗਿਆ ਹੈ। ਗੀਤ ਦੀ ਵੀਡੀਓ ’ਚ ਹਰੀਸ਼ ਵਰਮਾ ਤੇ ਸਿਮੀ ਚਾਹਲ ਦੀ ਜੋੜੀ ਕਾਫ਼ੀ ਵਧੀਆ ਲੱਗ ਰਹੀ ਹੈ। ਇਸ ਗੀਤ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਡੀ. ਹਾਰਪ ਨੇ ਕੀਤਾ ਹੈ। ਗੀਤ ਨੂੰ ਸੰਗੀਤ ਬਗਜ਼ੀ ਨੇ ਦਿੱਤਾ ਹੈ। ਗੀਤ ਦਿਊਸ਼ ਮਿਹਰ ਵਲੋਂ ਕੋਰੀਓਗ੍ਰਾਫ ਕੀਤਾ ਗਿਆ ਹੈ, ਜਿਸ ਨੂੰ ਜਗਰੂਪ ਸੰਧੂ ਤੇ ਗੁਰੂ ਭੁੱਲਰ ਨੇ ਡਾਇਰੈਕਟ ਕੀਤਾ ਹੈ।
ਗੀਤ ‘ਰਾਣੀਆਂ’ ਇੱਕ ਰੋਮੈਂਟਿਕ ਗੀਤ ਹੈ। ਜਿਸ ਵਿੱਚ ਇੱਕ ਲੜਕੀ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ਜਿਥੇ ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਹਨ ਉਥੇ ਹੀ ਤੁਹਾਨੂੰ ਇਸ ਗੀਤ ਦੇ ਸੰਗੀਤ ਨਾਲ ਵੀ ਪਿਆਰ ਹੋ ਜਾਵੇਗਾ। ਗੀਤ ਨੂੰ ਬਹੁਤ ਹੀ ਲਾਜਵਾਬ ਤਰੀਕੇ ਨਾਲ ਫਿਲਮਾਇਆ ਗਿਆ ਹੈ ਅਤੇ ਡੀ. ਹਾਰਪ ਦੀ ਆਵਾਜ਼ ਇਸ ਗੀਤ ਨੂੰ ਬਹੁਤ ਹੀ ਦਿਲਕਸ਼ ਬਣਾ ਦਿੰਦੀ ਹੈ।
ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ’ਚ ਹਰੀਸ਼ ਵਰਮਾ, ਸਿਮੀ ਚਾਹਲ ਤੋਂ ਇਲਾਵਾ ਬੀ. ਐਨ. ਸ਼ਰਮਾ, ਜਤਿੰਦਰ ਕੌਰ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਧੀਰਜ ਕੁਮਾਰ, ਅਸ਼ੋਕ ਪਾਠਕ, ਸੁਮਿਤ ਗੁਲਾਟੀ, ਸੀਮਾ ਕੌਸ਼ਲ, ਪਰਕਾਸ਼ ਗਾਧੂ, ਨੇਹਾ ਦਿਆਲ, ਕਮਲਦੀਪ ਕੌਰ, ਗੁਰਪ੍ਰੀਤ ਕੌਰ ਭੰਗੂ, ਸਮਰੀਤ ਬਾਜਵਾ ਤੇ ਪਰਵੀਨ ਬਾਨੀ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲਾਡਾ ਸਿਆਨ ਘੁੰਮਣ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੀ ਹੈ।
ਫ਼ਿਲਮ ਵੈਸਟਾਵੰਡਰ ਮੋਸ਼ਨ ਪਿਕਚਰਜ਼ ਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ। ਫ਼ਿਲਮ ਨੂੰ ਜਤਿੰਦਰ ਸਿੰਘ ਲਵਲੀ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਕੋ-ਪ੍ਰੋਡਿਊਸਰ ਧੀਰਜ ਕੁਮਾਰ ਤੇ ਕਰਨ ਸੰਧੂ ਹਨ। ਇਹ ਫ਼ਿਲਮ 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਰਿਧਮ ਬੁਆਏਜ਼ ਵਲੋਂ ਦੁਨੀਆ ਭਰ ’ਚ ਰਿਲੀਜ਼ ਕੀਤਾ ਜਾ ਰਿਹਾ ਹੈ।