ਫਰੀਦਕੋਟ ਜੇਲ੍ਹ ਵਿਚ ਲੁਧਿਆਣਾ ਦੇ ਨੌਜਵਾਨ ’ਤੇ ਹਮਲਾ
ਫਰੀਦਕੋਟ, 14 ਜੁਲਾਈ, ਹ.ਬ. : ਫਰੀਦਕੋਟ ਕੇਂਦਰੀ ਜੇਲ੍ਹ ’ਚ ਬੰਦ ਇਕ ਕੈਦੀ ’ਤੇ ਦੋ ਹੋਰ ਕੈਦੀਆਂ ਨੇ ਹਮਲਾ ਕਰ ਦਿੱਤਾ। ਦੋਵਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੀੜਤ ਹਵਾਲਾਤੀ ਦੀ ਸ਼ਿਕਾਇਤ ’ਤੇ ਫ਼ਰੀਦਕੋਟ ਸਿਟੀ ਪੁਲਿਸ ਨੇ ਮਾਲੇਰਕੋਟਲਾ ਅਤੇ ਮੋਗਾ ਦੇ ਦੋ ਹਵਾਲਾਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ […]
By : Editor (BS)
ਫਰੀਦਕੋਟ, 14 ਜੁਲਾਈ, ਹ.ਬ. : ਫਰੀਦਕੋਟ ਕੇਂਦਰੀ ਜੇਲ੍ਹ ’ਚ ਬੰਦ ਇਕ ਕੈਦੀ ’ਤੇ ਦੋ ਹੋਰ ਕੈਦੀਆਂ ਨੇ ਹਮਲਾ ਕਰ ਦਿੱਤਾ। ਦੋਵਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੀੜਤ ਹਵਾਲਾਤੀ ਦੀ ਸ਼ਿਕਾਇਤ ’ਤੇ ਫ਼ਰੀਦਕੋਟ ਸਿਟੀ ਪੁਲਿਸ ਨੇ ਮਾਲੇਰਕੋਟਲਾ ਅਤੇ ਮੋਗਾ ਦੇ ਦੋ ਹਵਾਲਾਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰੀਦਕੋਟ ਜੇਲ੍ਹ ਵਿੱਚ ਬੰਦ ਲੁਧਿਆਣਾ ਵਾਸੀ ਗੌਰਵ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਠੀਕ ਨਹੀਂ ਹੈ। ਬੀਤੀ 11 ਜੁਲਾਈ ਨੂੰ ਜੇਲ੍ਹ ਹਸਪਤਾਲ ’ਚ ਡਾਕਟਰ ਨੂੰ ਬੀਮਾਰੀ ਦੇ ਇਲਾਜ ਲਈ ਦਿਖਾ ਕੇ ਵਾਪਸ ਆਪਣੀ ਬੈਰਕ ਵੱਲ ਜਾ ਰਿਹਾ ਸੀ ਤਾਂ ਰਸਤੇ ’ਚ ਲਵਪ੍ਰੀਤ ਅਤੇ ਦੀਪ ਸਿੰਘ ਨੇ ਉਸ ਨੂੰ ਰੋਕ ਕੇ ਕੁੱਟਮਾਰ ਕੀਤੀ।