ਫਰਜ਼ੀ ਦਾਖਲਾ ਪੱਤਰ ਮਾਮਲੇ ਵਿਚ ਦਰਜਨਾਂ ਪੰਜਾਬੀ ਵਿਦਿਆਰਥੀਆਂ ਨੂੰ ਰਾਹਤ
ਔਟਵਾ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਫਰਜ਼ੀ ਦਾਖਲਾ ਪੱਤਰਾਂ ਕਾਰਨ ਡਿਪੋਰਟ ਹੋਣ ਕੰਢੇ ਪੁੱਜੇ ਪੰਜਾਬੀ ਵਿਦਿਆਰਥੀਆਂ ਵਿਚੋਂ 63 ਜਣੇ ਕੈਨੇਡੀਅਨ ਇੰਮੀਗ੍ਰੇਸ਼ਨ ਅਫਸਰਾਂ ਨੂੰ ਅਸਲ ਪੀੜਤ ਮਹਿਸੂਸ ਹੋ ਰਹੇ ਹਨ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਹੁਣ ਤੱਕ ਕੀਤੀ ਗਈ 103 ਮਾਮਲਿਆਂ ਦੀ ਸਮੀਖਿਆ ਮਗਰੋਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ […]
By : Hamdard Tv Admin
ਔਟਵਾ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਫਰਜ਼ੀ ਦਾਖਲਾ ਪੱਤਰਾਂ ਕਾਰਨ ਡਿਪੋਰਟ ਹੋਣ ਕੰਢੇ ਪੁੱਜੇ ਪੰਜਾਬੀ ਵਿਦਿਆਰਥੀਆਂ ਵਿਚੋਂ 63 ਜਣੇ ਕੈਨੇਡੀਅਨ ਇੰਮੀਗ੍ਰੇਸ਼ਨ ਅਫਸਰਾਂ ਨੂੰ ਅਸਲ ਪੀੜਤ ਮਹਿਸੂਸ ਹੋ ਰਹੇ ਹਨ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਹੁਣ ਤੱਕ ਕੀਤੀ ਗਈ 103 ਮਾਮਲਿਆਂ ਦੀ ਸਮੀਖਿਆ ਮਗਰੋਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਡੂੰਘਾਈ ਨਾਲ ਮਾਮਲਿਆਂ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਹ ਠੱਗੀ ਦਾ ਸ਼ਿਕਾਰ ਬਣੇ ਅਤੇ ਉਨ੍ਹਾਂ ਨੇ ਕੋਈ ਸਾਜ਼ਿਸ਼ ਨਹੀਂ ਘੜੀ।
ਇੰਮੀਗ੍ਰੇਸ਼ਨ ਵਿਭਾਗ ਦੇ ਪੜਤਾਲ ਵਿਚ ਬੇਦਾਗ ਮੰਨੇ ਗਏ 63 ਵਿਦਿਆਰਥੀ
ਇਹ ਪ੍ਰਗਟਾਵਾ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਪਾਰਲੀਮਾਨੀ ਕਮੇਟੀ ਕੋਲ ਇਸੇ ਹਫਤੇ ਕੀਤਾ ਗਿਆ ਜਿਸ ਦੌਰਾਨ ਸਬੰਧਤ ਅਫਸਰਾਂ ਨੇ ਦੱਸਿਆ ਕਿ ਕੁਲ 285 ਮਾਮਲਿਆਂ ਦੀ ਪੜਤਾਲ ਕੀਤੀ ਜਾਣੀ ਹੈ ਅਤੇ 103 ਵਿਚੋਂ 63 ਜਣੇ ਸ਼ੱਕੇ ਦੇ ਘੇਰੇ ਵਿਚੋਂ ਬਾਹਰ ਹੋ ਗਏ। ਇਥੇ ਦਸਣਾ ਬਣਦਾ ਹੈ ਕਿ ਇਸ ਮਾਮਲੇ ਨਾਲ ਸਬੰਧਤ ਕਈ ਵਿਦਿਆਰਥੀਆਂ ਨੂੰ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ ਮਿਸੀਸਾਗਾ ਵਿਖੇ ਧਰਨਾ ਲਾਉਣ ਮਗਰੋਂ ਬਾਕੀਆਂ ਨੂੰ ਡਿਪੋਰਟ ਕਰਨ ’ਤੇ ਆਰਜ਼ੀ ਰੋਕ ਲਾ ਦਿਤੀ ਗਈ।
285 ਮਾਮਲਿਆਂ ਦੀ ਕੀਤੀ ਜਾ ਰਹੀ ਹੈ ਪੜਤਾਲ
ਇਸ ਮਾਮਲੇ ਦੇ ਮੁੱਖ ਮੁਲਜ਼ਮ ਬ੍ਰਜੇਸ਼ ਮਿਸ਼ਰਾ ਨੂੰ ਜਲੰਧਰ ਤੋਂ ਫਰਾਰ ਹੋਣ ਮਗਰੋਂ ਕੈਨੇਡਾ ਦੇ ਬੀ.ਸੀ. ਸੂਬੇ ਵਿਚ ਕਾਬੂ ਕੀਤਾ ਗਿਆ। ਬ੍ਰਜੇਸ਼ ਮਿਸ਼ਰਾ ਦੇ ਠੱਗੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰਕਾਰ ਹੁਣ ਕੀ ਹੋਵੇਗਾ ਪਰ ਤਾਜ਼ਾ ਰਿਪੋਰਟ ਨਵੀਆਂ ਉਮੀਦਾਂ ਲੈ ਕੇ ਆਈ ਹੈ।