ਪੱਤਰਕਾਰ ਜਥੇਬੰਦੀਆਂ ਨੇ ਮੀਡੀਆ ਕਰਮੀਆਂ ਖਿਲਾਫ਼ ‘ਸਖ਼ਤ ਕਾਨੂੰਨ’ ਮਾਮਲੇ ’ਚ ਰਾਸ਼ਟਰਪਤੀ ਤੋਂ ਕੀਤੀ ਮੰਗ
ਚੰਡੀਗੜ੍ਹ, 17 ਅਕਤੂਬਰ (ਪ੍ਰਵੀਨ ਕੁਮਾਰ) : ਭਾਰਤ ਵਿੱਚ ਪੱਤਰਕਾਰਾਂ ֺ’ਤੇ ਹੋ ਰਹੀ ਕਾਰਵਾਈ ਨੂੰ ਲੈ ਮੀਡੀਆ ਕਰਮੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜੀ ਰਿਹਾ ਹੈ। ਪਿਛਲੇ ਦਿਨੀ ਕੁਝ ਮੀਡੀਆਂ ਦੇ ਪੱਤਰਕਾਰਾਂ ਨੂੰ ਨਜ਼ਾਇਜ ਹੀ ਉਨ੍ਹਾਂ ਦੇ ਘਰਾਂ ’ਚ ਚੱਕ ਲਿਆ ਗਿਆ ਤੇ ਉਨ੍ਹਾਂ ਦੇ ਇਲੈਕਟਰੋਨਿਕ ਚੀਜ਼ਾਂ ਨੂੰ ਵੀ ਕਬਜ਼ੇ ’ਚ ਲੈ ਲਿਆ ਗਿਆ ਸੀ। ਬਿਨ੍ਹਾਂ […]
By : Editor (BS)
ਚੰਡੀਗੜ੍ਹ, 17 ਅਕਤੂਬਰ (ਪ੍ਰਵੀਨ ਕੁਮਾਰ) : ਭਾਰਤ ਵਿੱਚ ਪੱਤਰਕਾਰਾਂ ֺ’ਤੇ ਹੋ ਰਹੀ ਕਾਰਵਾਈ ਨੂੰ ਲੈ ਮੀਡੀਆ ਕਰਮੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜੀ ਰਿਹਾ ਹੈ। ਪਿਛਲੇ ਦਿਨੀ ਕੁਝ ਮੀਡੀਆਂ ਦੇ ਪੱਤਰਕਾਰਾਂ ਨੂੰ ਨਜ਼ਾਇਜ ਹੀ ਉਨ੍ਹਾਂ ਦੇ ਘਰਾਂ ’ਚ ਚੱਕ ਲਿਆ ਗਿਆ ਤੇ ਉਨ੍ਹਾਂ ਦੇ ਇਲੈਕਟਰੋਨਿਕ ਚੀਜ਼ਾਂ ਨੂੰ ਵੀ ਕਬਜ਼ੇ ’ਚ ਲੈ ਲਿਆ ਗਿਆ ਸੀ। ਬਿਨ੍ਹਾਂ ਦੱਸੇ ਉਨ੍ਹਾਂ ਦੇ ਘਰਾਂ ਦਫ਼ਤਰਾਂ ਤੇ ਰੇਡ ਕੀਤੀ ਗਈ ਜਿਸ ਨੂੰ ਭਾਰਤੀ ਮੀਡੀਆ ਵਿਚ ਨਿਰਾਸ਼ਾ ਜਤਾਈ ਜਾ ਰਹੀ ਹੈ।
ਇਸ ਨੂੰ ਲੈ ਕੇ ਨਵੀਂ ਦਿੱਲੀ ਵਿਚ ਪੱਤਰਕਾਰਾਂ ਦੀਆਂ 9 ਜਥੇਬੰਦੀਆਂ ਨੇ ਮੀਡੀਆਂ ਕਰਮੀਆਂ ਦੇ ਖਿਲਾਫ਼ ‘ਸਖ਼ਤ ਕਾਨੂਨ’ ਵਰਤੋਂ ਕਰਨ ਨੂੰ ਲੈ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਦਖ਼ਲ ਮੰਗਿਆ ਹੈ। ਜਿਸ ਵਿੱਚ ਪ੍ਰੈਸ ਕਲੱਬ ਆਫ ਇੰਡੀਆ, ਦਿੱਲੀ ਯੂਨੀਅਨ ਆਫ ਜਰਨਲਿਸਟਸ, ਡੀਜੀਪਬ, ਕੇਰਲਾ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ, ਫੌਰੇਨ ਕੌਰੈਸਪੌਡੈਂਟਸ ਕਲੱਬ, ਆਲ ਇੰਡੀਆ ਲਾਅਇਰਜ਼ ਯੂਨੀਅਨ ਅਤੇ ਵੈਟਰਨ ਜਰਨਲਿਸਟਸ ਗਰੁੱਪ ਨੇ ‘ਭਾਰਤ ਵਿਚ ਸੁਤੰਤਰ ਮੀਡੀਆ ਨੰ ਦਰਪੇਸ਼ ਅਸਾਧਾਰਨ ਹਾਲਾਤ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ।
ਪੱਤਰਕਾਰਾਂ ਨੇ ਪੱਤਰ ਵਿਚ ਕਿਹਾ ਹੈ ਕਿ “ਅਸੀ ਤੁਹਾਡਾ ਦਖ਼ਲ ਮੰਗਦੇ ਹਾਂ ਤਾਂ ਕਿ ਸਾਡੇ ਸੰਵਿਧਾਨ ਨੇ ਸਾਨੂੰ ਜਿਹੜੀਆਂ ਆਜ਼ਾਦੀਆਂ ਦਿੱਤੀਆਂ ਹਨ, ਜਿਸ ਵਿਚ ਬੋਲਣ ਦੀ ਆਜ਼ਾਦੀ, ਕਿੱਤੇ ਦੀ ਆਜ਼ਾਦੀ ਅਤੇ ਰੋਟੀ-ਰੋਜ਼ੀ ਦੀ ਆਜ਼ਾਦੀ ਵੀ ਸ਼ਾਮਲ ਹੈ। ਇਸ ਲਈ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣ ਸਕੇ।” ਇਹ ਪੱਤਰ ਉਸ ਸਮੇਂ ਲਿਖਿਆ ਹੈ ਜਿਸ ਸਮੇਂ ਦਿੱਲੀ ਪੁਲਿਸ ਨੇ ਆਨਲਾਈਨ ਨਿਊਜ਼ ਪੋਰਟਲ ਨਿਊਜ਼ਕਲਿੱਕ ਨਾਲ ਜੁੜੇ ਕਈ ਪੱਤਕਾਰਾ ਦੇ ਟਿਕਾਣਿਆਂ ਤੇ ਦਫ਼ਤਰਾਂ ’ਤ ਛਾਪੇ ਮਾਰੇ ਹਨ।
ਹੁਣ ਦੇਖਣਾ ਹੈ ਕਿ ਰਾਸ਼ਟਰਪਤੀ ਦਰੋਪਤੀ ਮੁਰਮੂ ਪੱਤਕਾਰਾਂ ਦੀ ਇਸ ਮੰਗ ’ਤੇ ਕਿਨ੍ਹਾਂ ਸਮਰਥਨ ਕਰਦੇ ਹਨ ਤਾਂ ਜੋ ਸੱਚ ਬੋਲਣ ਵਾਲਾ ਮੀਡੀਆ ਆਪਣੀ ਸੱਚ ਨੂੰ ਲੋਕਾਂ ਸਾਹਮਣੇ ਰੱਖ ਸਕਣ।