Begin typing your search above and press return to search.

ਪੱਕੇ ਤੌਰ ’ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਨਹੀਂ ਘਟਾਵੇਗੀ ਟਰੂਡੋ ਸਰਕਾਰ

ਔਟਵਾ, 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਰਜ਼ੀ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦਰਮਿਆਨ ਟਰੂਡੋ ਸਰਕਾਰ ਨੇ ਕਿਹਾ ਹੈ ਕਿ ਪੱਕੇ ਤੌਰ ’ਤੇ ਆਉਣ ਵਾਲਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਕੀਤੀ ਜਾਵੇਗੀ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟ ਦੇ ਰੂਪ ਵਿਚ ਆ ਰਹੇ […]

ਪੱਕੇ ਤੌਰ ’ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਨਹੀਂ ਘਟਾਵੇਗੀ ਟਰੂਡੋ ਸਰਕਾਰ
X

Editor EditorBy : Editor Editor

  |  4 April 2024 6:04 AM GMT

  • whatsapp
  • Telegram

ਔਟਵਾ, 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਰਜ਼ੀ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦਰਮਿਆਨ ਟਰੂਡੋ ਸਰਕਾਰ ਨੇ ਕਿਹਾ ਹੈ ਕਿ ਪੱਕੇ ਤੌਰ ’ਤੇ ਆਉਣ ਵਾਲਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਕੀਤੀ ਜਾਵੇਗੀ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟ ਦੇ ਰੂਪ ਵਿਚ ਆ ਰਹੇ ਪ੍ਰਵਾਸੀਆਂ ਨੂੰ ਕੈਨੇਡਾ ਸੰਭਾਲ ਸਕਦਾ ਹੈ।

ਆਰਥਿਕ ਚੁਣੌਤੀਆਂ ਦੇ ਟਾਕਰੇ ਲਈ ਇੰਮੀਗ੍ਰੇਸ਼ਨ ਲਾਜ਼ਮੀ : ਸ਼ੌਨ ਫਰੇਜ਼ਰ

ਇੰਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਸ਼ੌਨ ਫਰੇਜ਼ਰ ਦੀ ਤਾਜ਼ਾ ਟਿੱਪਣੀ ਬੇਹੱਦ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਬੀਤੇ ਕਲ੍ਹ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਸੀ ਕਿ ਆਰਜ਼ੀ ਪ੍ਰਵਾਸੀ ਐਨੇ ਜ਼ਿਆਦਾ ਵਧ ਗਏ ਨੇ ਕਿ ਇਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਕੌਮਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ 2017 ਵਿਚ ਕੈਨੇਡੀਅਨ ਆਬਾਦੀ ਦਾ ਸਿਰਫ 2 ਫੀ ਸਦੀ ਹਿੱਸਾ ਆਰਜ਼ੀ ਪ੍ਰਵਾਸੀਆਂ ਨਾਲ ਸਬੰਧਤ ਸੀ ਪਰ ਹੁਣ ਇਹ ਗਿਣਤੀ 7.5 ਫੀ ਸਦੀ ਹੋ ਚੁੱਕੀ ਹੈ। ਦੂਜੇ ਪਾਸੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 35 ਫੀ ਸਦੀ ਘਟਾਉਣ ਦਾ ਐਲਾਨ ਕਰ ਚੁੱਕੇ ਹਨ।

ਕਿਹਾ, ਆਰਜ਼ੀ ਇੰਮੀਗ੍ਰੇਸ਼ਨ ’ਚ ਕਿਸੇ ਯੋਜਨਾ ਤਹਿਤ ਵਾਧਾ ਨਹੀਂ ਹੋਇਆ

ਹੁਣ ਸ਼ੌਨ ਫਰੇਜ਼ਰ ਕਹਿ ਰਹੇ ਹਨ ਕਿ ਇੰਮੀਗ੍ਰੇਸ਼ਨ ਤੋਂ ਬਗੈਰ ਆਰਥਿਕ ਚੁਣੌਤੀਆਂ ਦਾ ਟਾਕਰਾ ਕਰਨਾ ਸੰਭਵ ਨਹੀਂ। ਸ਼ੌਨ ਫਰੇਜ਼ਰ ਨੇ ਮੰਨਿਆ ਕਿ ਆਰਜ਼ੀ ਪ੍ਰਵਾਸੀਆਂ ਦੀ ਗਿਣਤੀ ਵਧਣ ਕਾਰਨ ਸਮੱਸਿਆਵਾਂ ਆ ਰਹੀਆਂ ਹਨ ਪਰ ਇਨ੍ਹਾਂ ਦੀ ਗਿਣਤੀ ਕਿਸੇ ਯੋਜਨਾ ਤਹਿਤ ਨਹੀਂ ਵਧਾਈ ਗਈ। ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਸੀਟਾਂ ਵਧੀਆਂ ਤਾਂ ਵਿਦਿਆਰਥੀ ਵਧ ਗਈ ਜਦਕਿ ਕਾਰੋਬਾਰੀਆਂ ਨੂੰ ਕਾਮਿਆਂ ਦੀ ਜ਼ਰੂਰਤ ਪਈ ਤਾਂ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਧ ਗਈ। ਇਥੇ ਦਸਣਾ ਬਣਦਾ ਹੈ ਕਿ ਲਿਬਰਲ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ 4 ਲੱਖ 85 ਹਜ਼ਾਰ ਪ੍ਰਵਾਸੀ ਸੱਦਣ ਦਾ ਟੀਚਾ ਮਿੱਥਿਆ ਗਿਆ ਹੈ ਜਦਕਿ 2025 ਅਤੇ 2026 ਦੌਰਾਨ 5-5 ਲੱਖ ਪ੍ਰਵਾਸੀ ਸੱਦੇ ਜਾਣਗੇ।

Next Story
ਤਾਜ਼ਾ ਖਬਰਾਂ
Share it