ਪੰਜਾਬ-ਹਰਿਆਣਾ ਦੇ ਕਈ ਸੈਲਾਨੀ ਹਿਮਾਚਲ ’ਚ ਲਾਪਤਾ
ਕੁੱਲੂ-ਮਨਾਲੀ ’ਚ 25 ਥਾਵਾਂ ’ਤੇ ਲੈਂਡ ਸਲਾਈਡਿੰਗਚਿੰਤਾ ’ਚ ਡੁੱਬੇ ਪਰਿਵਾਰਕ ਮੈਂਬਰਚੰਡੀਗੜ੍ਹ, 11 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਇਨ੍ਹਾਂ ਦਿਨੀਂ ਪੰਜਾਬ, ਹਰਿਆਣਾ ਤੇ ਹਿਮਾਚਲ ਸਣੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਨੇ। ਇੱਥੋਂ ਤੱਕ ਕੇ ਕੁੱਲੂ ਤੇ ਮਨਾਲੀ ਵਿੱਚ 25 ਥਾਵਾਂ ’ਤੇ ਲੈਂਡ ਸਲਾਈਡਿੰਗ ਹੋਣ ਕਾਰਨ ਬਿਜਲੀ ਤੇ ਮੋਬਾਇਲ […]
By : Editor (BS)
ਕੁੱਲੂ-ਮਨਾਲੀ ’ਚ 25 ਥਾਵਾਂ ’ਤੇ ਲੈਂਡ ਸਲਾਈਡਿੰਗ
ਚਿੰਤਾ ’ਚ ਡੁੱਬੇ ਪਰਿਵਾਰਕ ਮੈਂਬਰ
ਚੰਡੀਗੜ੍ਹ, 11 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਇਨ੍ਹਾਂ ਦਿਨੀਂ ਪੰਜਾਬ, ਹਰਿਆਣਾ ਤੇ ਹਿਮਾਚਲ ਸਣੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਨੇ। ਇੱਥੋਂ ਤੱਕ ਕੇ ਕੁੱਲੂ ਤੇ ਮਨਾਲੀ ਵਿੱਚ 25 ਥਾਵਾਂ ’ਤੇ ਲੈਂਡ ਸਲਾਈਡਿੰਗ ਹੋਣ ਕਾਰਨ ਬਿਜਲੀ ਤੇ ਮੋਬਾਇਲ ਨੈਟਰਵਕ ਠੱਪ ਹੋ ਗਿਆ। ਇਸੇ ਦਰਮਿਆਨ ਹਿਮਾਚਲ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਸੈਲਾਨੀ ਲਾਪਤਾ ਹੋਣ ਸਬੰਧੀ ਰਿਪੋਰਟ ਸਾਹਮਣੇ ਆ ਰਹੀ ਹੈ।
ਲੁਧਿਆਣਾ ਦੇ ਨਜ਼ਦੀਕੀ ਪਿੰਡ ਦਾ ਗਗਨਜੀਤ ਸਿੰਘ ਤੇ ਮੋਹਾਲੀ ਦਾ ਇੱਕ ਨੌਜਵਾਨ ਵੀ ਮਨੀਕਰਨ ਖੇਤਰ ਵਿੱਚ ਮੋਬਾਇਲ ਨੈਟਵਰਕ ਕਟਣ ਕਾਰਨ ਸੰਪਰਕ ਤੋਂ ਬਾਹਰ ਹੈ। ਉਨ੍ਹਾਂ ਦੀ ਭਾਲ ਤੇ ਜਾਣਕਾਰੀ ਲਈ ਹਿਮਾਚਲ ਦੀ ਇੰਟਰ ਸਟੇਟ ਕਮੇਟੀਆਂ ਦੇ ਕੋ-ਆਰਡੀਨੇਟਰ ਤੈਨਾਤ ਨੇ। ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਦੇ ਇੱਕ ਪਿੰਡ ਦਾ ਨੌਜਵਾਨ ਵੀ ਫਿਲਹਾਲ ਸੰਪਰਕ ਕਟਣ ਕਾਰਨ ਟਰੇਸ ਨਹੀਂ ਹੋ ਰਿਹਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਬਕਾਇਦਾ ਟਵੀਟ ਕਰਕੇ ਲਾਪਤਾ ਹੋਏ ਪੰਜਾਬੀ ਨੌਜਵਾਨਾਂ ਬਾਰੇ ਚਿੰਤਾ ਪ੍ਰਗਟਾਈ ਹੈ।
ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਕੱਚਾ ਕੈਂਪ ਤੋਂ 6 ਜੁਲਾਈ ਨੂੰ 4 ਦੋਸਤ ਮਨਾਲੀ ਘੁੰਮਣ ਲਈ ਗਏ ਸੀ। ਆਪਣੀ ਕਾਰ ਰਾਹੀਂ ਗਏ ਵਿਸ਼ਾਲ ਅਰੋੜਾ, ਸਾਗਰ ਚਾਨਨ ਸਣੇ ਇਨ੍ਹਾਂ 4 ਨੌਜਵਾਨਾਂਦੀ 9 ਜੁਲਾਈ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਖਰੀ ਵਾਰ ਗੱਲ ਹੋਈ। ਉਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਾਣੀਪਤ ਜ਼ਿਲ੍ਹਾ ਪ੍ਰਸ਼ਾਸਨ ਦੇ ਮਾਧਿਅਮ ਨਾਲ ਹਰਿਆਣਾ ਤੇ ਹਿਮਾਚਲ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਗੁਹਾਰ ਲਾਈ ਹੈ।