ਪੰਜਾਬ ਵਿਚ ਕੇਂਦਰ ਸਰਕਾਰ ਦੇ ਫੰਡ ’ਤੇ ਸਿਆਸਤ ਭਖੀ
ਅੰਮ੍ਰਿਤਸਰ, 14 ਜੁਲਾਈ, ਹ.ਬ. : ਕੇਂਦਰ ਸਰਕਾਰ ਵੱਲੋਂ ਪੰਜਾਬ ਲਈ 218.40 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ। ਪਰ ਹੁਣ ਇਸ ’ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੋਂ ਖਰਚੇ ਗਏ ਪੈਸੇ ਦਾ ਹਿਸਾਬ ਮੰਗਿਆ ਹੈ। ਇਸ ’ਤੇ ਸੀਐਮ ਭਗਵੰਤ ਮਾਨ ਭੜਕ ਗਏ। ਦਰਅਸਲ, ਕੇਂਦਰ […]
By : Editor (BS)
ਅੰਮ੍ਰਿਤਸਰ, 14 ਜੁਲਾਈ, ਹ.ਬ. : ਕੇਂਦਰ ਸਰਕਾਰ ਵੱਲੋਂ ਪੰਜਾਬ ਲਈ 218.40 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ। ਪਰ ਹੁਣ ਇਸ ’ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੋਂ ਖਰਚੇ ਗਏ ਪੈਸੇ ਦਾ ਹਿਸਾਬ ਮੰਗਿਆ ਹੈ। ਇਸ ’ਤੇ ਸੀਐਮ ਭਗਵੰਤ ਮਾਨ ਭੜਕ ਗਏ। ਦਰਅਸਲ, ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਹੜ੍ਹ ਪ੍ਰਭਾਵਿਤ ਰਾਜਾਂ ਨੂੰ 7,532 ਕਰੋੜ ਰੁਪਏ ਦਿੱਤੇ ਗਏ। ਜਿਸ ਵਿੱਚੋਂ 218.40 ਕਰੋੜ ਰੁਪਏ ਪੰਜਾਬ ਨੂੰ ਦਿੱਤੇ ਗਏ ਹਨ। ਜੋ ਕਿ ਦੋ ਕਿਸ਼ਤਾਂ ਵਿੱਚ ਦਿੱਤੇ ਜਾਣੇ ਹਨ। ਪਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਤੋਂ ਹਿਸਾਬ ਮੰਗਦਿਆਂ ਕਿਹਾ ਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਪੈਸਾ ਦਿੱਤਾ ਸੀ, ਪਰ ਇਸ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਜੇਕਰ ਸੂਬਾ ਸਰਕਾਰ ਨੇ ਨਹਿਰਾਂ ਦੀ ਸਫ਼ਾਈ ਅਤੇ ਮੁਰੰਮਤ ਸਹੀ ਢੰਗ ਨਾਲ ਕਰਵਾਈ ਹੁੰਦੀ ਤਾਂ ਇਹ ਹਾਲਾਤ ਨਹੀਂ ਬਣਦੇ। ਇੰਨਾ ਹੀ ਨਹੀਂ ਰਾਹਤ ਕਾਰਜਾਂ ’ਤੇ ਵੀ ਸਵਾਲ ਉਠਾਏ ਗਏ। ਸੁਨੀਲ ਜਾਖੜ ਦੇ ਹਿਸਾਬ ਮੰਗਣ ਦੇ ਸਵਾਲ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਭੜਕ ਗਏ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਇਸ ਦੀ ਕਿਸ਼ਤ 10 ਜੁਲਾਈ ਨੂੰ ਜਾਰੀ ਕੀਤੀ ਗਈ ਸੀ ਅਤੇ ਉਹ 12 ਜੁਲਾਈ ਤੱਕ ਦਾ ਹਿਸਾਬ ਮੰਗ ਰਹੇ ਹਨ