ਪੰਜਾਬ 'ਚ 24.5 ਕਰੋੜ ਦੀ ਹੈਰੋਇਨ ਅਤੇ ਖੂਹ 'ਚ ਛੁਪਾਇਆ ਡਰੋਨ ਬਰਾਮਦ
ਅੰਮਿ੍ਤਸਰ : ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੂੰ ਸਰਹੱਦ 'ਤੇ ਤਿੰਨ ਵੱਡੀਆਂ ਸਫਲਤਾਵਾਂ ਮਿਲੀਆਂ ਹਨ। ਅੰਮ੍ਰਿਤਸਰ ਅਤੇ ਫਿਰੋਜ਼ਪੁਰ 'ਚ ਜਿੱਥੇ ਬੀ.ਐੱਸ.ਐੱਫ ਨੂੰ 24.5 ਕਰੋੜ ਦੀ ਹੈਰੋਇਨ ਮਿਲੀ ਹੈ, ਉੱਥੇ ਹੀ ਤਰਨਤਾਰਨ ਦੇ ਸਰਹੱਦੀ ਪਿੰਡ ਤੋਂ ਬਾਰਦਾਨੇ 'ਚ ਛੁਪਾਇਆ ਗਿਆ ਡਰੋਨ ਬਰਾਮਦ ਕੀਤਾ ਗਿਆ ਹੈ। ਫਿਲਹਾਲ ਤਿੰਨਾਂ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ […]
By : Editor (BS)
ਅੰਮਿ੍ਤਸਰ : ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੂੰ ਸਰਹੱਦ 'ਤੇ ਤਿੰਨ ਵੱਡੀਆਂ ਸਫਲਤਾਵਾਂ ਮਿਲੀਆਂ ਹਨ। ਅੰਮ੍ਰਿਤਸਰ ਅਤੇ ਫਿਰੋਜ਼ਪੁਰ 'ਚ ਜਿੱਥੇ ਬੀ.ਐੱਸ.ਐੱਫ ਨੂੰ 24.5 ਕਰੋੜ ਦੀ ਹੈਰੋਇਨ ਮਿਲੀ ਹੈ, ਉੱਥੇ ਹੀ ਤਰਨਤਾਰਨ ਦੇ ਸਰਹੱਦੀ ਪਿੰਡ ਤੋਂ ਬਾਰਦਾਨੇ 'ਚ ਛੁਪਾਇਆ ਗਿਆ ਡਰੋਨ ਬਰਾਮਦ ਕੀਤਾ ਗਿਆ ਹੈ। ਫਿਲਹਾਲ ਤਿੰਨਾਂ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਨੂੰ ਤਰਨਤਾਰਨ ਦੇ ਪਿੰਡ ਲੱਖਾ ਵਿੱਚ ਡਰੋਨ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਟੁੱਟਿਆ ਹੋਇਆ ਡਰੋਨ ਤਰਨਤਾਰਨ ਦੇ ਪਿੰਡ ਲੱਖਾ ਦੇ ਬਾਹਰਵਾਰ ਇੱਟਾਂ ਨਾਲ ਭਰੀ ਬੋਰੀ ਵਿੱਚ ਬੰਦ ਖੂਹ ਵਿੱਚ ਛੁਪਾਇਆ ਹੋਇਆ ਸੀ। ਜਿਸ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।