'ਪ੍ਰੋਜੈਕਟ-ਕੇ' ਤੋਂ ਦੀਪਿਕਾ ਪਾਦੂਕੋਣ ਦੀ ਪਹਿਲੀ ਝਲਕ ਆਈ ਸਾਹਮਣੇ
ਮੁੰਬਈ , 18 ਜੁਲਾਈ (ਸ਼ੇਖਰ ਰਾਏ): ਜਿਥੇ ਬਾਲੀਵੁੱਡ ਦੀਆਂ ਕੁੱਝ ਫਿਲਮਾਂ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਤੇਜ਼ ਸੀ ਉਸੇ ਵਿੱਚ ਹੁਣ ਤੇਲਗੂ ਸਿਨੇਮਾ ਦੀ ਆਉਣ ਵਾਲੀ ਸਾਇੰਸ ਫਿਕਸ਼ਨ ਫਿਲਮ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜੀ ਹਾਂ ਗੱਲ ਕਰ ਰਹੇ ਹਾਂ ਪ੍ਰਭਾਸ, ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪ੍ਰੋਜੈਕਟ-ਕੇ' ਦੀ ਜਿਸ ਵਿੱਚੋਂ ਦੀਪਿਕਾ ਪਾਦੂਕੋਣ ਦਾ […]
By : Editor (BS)
ਮੁੰਬਈ , 18 ਜੁਲਾਈ (ਸ਼ੇਖਰ ਰਾਏ): ਜਿਥੇ ਬਾਲੀਵੁੱਡ ਦੀਆਂ ਕੁੱਝ ਫਿਲਮਾਂ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਤੇਜ਼ ਸੀ ਉਸੇ ਵਿੱਚ ਹੁਣ ਤੇਲਗੂ ਸਿਨੇਮਾ ਦੀ ਆਉਣ ਵਾਲੀ ਸਾਇੰਸ ਫਿਕਸ਼ਨ ਫਿਲਮ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜੀ ਹਾਂ ਗੱਲ ਕਰ ਰਹੇ ਹਾਂ ਪ੍ਰਭਾਸ, ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪ੍ਰੋਜੈਕਟ-ਕੇ' ਦੀ ਜਿਸ ਵਿੱਚੋਂ ਦੀਪਿਕਾ ਪਾਦੂਕੋਣ ਦਾ ਪਹਿਲਾਂ ਲੁੱਕ ਸਭ ਦੇ ਸਾਹਮਣੇ ਆਇਆ ਹੈ ਅਤੇ ਹੁਣ ਇਸ ਫਿਲਮ ਦੇ ਟੀਜ਼ਰ ਲਈ ਦਰਸ਼ਕਾਂ ਵਿੱਚ ਉਤਸੁਕਤਾ ਹੋਰ ਵੀ ਜ਼ਿਆਦਾ ਵੱਧ ਗਈ ਹੈ। ਜੋ ਕਿ 21 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ।
ਇਸ ਸਮੇਂ ਬਾਲੀਵੁੱਡ ਐਕਟਰਸਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕੇ ਦੀਪਿਕਾ ਪਾਦੂਕੋਣ ਦਾ ਨਾਮ ਲਿਸਟ ਵਿੱਚ ਸਭ ਤੋਂ ਉੱਪਰ ਆਵੇਗਾ। ਕਿਉਂਕੀ ਦੀਪਿਕਾ ਦੀਆਂ ਫਿਲਮਾਂ ਲਗਾਤਾਰ ਬੋਕਸ ਆਫਿਸ ਉੱਪਰ ਆਪਣਾ ਜਲਵਾ ਦਿਖਾ ਰਹੀਆਂ ਹਨ ਅਤੇ ਹੁਣ ਆਗਲੇ ਸਾਲ ਦੀ ਸ਼ੁਰੂਆਤ ਵਿੱਚ ਹੀ ਰਿਲੀਜ਼ ਹੋਣ ਜਾ ਰਹੀ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਸਾਇੰਸ ਫਿਕਸ਼ਨ ਫਿਲਮ ਪ੍ਰੋਜੈਕਟ-ਕੇ ਤੋਂ ਦੀਪਿਕਾ ਪਾਦੂਕੋਣ ਦਾ ਪਹਿਲਾਂ ਲੁੱਕ ਸਾਹਮਣੇ ਆਇਆ ਹੈ ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੀਪਿਕਾ ਦਾ ਕਿਰਦਾਰ ਫਿਲਮ ਵਿੱਚ ਜ਼ਬਰਦਸਤ ਹੋਣ ਵਾਲਾ ਹੈ।
ਫਿਲਮ ਪ੍ਰੋਜੈਕਟ-ਕੇ ਦੀ ਗੱਲ ਕੀਤੀ ਜਾਵੇ ਤਾਂ 500 ਕਰੋੜ ਦੇ ਬਜਟ ਨਾਲ ਬਨਣ ਵਾਲੀ ਇਹ ਸਾਇੰਸ ਫਿਕਸ਼ਨ ਫਿਲਮ ਦਾ ਟੀਜ਼ਰ 20 ਜੁਲਾਈ ਨੂੰ ਅਮਰੀਕਾ 'ਚ ਸੈਨ ਡਿਏਗੋ ਕਾਮਿਕ-ਕਾਨ ਈਵੈਂਟ 'ਚ ਰਿਲੀਜ਼ ਕੀਤਾ ਜਾਵੇਗਾ। ਜਦੋਂ ਕਿ ਭਾਰਤ ਵਿੱਚ ਇਹ ਇੱਕ ਦਿਨ ਬਾਅਦ 21 ਜੁਲਾਈ ਨੂੰ ਰਿਲੀਜ਼ ਹੋਵੇਗੀ।
ਨਿਰਮਾਤਾਵਾਂ ਨੇ ਪਹਿਲਾਂ ਹੀ ਫਿਲਮ ਦੀ ਦੀਪਿਕਾ ਪਾਦੂਕੋਣ ਦੀ ਪਹਿਲੀ ਲੁੱਕ ਸ਼ੇਅਰ ਕੀਤੀ ਹੈ। ਇਹ ਰਿਲੀਜ਼ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਇਸ ਫਰਸਟ ਲੁੱਕ 'ਚ ਦੀਪਿਕਾ ਬੇਹੱਦ ਦਮਦਾਰ ਲੱਗ ਰਹੀ ਹੈ। ਪੋਸਟਰ ਵਿੱਚ ਉਹ ਇੱਕ ਪੇਂਡੂ ਅਵਤਾਰ ਵਿੱਚ ਨਜ਼ਰ ਆ ਰਹੀ ਹੈ। ਉਸ ਦਾ ਭੂਰਾ-ਸਲੇਟੀ ਪਹਿਰਾਵਾ ਜੰਗੀ ਸੂਟ ਦੀ ਯਾਦ ਦਿਵਾਉਂਦਾ ਹੈ ਅਤੇ ਉਸ ਦੀਆਂ ਅੱਖਾਂ ਤੀਬਰ ਦਿਖਾਈ ਦਿੰਦੀਆਂ ਹਨ।
ਦੀਪਿਕਾ ਦਾ ਇਹ ਬਿਨਾਂ ਮੇਕਅੱਪ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਉਹ ਫਿਲਮ 'ਚ ਜ਼ਬਰਦਸਤ ਐਕਸ਼ਨ ਵੀ ਕਰਦੀ ਨਜ਼ਰ ਆਵੇਗੀ। ਇਸ 'ਚ ਉਹ ਵਾਰੀਅਰ ਦੀ ਭੂਮਿਕਾ 'ਚ ਨਜ਼ਰ ਆ ਸਕਦੀ ਹੈ।
ਦੀਪਿਕਾ ਤੋਂ ਇਲਾਵਾ ਇਸ ਸਾਇੰਸ ਫਿਕਸ਼ਨ ਫਿਲਮ ਦੀ ਸਟਾਰ ਕਾਸਟ ਵਿੱਚ ਕਮਲ ਹਾਸਨ, ਅਮਿਤਾਭ ਬੱਚਨ, ਪ੍ਰਭਾਸ ਵਰਗੇ ਵੱਡੇ ਨਾਮ ਹਨ। ਕਮਲ ਇਸ ਵਿੱਚ ਵਿਲੇਨ ਦੀ ਭੂਮਿਕਾ ਵਿੱਚ ਹੋਣਗੇ। ਦਿਸ਼ਾ ਪਟਨੀ ਵੀ ਅਹਿਮ ਭੂਮਿਕਾ ਨਿਭਾਏਗੀ। ਫਿਲਮ ਦਾ ਸੰਗੀਤ ਅਤੇ ਮੂਲ ਸਕੋਰ ਸੰਤੋਸ਼ ਨਰਾਇਣਨ ਦੁਆਰਾ ਤਿਆਰ ਕੀਤਾ ਗਿਆ ਹੈ।
ਫਿਲਮ ਦੀ ਸ਼ੂਟਿੰਗ ਹਿੰਦੀ ਅਤੇ ਤੇਲਗੂ ਵਿੱਚ ਇੱਕੋ ਸਮੇਂ ਕੀਤੀ ਜਾ ਰਹੀ ਹੈ। ਇਸ ਦਾ ਨਿਰਦੇਸ਼ਨ ਨਾਗ ਅਸ਼ਵਿਨ ਕਰ ਰਹੇ ਹਨ ਜਿਨ੍ਹਾਂ ਨੇ ਕਹਾਣੀ ਵੀ ਲਿਖੀ ਹੈ। ਇਸ ਫਿਲਮ ਰਾਹੀਂ ਅਮਿਤਾਭ ਬੱਚਨ ਅਤੇ ਕਮਲ ਹਾਸਨ 38 ਸਾਲ ਬਾਅਦ ਇਕੱਠੇ ਕੰਮ ਕਰਨਗੇ।
ਇਸ ਫਿਲਮ ਦਾ ਬਜਟ 500 ਕਰੋੜ ਤੋਂ ਵੱਧ ਮੰਨਿਆ ਜਾ ਰਿਹਾ ਹੈ। ਚਰਚਾ ਹੈ ਕਿ ਇਕੱਲੇ ਕਮਲ ਹਾਸਨ ਨੇ ਇਸ ਫਿਲਮ ਲਈ 150 ਕਰੋੜ ਰੁਪਏ ਲਏ ਹਨ। ਭਾਰੀ ਵੀਐਫਐਕਸ ਨਾਲ ਭਰਪੂਰ ਇਸ ਫਿਲਮ ਦਾ 75 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਹ 12 ਜਨਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਇਹ ਫਿਲਮ ਸੈਨ ਡਿਏਗੋ ਕਾਮਿਕ-ਕਾਨ ਈਵੈਂਟ ਦਾ ਹਿੱਸਾ ਬਣਨ ਵਾਲੀ ਪਹਿਲੀ ਭਾਰਤੀ ਫਿਲਮ ਹੋਵੇਗੀ। 20 ਤੋਂ 23 ਜੁਲਾਈ ਤੱਕ ਹੋਣ ਵਾਲੇ ਇਸ ਈਵੈਂਟ 'ਚ ਨਾਗ ਅਸ਼ਵਿਨ ਦੇ ਨਾਲ ਕਮਲ ਹਾਸਨ, ਦੀਪਿਕਾ ਪਾਦੁਕੋਣ ਅਤੇ ਪ੍ਰਭਾਸ ਵੀ ਹੋਣਗੇ।
ਇਸ ਦੌਰਾਨ ਫਿਲਮ ਦਾ ਟਾਈਟਲ, ਟੀਜ਼ਰ ਅਤੇ ਰਿਲੀਜ਼ ਡੇਟ ਦਾ ਐਲਾਨ ਕੀਤਾ ਜਾਵੇਗਾ। ਫਿਲਮ ਦੀ ਬਾਕੀ ਕਾਸਟ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।