ਪੀਐਮ ਹਾਉਸ ਤੱਕ ਪਹੁੰਚਿਆਂ ਫਿਲਮ ’ਆਦਿਪੁਰਸ਼’ ਦਾ ਵਿਵਾਦ
ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪੀਐਮ ਨੂੰ ਭੇਜੀ ਚਿੱਠੀ ਮੁੰਬਈ, 20 ਜੂਨ (ਸ਼ੇਖਰ ਰਾਏ) : ਸਾਊਥ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪ੍ਰਭਾਸ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਦੀ ਫਿਲਮ ਅਦਿਪੁਰਸ਼ ਲਈ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ, ਜਿਥੇ ਹੁਣ ਤੱਕ ਆਮ ਲੋਕ ਅਤੇ ਹਿੰਦੂ ਸੰਘਠਨ ਹੀ ਫਿਲਮ ਦਾ ਵਿਰੋਧ ਕਰਕੇ […]

By : Editor (BS)
ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪੀਐਮ ਨੂੰ ਭੇਜੀ ਚਿੱਠੀ
ਮੁੰਬਈ, 20 ਜੂਨ (ਸ਼ੇਖਰ ਰਾਏ) : ਸਾਊਥ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪ੍ਰਭਾਸ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਦੀ ਫਿਲਮ ਅਦਿਪੁਰਸ਼ ਲਈ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ, ਜਿਥੇ ਹੁਣ ਤੱਕ ਆਮ ਲੋਕ ਅਤੇ ਹਿੰਦੂ ਸੰਘਠਨ ਹੀ ਫਿਲਮ ਦਾ ਵਿਰੋਧ ਕਰਕੇ ਇਸ ਨੂੰ ਬੈਨ ਕਰਨ ਦੀ ਮੰਗ ਕਰ ਰਹੇ ਸੀ ਉਥੇ ਹੀ ਹੁਣ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਵੀ ਪੀਐਮ ਮੋਦੀ ਨੂੰ ਪੱਤਰ ਲਿਖ ਕੇ ਫਿਲਮ ਦੀ ਸਕ੍ਰੀਨਿੰਗ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਫਿਲਮ ਆਦਿਪੁਰਸ਼ ਨੇ ਜਿਥੇ ਰਿਲੀਜ਼ ਹੁੰਦੇ ਹੀ ਕਮਾਈ ਦੇ ਨਵੇਂ ਮਿਆਰ ਸਿਰਜਨੇ ਸ਼ੁਰੂ ਹੀ ਕੀਤੇ ਸੀ ਕਿ ਉਥੇ ਹੀ ਫਿਲਮ ਦੇ ਵਿਰੋਧ ਤੇ ਵਿਵਾਦ ਨੇ ਇਸਦੀ ਕਮਾਈ ਨੂੰ ਸੋਮਵਾਰ ਨੂੰ ਮੁੰਹ ਪਾਰ ਸੁੱਟ ਦਿੱਤਾ।
ਆਦਿਪੁਰਸ਼ ਨੂੰ ਲੈ ਕਿ ਇਹ ਵਿਵਾਦ ਫਿਲਮ ਦੇ ਮਾੜੇ ਡਾਇਲਾਗਜ਼ ਕਾਰਨ ਸ਼ੁਰੂ ਹੋਇਆ। ਜਿਹਨਾਂ ਨੂੰ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਇਥੋਂ ਤੱਕ ਕਿ ਫਿਲਮ ਦੇ ਦਰਿਸ਼ਾਂ ਅਤੇ ਮਾੜੇ ਵੀਐਫਐਕਸ ਨੇ ਵੀ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਲੋਕ ਫਿਲਮ ਦੇ ਨਿਰਦੇਸ਼ਕ ਓਮ ਰਾਉਤ ਅਤੇ ਡਾਇਲਾਗ ਲੇਖਕ ਮਨੋਜ ਮੁੰਤਸ਼ੀਰ ’ਤੇ ਗੁੱਸਾ ਜ਼ਾਹਰ ਕਰ ਰਹੇ ਹਨ।
ਇਸੇ ਦੇ ਚਲਦੇ ਹੁਣ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਫਿਲਮ ਦੀ ਸਕ੍ਰੀਨਿੰਗ ਰੋਕਣ ਅਤੇ ਭਵਿੱਖ ਵਿੱਚ ਸਿਨੇਮਾਘਰਾਂ ਅਤੇ ਓਟੀਟੀ ਪਲੇਟਫਾਰਮਾਂ ਵਿੱਚ ਆਦਿਪੁਰਸ਼ ਦੀ ਸਕ੍ਰੀਨਿੰਗ ’ਤੇ ਪਾਬੰਦੀ ਲਗਾਉਣ ਦੇ ਆਦੇਸ਼ ਦੇਣ ਦੀ ਬੇਨਤੀ ਕੀਤੀ ਹੈ।
ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪੱਤਰ ਵਿੱਚ ਲਿਖਿਆ ਹੈ - ਸਾਨੂੰ ਨਿਰਦੇਸ਼ਕ ਓਮ ਰਾਉਤ, ਲੇਖਕ ਮਨੋਜ ਮੁਨਤਾਸ਼ੀਰ ਸ਼ੁਕਲਾ ਅਤੇ ਫਿਲਮ ਦੇ ਨਿਰਮਾਤਾਵਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਉਣ ਦੀ ਲੋੜ ਹੈ। ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਇਹ ਪੱਤਰ ਲਿਖ ਕੇ ਕਿਹਾ ਹੈ ਕਿ ਆਦਿਪੁਰਸ਼ ਵਿੱਚ ਜੋ ਵੀ ਦਿਖਾਇਆ ਗਿਆ ਹੈ ਉਹ ਸਾਡੀ ਰਾਮਾਇਣ ਨਹੀਂ ਹੈ।
ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਫਿਲਮ ਦੀ ਸਕ੍ਰੀਨਿੰਗ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਇਸ ਫਿਲਮ ਦਾ ਸਕ੍ਰੀਨਪਲੇਅ ਅਤੇ ਡਾਇਲਾਗ ਭਗਵਾਨ ਸ਼੍ਰੀ ਰਾਮ ਅਤੇ ਹਨੂੰਮਾਨ ਜੀ ਦੇ ਅਕਸ ਨੂੰ ਢਾਹ ਲਾ ਰਹੇ ਹਨ। ਫਿਲਮ ਆਦਿਪੁਰਸ਼ ਹਿੰਦੂਆਂ ਅਤੇ ਸਨਾਤਨ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।


