Begin typing your search above and press return to search.

ਪਿਆਰ ਦੀ ਇਕ ਨਵੀਂ ਕਹਾਣੀ ਅਤੇ ਕਾਮੇਡੀ ਨਾਲ ਮਨੋਰੰਜਨ ਭਰਪੂਰ

ਫਿਲਮ ਸ਼ੱਕਰ ਪਾਰੇ ਦਾ ਪੋਸਟਰ ਰਿਲੀਜ਼ ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ ਸ਼ੱਕਰ ਪਾਰੇ ਅਸਲ ਵਿੱਚ, ਸ਼ੱਕਰ ਪਾਰੇ ਪੰਜਾਬ ਦੀ ਇੱਕ ਰਵਾਇਤੀ ਮਿਠਾਈ ਦਾ ਨਾਮ ਹੈ ਜੋ ਅਕਸਰ ਵਿਆਹਾਂ ਤੋਂ ਬਾਅਦ ਵੰਡੀ ਜਾਂਦੀ ਹੈ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ […]

ਪਿਆਰ ਦੀ ਇਕ ਨਵੀਂ ਕਹਾਣੀ ਅਤੇ ਕਾਮੇਡੀ ਨਾਲ ਮਨੋਰੰਜਨ ਭਰਪੂਰ
X

Hamdard Tv AdminBy : Hamdard Tv Admin

  |  17 April 2023 12:21 PM IST

  • whatsapp
  • Telegram

ਫਿਲਮ ਸ਼ੱਕਰ ਪਾਰੇ ਦਾ ਪੋਸਟਰ ਰਿਲੀਜ਼

ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ।
2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ ਸ਼ੱਕਰ ਪਾਰੇ ਅਸਲ ਵਿੱਚ, ਸ਼ੱਕਰ ਪਾਰੇ ਪੰਜਾਬ ਦੀ ਇੱਕ ਰਵਾਇਤੀ ਮਿਠਾਈ ਦਾ ਨਾਮ ਹੈ ਜੋ ਅਕਸਰ ਵਿਆਹਾਂ ਤੋਂ ਬਾਅਦ ਵੰਡੀ ਜਾਂਦੀ ਹੈ। ਪਰ ਇਹ
ਦੇਖਣਾ ਦਿਲਚਸਪ ਹੋਵੇਗਾ ਕਿ ਉਹ ਫਿਲਮ ਨਾਲ ਕਿਵੇਂ ਜੁੜਦੀ ਹੈ।

ਫਿਲਮ ਦੀ ਕਹਾਣੀ ਅਦਾਕਾਰਾ ਅਤੇ ਮਾਡਲ ਲਵ ਗਿੱਲ ਅਤੇ ਇਸ ਫਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਮੁੱਖ ਅਦਾਕਾਰਾ ਲਵ ਗਿੱਲ ਦੀ ਗੱਲ ਕਰੀਏ, ਜਿਸ ਨੇ ਆਪਣੇ ਦਮਦਾਰ ਕੰਮ ਅਤੇ ਜ਼ਬਰਦਸਤ ਐਕਸਪ੍ਰੈਸ਼ਨਸ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ, ਓਹਨਾਂ ਨੇ 50 ਤੋਂ ਵੱਧ ਗੀਤਾਂ ਵਿੱਚ ਮਾਡਲੰਿਗ ਕੀਤੀ ਹੈ ਜਿਵੇਂ ਕਿ
ਕਯਾਮਤ, ਅੱਖਾਂ ਬਿੱਲੀਆਂ, ਦਿਲ, ਆਈਕਨ, ਇਹ ਗੀਤ ਮਸ਼ਹੂਰ ਪੰਜਾਬੀ ਗਾਇਕਾਂ ਵੱਲੋਂ ਗਾਏ
ਗਏ ਹਨ। ਜਿਵੇਂ ਕਿ ਕਰਨ ਔਜਲਾ, ਗੁਰਦਾਸ ਮਾਨ, ਜੱਸ ਬਾਜਵਾ ਸ਼ੈਰੀ ਮਾਨ, ਗੀਤਾ ਜ਼ੈਲਦਾਰ
ਅਤੇ ਹੋਰ ਬਹੁਤ ਸਾਰੇ। ਉਹ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ' 'ਚ ਬਤੌਰ ਮੁੱਖ ਅਦਾਕਾਰਾ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਜ਼ੀ ਪੰਜਾਬੀ ਦਾ ਸੀਰੀਅਲ ਤੂੰ ਪਤੰਗ ਮੈਂ ਡੋਰ ਵੀ ਕਰ ਚੁੱਕੀ ਹੈ। ਇਕਲਵਿਆ ਪਦਮ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰ ਰਹੇ ਹਨ।
ਭਾਵੇਂ ਉਹ ਡੈਬਿਊ ਕਰ ਰਹੇ ਨੇ ਪਰ ਇਕਲਵਿਆ ਐਕਟਿੰਗ ਵਿਚ ਨਵਾਂ ਨਹੀਂ ਹੈ, ਉਹ ਇਕ ਬਾਖੂਬ
ਕਲਾਕਾਰ ਹੈ।ਸ਼ਕਰ ਪਾਰੇ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ਵਿੱਚ ਅਰਸ਼ ਹੁੰਦਲ, ਹਨੀ ਮੱਟੂ,
ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ ਅਤੇ ਹੋਰ ਸ਼ਾਮਲ ਹਨ। ਫਿਲਮ
ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਕੁਝ ਸ਼ਾਨਦਾਰ ਲੋਕੇਸ਼ਨਾਂ 'ਤੇ ਕੀਤੀ ਗਈ
ਹੈ।ਇਹ ਫਿਲਮ ਰੋਮਾਂਟਿਕ ਕਾਮੇਡੀ ਬਣਨ ਜਾ ਰਹੀ ਹੈ। ਫਿਲਮ ਦਾ ਪੋਸਟਰ ਰਿਲੀਜ਼ ਹੋ ਗਿਆ ਹੈ,
ਜਿਸ 'ਚ ਇਕ ਮਾਸੂਮ ਕਤੂਰਾ ਨਜ਼ਰ ਆ ਰਿਹਾ ਹੈ, ਤਾਂ ਕੀ ਇਹ ਕਤੂਰਾ ਦੋ ਪ੍ਰੇਮੀਆਂ ਨੂੰ ਮਿਲਾਏਗਾ
ਜਾਂ ਪਿਆਰ ਦਾ ਦੁਸ਼ਮਣ ਬਣੇਗਾ? ਇਹ ਤਾਂ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ,
ਜਿਸ ਲਈ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਨਵੀਂ ਪੰਜਾਬੀ ਫਿਲਮ 'ਸ਼ੱਕਰ

ਪਾਰੇ' ਜਲਦ ਹੀ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹੈ।ਫਿਲਮ ਦੀ ਕਹਾਣੀ ਵਿਵੇਕ ਮਿਸ਼ਰਾ
ਦੁਆਰਾ ਲਿਖੀ ਗਈ ਹੈ, ਵਰੁਣ ਐਸ ਖੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਵਿਸ਼ਨੂੰ ਕੇ ਪੋਡਰ ਅਤੇ
ਪੁਨੀਤ ਚਾਵਲਾ ਦੁਆਰਾ ਨਿਰਮਿਤ ਹੈ। ਗੋਲਡਨ ਕੀ ਐਂਟਰਟੇਨਮੈਂਟ ਦੁਆਰਾ ਜਲਦ ਹੀ ਫਿਲਮ
ਸ਼ਕਰ ਪਾਰੇ ਪੇਸ਼ ਕੀਤੀ ਜਾਵੇਗੀ।
ਹਰਜਿੰਦਰ ਸਿੰਘ 9463828000

Next Story
ਤਾਜ਼ਾ ਖਬਰਾਂ
Share it