ਪਾਰਕਿੰਗ ਜੁਰਮਾਨੇ ਆਨਲਾਈਨ ਭਰ ਸਕਣਗੇ ਬਰੈਂਪਟਨ ਵਾਸੀ
ਬਰੈਂਪਟਨ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸ਼ਹਿਰ ਵੱਲੋਂ ਪਾਰਕਿੰਗ ਚਲਾਨ ਅਤੇ ਬਾਇਲਾਅ ਉਲੰਘਣਾ ਦੇ ਹੋਰ ਜੁਰਮਾਨਿਆਂ ਦੀ ਅਦਾਇਗੀ ਵਾਸਤੇ ਆਨਲਾਈਨ ਪਲੈਟਫਾਰਮ ਆਰੰਭਿਆ ਜਾ ਰਿਹਾ ਹੈ। ਪ੍ਰਸ਼ਾਸਕੀ ਜੁਰਮਾਨਾ ਪ੍ਰਣਾਲੀ ਭਾਵ ਏ.ਪੀ.ਐਸ. ਦੀ ਰਸਮੀ ਸ਼ੁਰੂਆਤ 16 ਅਕਤੂਬਰ ਤੋਂ ਕੀਤੀ ਜਾਵੇਗੀ। ਸਿਟੀ ਵੱਲੋਂ 16 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹੈ ਨਵਾਂ ਸਿਸਟਮ ਸਿਟੀ ਵੱਲੋਂ ਜਾਰੀ ਇਕ ਬਿਆਨ […]
By : Hamdard Tv Admin
ਬਰੈਂਪਟਨ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸ਼ਹਿਰ ਵੱਲੋਂ ਪਾਰਕਿੰਗ ਚਲਾਨ ਅਤੇ ਬਾਇਲਾਅ ਉਲੰਘਣਾ ਦੇ ਹੋਰ ਜੁਰਮਾਨਿਆਂ ਦੀ ਅਦਾਇਗੀ ਵਾਸਤੇ ਆਨਲਾਈਨ ਪਲੈਟਫਾਰਮ ਆਰੰਭਿਆ ਜਾ ਰਿਹਾ ਹੈ। ਪ੍ਰਸ਼ਾਸਕੀ ਜੁਰਮਾਨਾ ਪ੍ਰਣਾਲੀ ਭਾਵ ਏ.ਪੀ.ਐਸ. ਦੀ ਰਸਮੀ ਸ਼ੁਰੂਆਤ 16 ਅਕਤੂਬਰ ਤੋਂ ਕੀਤੀ ਜਾਵੇਗੀ।
ਸਿਟੀ ਵੱਲੋਂ 16 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹੈ ਨਵਾਂ ਸਿਸਟਮ
ਸਿਟੀ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਐਡਮਨਿਸਟ੍ਰੇਟਿਵ ਪੈਨਲਟੀ ਸਿਸਟਮ, ਜੁਰਮਾਨਿਆਂ ਦੀ ਅਦਾਇਗੀ ਦਾ ਬੇਹੱਦ ਤੇਜ਼ ਅਤੇ ਸੁਖਾਲਾ ਤਰੀਕਾ ਹੋਵੇਗਾ ਜਿਸ ਨਾ ਸਿਰਫ ਪਾਰਕਿੰਗ ਟਿਕਟ ਭੁਗਤਾਈ ਜਾ ਸਕਦੀ ਹੈ ਸਗੋਂ ਬਾਇਲਾਅ ਨਾਲ ਸਬੰਧਤ ਹੋਰ ਪੈਨਲਟੀਜ਼ ਦੀ ਅਦਾ ਕੀਤੀਆਂ ਜਾ ਸਕਦੀਆਂ ਹਨ। ਇਸ ਪ੍ਰਣਾਲੀ ਨੂੰ ਬਰੈਂਪਟਨ ਦੇ ਬਾਇਲਾਜ਼, ਅਸਰਦਾਰ ਅਤੇ ਨਿਰਪੱਖ ਤਰੀਕੇ ਨਾਲ ਲਾਗੂ ਕਰਨ ਲਈ ਤਿਆਰ ਕਰਵਾਇਆ ਗਿਆ ਹੈ।
ਜੁਰਮਾਨੇ ਦੇ ਘੇਰੇ ਵਿਚ ਆਉਣ ਵਾਲੇ ਬਰੈਂਪਟਨ ਵਾਸੀ ਇਸ ਪ੍ਰਣਾਲੀ ਰਾਹੀਂ ਅਦਾਇਗੀ ਤੋਂ ਇਲਾਵਾ ਆਪਣੇ ਵਿਰੁੱਧ ਹੋਈ ਕਾਰਵਾਈ ਦੀ ਸਕ੍ਰੀਨਿੰਗ ਅਫਸਰ ਰਾਹੀਂ ਸਮੀਖਿਆ ਵੀ ਮੰਗ ਸਕਦੇ ਹਨ। ਇਸ ਤਰੀਕੇ ਨਾਲ ਬਾਇਲਾਅ ਨਾਲ ਸਬੰਧਤ ਵਿਵਾਦ ਅਦਾਲਤਾਂ ਤੋਂ ਬਾਹਰ ਆ ਸਕਣਗੇ ਅਤੇ ਮਿਊਂਸਪੈਲਿਟੀ ਆਪਣੇ ਸਕ੍ਰੀਨਿੰਗ ਅਫਸਰਾਂ ਦੀ ਮਦਦ ਨਾਲ ਜੁਰਮਾਨੇ ਨੂੰ ਰੱਦ ਕਰ ਸਕੇਗੀ, ਘਟਾ ਸਕੇਗੀ ਜਾਂ ਇਸ ਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ ਜਾ ਸਕੇਗਾ।