ਪਾਕਿਸਤਾਨ ਵਿਚ ਹਿੰਦੂ ਮੰਦਰਾਂ ਦੀ ਸੁਰੱਖਿਆ ਵਧਾਈ, 400 ਤੋਂ ਜ਼ਿਆਦਾ ਹਿੰਦੂ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ
ਕਰਾਚੀ, 18 ਜੁਲਾਈ, ਹ.ਬ. : ਪਾਕਿਸਤਾਨ ਦੇ ਸਿੰਧ ’ਚ ਹਿੰਦੂ ਮੰਦਰਾਂ ’ਤੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸੁਰੱਖਿਆ ਵਧਾ ਦਿੱਤੀ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸਿੰਧ ਦੇ ਮੰਦਰਾਂ ਦੀ ਸੁਰੱਖਿਆ ਲਈ 400 ਤੋਂ ਜ਼ਿਆਦਾ ਹਿੰਦੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪਾਕਿਸਤਾਨ ਵਿੱਚ ਪਿਛਲੇ ਸਮੇਂ ਵਿੱਚ ਹਿੰਦੂ ਮੰਦਰਾਂ ਉਤੇ ਹਮਲਿਆਂ ਦੀਆਂ ਘਟਨਾਵਾਂ […]
By : Editor (BS)
ਕਰਾਚੀ, 18 ਜੁਲਾਈ, ਹ.ਬ. : ਪਾਕਿਸਤਾਨ ਦੇ ਸਿੰਧ ’ਚ ਹਿੰਦੂ ਮੰਦਰਾਂ ’ਤੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸੁਰੱਖਿਆ ਵਧਾ ਦਿੱਤੀ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸਿੰਧ ਦੇ ਮੰਦਰਾਂ ਦੀ ਸੁਰੱਖਿਆ ਲਈ 400 ਤੋਂ ਜ਼ਿਆਦਾ ਹਿੰਦੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪਾਕਿਸਤਾਨ ਵਿੱਚ ਪਿਛਲੇ ਸਮੇਂ ਵਿੱਚ ਹਿੰਦੂ ਮੰਦਰਾਂ ਉਤੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਿਰਫ਼ 48 ਘੰਟਿਆਂ ਵਿੱਚ ਪਾਕਿਸਤਾਨ ਵਿੱਚ ਦੋ ਮੰਦਰਾਂ ਨੂੰ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਹੈ। ਹਮਲਾਵਰਾਂ ਨੇ ਐਤਵਾਰ ਸਵੇਰੇ ਕਸ਼ਮੀਰ ਦੇ ਇਕ ਹਿੰਦੂ ਮੰਦਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਅਤੇ ਮੰਦਰ ਦੇ ਆਲੇ-ਦੁਆਲੇ ਹਿੰਦੂ ਭਾਈਚਾਰੇ ਦੇ ਘਰਾਂ ’ਤੇ ਵੀ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਕਰਾਚੀ ਦੇ ਲੋਕਾਂ ਨੇ ਦੱਸਿਆ ਕਿ 14 ਜੁਲਾਈ ਦੀ ਰਾਤ ਨੂੰ ਕੁਝ ਲੋਕ ਬੁਲਡੋਜ਼ਰ ਲੈ ਕੇ ਆਏ ਅਤੇ ਮਾਰੀ ਮਾਤਾ ਮੰਦਰ ਦੀਆਂ ਬਾਹਰਲੀਆਂ ਕੰਧਾਂ ਅਤੇ ਮੁੱਖ ਗੇਟ ਨੂੰ ਛੱਡ ਕੇ ਪੂਰੇ ਮੰਦਰ ਨੂੰ ਅੰਦਰੋਂ ਤਬਾਹ ਕਰ ਦਿੱਤਾ ਸੀ।