ਪਾਕਿਸਤਾਨ ’ਚ ਹਿੰਦੂ ਮੰਦਿਰ ’ਤੇ ਰਾਕੇਟ ਲਾਂਚਰ ਨਾਲ ਹਮਲਾ, ਹਿੰਦੂਆਂ ਦੇ ਘਰਾਂ ’ਤੇ ਕੀਤੀ ਗੋਲੀਬਾਰੀ, ਕਰਾਚੀ ’ਚ 150 ਸਾਲ ਪੁਰਾਣਾ ਹਿੰਦੂ ਮੰਦਰ ਢਾਹਿਆ
ਕਰਾਚੀ,17 ਜੁਲਾਈ, ਹ.ਬ. : ਪਾਕਿਸਤਾਨ ਦੇ ਦੱਖਣੀ ਸੂਬੇ ਦੇ ਕਾਸ਼ਮੋਰ ਇਲਾਕੇ ’ਚ ਡਕੈਤਾਂ ਦੇ ਗਿਰੋਹ ਨੇ ਐਤਵਾਰ ਨੂੰ ਰਾਕੇਟ ਲਾਂਚਰ ਨਾਲ ਇਕ ਮੰਦਿਰ ਤੇ ਆਲੇ ਦੁਆਲੇ ਦੇ ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਮੰਦਿਰ ’ਤੇ ਅੰਨ੍ਹੇਵਾਹ ਫਾਇਰਿੰਗ ਵੀ ਕੀਤੀ।ਦੂਜੇ ਪਾਸੇ ਕਰਾਚੀ ’ਚ ਸ਼ਨੀਵਾਰ ਸਵੇਰੇ ਸੋਲਜਰ ਬਾਜ਼ਾਰ ਸਥਿਤ 150 ਸਾਲ ਪੁਰਾਣੇ ਮਾਰੀ ਮਾਤਾ ਮੰਦਰ […]
By : Editor (BS)
ਕਰਾਚੀ,17 ਜੁਲਾਈ, ਹ.ਬ. : ਪਾਕਿਸਤਾਨ ਦੇ ਦੱਖਣੀ ਸੂਬੇ ਦੇ ਕਾਸ਼ਮੋਰ ਇਲਾਕੇ ’ਚ ਡਕੈਤਾਂ ਦੇ ਗਿਰੋਹ ਨੇ ਐਤਵਾਰ ਨੂੰ ਰਾਕੇਟ ਲਾਂਚਰ ਨਾਲ ਇਕ ਮੰਦਿਰ ਤੇ ਆਲੇ ਦੁਆਲੇ ਦੇ ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਮੰਦਿਰ ’ਤੇ ਅੰਨ੍ਹੇਵਾਹ ਫਾਇਰਿੰਗ ਵੀ ਕੀਤੀ।
ਦੂਜੇ ਪਾਸੇ ਕਰਾਚੀ ’ਚ ਸ਼ਨੀਵਾਰ ਸਵੇਰੇ ਸੋਲਜਰ ਬਾਜ਼ਾਰ ਸਥਿਤ 150 ਸਾਲ ਪੁਰਾਣੇ ਮਾਰੀ ਮਾਤਾ ਮੰਦਰ ਨੂੰ ਢਾਹ ਦਿੱਤਾ ਗਿਆ। ਕੁਝ ਹੀ ਦਿਨ ਪਹਿਲਾਂ ਕਾਸ਼ਮੋਰ ਤੇ ਘੋਟਕੀ ਨਦੀ ਖੇਤਰਾਂ ’ਚ ਸਰਗਰਮ ਡਕੈਤਾਂ ਨੇ ਸੀਮਾ ਹੈਦਰ ਜ਼ਾਖਰਾਨੀ ਦੀ ਪਬਜੀ ਪ੍ਰੇਮ ਕਹਾਣੀ ਦਾ ਬਦਲਾ ਲੈਣ ਲਈ ਹਿੰਦੂ ਪੂਜਾ ਸਥਾਨਾਂ ਤੇ ਹਿੰਦੂ ਭਾਈਚਾਰੇ ਦੇ ਮੈਂਬਰਾਂ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ