ਪਤੀ-ਪਤਨੀ ਦੇ ਝਗੜੇ ਨੇ ਕਰਵਾਈ ਜਰਮਨੀ ਜਾ ਰਹੇ ਜਹਾਜ਼ ਦੀ ਐਮਰਜੰਸੀ ਲੈਂਡਿੰਗ
ਨਵੀਂ ਦਿੱਲੀ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਥਾਈਲੈਂਡ ਤੋਂ ਜਰਮਨੀ ਜਾ ਰਹੇ ਹਵਾਈ ਜਹਾਜ਼ ਵਿਚ ਪਤੀ-ਪਤਨੀ ਦਾ ਝਗੜਾ ਐਨਾ ਵਧ ਗਿਆ ਕਿ ਇਸ ਨੂੰ ਹੰਗਾਮੀ ਹਾਲਾਤ ਵਿਚ ਦਿੱਲੀ ਹਵਾਈ ਅੱਡੇ ’ਤੇ ਉਤਾਰਨਾ ਪਿਆ। ਪਾਇਲਟ ਵੱਲੋਂ ਸਭ ਤੋਂ ਪਹਿਲਾਂ ਪਾਕਿਸਤਾਨ ਵਿਚ ਲੈਂਡਿੰਗ ਦੀ ਇਜਾਜ਼ਤ ਮੰਗੀ ਗਈ ਪਰ ਇਨਕਾਰ ਹੋਣ ’ਤੇ ਦਿੱਲੀ ਪਹੁੰਚਣ ਦਾ ਫੈਸਲਾ ਲਿਆ ਗਿਆ। […]
By : Editor Editor
ਨਵੀਂ ਦਿੱਲੀ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਥਾਈਲੈਂਡ ਤੋਂ ਜਰਮਨੀ ਜਾ ਰਹੇ ਹਵਾਈ ਜਹਾਜ਼ ਵਿਚ ਪਤੀ-ਪਤਨੀ ਦਾ ਝਗੜਾ ਐਨਾ ਵਧ ਗਿਆ ਕਿ ਇਸ ਨੂੰ ਹੰਗਾਮੀ ਹਾਲਾਤ ਵਿਚ ਦਿੱਲੀ ਹਵਾਈ ਅੱਡੇ ’ਤੇ ਉਤਾਰਨਾ ਪਿਆ। ਪਾਇਲਟ ਵੱਲੋਂ ਸਭ ਤੋਂ ਪਹਿਲਾਂ ਪਾਕਿਸਤਾਨ ਵਿਚ ਲੈਂਡਿੰਗ ਦੀ ਇਜਾਜ਼ਤ ਮੰਗੀ ਗਈ ਪਰ ਇਨਕਾਰ ਹੋਣ ’ਤੇ ਦਿੱਲੀ ਪਹੁੰਚਣ ਦਾ ਫੈਸਲਾ ਲਿਆ ਗਿਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਤੀ-ਪਤਨੀ ਦਰਮਿਆਨ ਝਗੜੇ ਦੀ ਸ਼ੁਰੂਆਤ ਬਹਿਸ ਤੋਂ ਹੋਈ ਪਰ ਇਹ ਲਗਾਤਾਰ ਵਧਦਾ ਚਲਾ ਗਿਆ ਅਤੇ ਹਾਲਾਤ ਐਨੇ ਵਿਗੜ ਗਏ ਕਿ ਕਰੂ ਮੈਂਬਰਜ਼ ਨੂੰ ਜਹਾਜ਼ ਉਤਾਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਪਤਨੀ ਵੱਲੋਂ ਜਹਾਜ਼ ਦੇ ਪਾਇਲਟ ਨੂੰ ਆਪਣੇ ਪਤੀ ਦੀ ਸ਼ਿਕਾਇਤ ਕੀਤੀ ਗਈ ਸੀ। ਝਗੜੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਪਤੀ ਜਰਮਨੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਜਿਸ ਦੀ ਪਤਨੀ ਥਾਈਲੈਂਡ ਨਾਲ ਸਬੰਧਤ ਹੈ।
ਪਾਕਿਸਤਾਨ ’ਚ ਇਜਾਜ਼ਤ ਨਾ ਮਿਲੀ ਤਾਂ ਦਿੱਲੀ ਵਿਖੇ ਉਤਾਰਿਆ ਜਹਾਜ਼
ਪਤਨੀ ਵੱਲੋਂ ਪਾਇਲਟ ਕੋਲ ਆਪਣੇ ਪਤੀ ਦੇ ਬੁਰੀ ਵਤੀਰੇ ਦੀ ਸ਼ਿਕਾਇਤ ਕਰਦਿਆਂ ਦਖਲ ਦੀ ਮੰਗ ਕੀਤੀ ਗਈ। ਪਤਨੀ ਮੁਤਬਕ ਉਸ ਦਾ ਪਤੀ ਧਮਕੀਆਂ ਦੇ ਰਿਹਾ ਸੀ। ਦਿੱਲੀ ਹਵਾਈ ਅੱਡੇ ’ਤੇ ਪਤੀ ਨੂੰ ਪੁਲਿਸ ਦੇ ਸਪੁਰਦ ਕਰ ਦਿਤਾ ਗਿਆ। ਉਧਰ ਲੁਫਥਾਂਸਾ ਵੱਲੋਂ ਇਸ ਮਾਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਝਗੜਾ ਕਰ ਰਿਹਾ ਪਤੀ ਨਸ਼ੇ ਵਿਚ ਸੀ ਅਤੇ ਫਲਾਈਟ ਵਿਚ ਮੌਜੂਦ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਪਾਇਲਟ ਨੇ ਐਮਰਜੰਸੀ ਲੈਂਡਿੰਗ ਦਾ ਫੈਸਲਾ ਲਿਆ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ਓਰਲੈਂਡੋ ਤੋਂ ਫਿਲਾਡੈਲਫੀਆ ਜਾ ਰਹੀ ਫਲਾਈਟ ਵਿਚ ਮਹਿਲਾ ਮੁਸਾਫਰਾਂ ਵਿਚਾਲੇ ਝਗੜਾ ਚਰਚਾ ਦਾ ਮੁੱਦਾ ਰਿਹਾ ਜਦਕਿ ਹਿਊਸਟਨ ਤੋਂ ਡੈਨਵਰ ਜਾ ਰਹੀ ਫਲਾਈਟ ਵਿਚ ਪਏ ਖੌਰੂ ਨੇ ਹਵਾਈ ਅੱਡਾ ਪ੍ਰਬੰਧਕਾਂ ਦਾ ਧਿਆਨ ਖਿੱਚਿਆ ਅਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ।