ਨੌਲੀ ਪਿੰਡ ਦੇ ਗਗਨਦੀਪ ਸਿੰਘ ਗੱਗੂ ਦੀ ਟਰਾਂਟੋ ਪੁੱਜਣ ਦੇ 6 ਦਿਨਾਂ ਬਾਅਦ ਅਚਾਨਕ ਮੌਤ
ਟਰਾਂਟੋ 11 ਅਗਸਤ (ਹਮਦਰਦ ਬਿਊਰੋ):-ਪੰਜਾਬ ਦੇ ਪਿੰਡ ਨੌਲੀ ਦੇ ਜੰਮਪਲ ਗਗਨਦੀਪ ਸਿੰਘ ਉਰਫ ਗੱਗੂ ਜੋ 6 ਸਤੰਬਰ 2023 ਨੂੰ ਇਟਲੀ ਹੁੰਦਾ ਹੋਇਆ ਟਰਾਂਟੋ ਹਵਾਈ ਅੱਡੇ ਤੇ ਇਸ ਉਮੀਦ ਨਾਲ ਉਤਰਿਆ ਸੀ ਕਿ ਉਹ ਮਾਪਿਆ ਦੇ ਸੁਪਨਿਆਂ ਨੂੰ ਸਿਕਾਰ ਕਰੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ 10 ਸਤੰਬਰ ਨੂੰ ਚੰਗਾ ਭਲਾ ਗੱਲਾਂ ਕਰਦਾ-ਕਰਦਾ […]
By : Hamdard Tv Admin
ਟਰਾਂਟੋ 11 ਅਗਸਤ (ਹਮਦਰਦ ਬਿਊਰੋ):-ਪੰਜਾਬ ਦੇ ਪਿੰਡ ਨੌਲੀ ਦੇ ਜੰਮਪਲ ਗਗਨਦੀਪ ਸਿੰਘ ਉਰਫ ਗੱਗੂ ਜੋ 6 ਸਤੰਬਰ 2023 ਨੂੰ ਇਟਲੀ ਹੁੰਦਾ ਹੋਇਆ ਟਰਾਂਟੋ ਹਵਾਈ ਅੱਡੇ ਤੇ ਇਸ ਉਮੀਦ ਨਾਲ ਉਤਰਿਆ ਸੀ ਕਿ ਉਹ ਮਾਪਿਆ ਦੇ ਸੁਪਨਿਆਂ ਨੂੰ ਸਿਕਾਰ ਕਰੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ 10 ਸਤੰਬਰ ਨੂੰ ਚੰਗਾ ਭਲਾ ਗੱਲਾਂ ਕਰਦਾ-ਕਰਦਾ ਅਚਾਨਕ ਸਦੀਵੀ ਵਿਛੋੜਾ ਦੇ ਗਿਆ। ਗਗਨਦੀਪ ਵਿਆਹਿਆ ਹੋਇਆ ਸੀ। ਖਬਰ ਲਿਖਣ ਵੇਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਉਸ ਦੀ ਮੌਤ ਕਿੰਨਾ ਕਾਰਨਾਂ ਕਰਕੇ ਹੋਈ। ਪਿੰਡ ਨੌਲੀ ਦੇ ਉਘੇ ਪੱਤਰਕਾਰ ਅਤੇ ਗੱਗੂ ਦੇ ਡਾਕਟਰ ਤਾਏ ਦੇ ਪੁੱਤਰ ਪਾਲ ਸਿੰਘ ਨੌਲੀ ਦਾ ਚਚੇਰਾ ਭਰਾ ਸੀ। ਪਾਲ ਸਿੰਘ ਨੌਲੀ ਨੇ ਦੱਸਿਆ ਹੈ ਕਿ ਜਦੋਂ ਇਹ ਦੁੱਖ ਭਰੀ ਖਬਰ ਪਿੰਡ ਨੌਲੀ ‘ਚ ਦੁਖਦਾਈ ਖਬਰ ਪਹੁੰਚੀ ਤਾਂ ਗੱਗੂ ਦੀ ਮਾਤਾ ਦੇ ਵੈਨ ਅਸਮਾਨ ਦਾ ਛੀਨਾਂ ਪਾੜ ਰਹੇ ਸਨ। ਪਾਲ ਸਿੰਘ ਨੌਲੀ ਦਾ ਇਹ ਵੀ ਦੱਸਣਾ ਹੈ ਕਿ ਗੱਗੂ ਆਪਣੇ ਬਾਪ ਦੇ ਸਿਰ ਚੜ੍ਹੇ ਕਰਜ਼ੇ ਨੂੰ ਲਹਾਉਣ ਲਈ ਕੈਨੇਡਾ ਆਇਆ ਸੀ ਪਰ ਪਤਾ ਨਹੀਂ ਉਹ ਮਹਿਜ 5 ਦਿਨਾਂ ਵਿਚ ਹੀ ਧੋਨੇ ਧੋਜ਼ ਦੀ ਥਾਂ ਤੇ ਮਾਪਿਆਂ ਨੂੰ ਉਮਰਾਂ ਦੇ ਰੋਣੇ ਪਾ ਗਿਆ ਹੈ। ਗੱਗੂ ਪਿੰਡ ‘ਚ ਬਹੁਤ ਹੀ ਹਰਮਨ ਪਿਆਰਾ ਸੀ।ਪਰਿਵਾਰ ਵਲੋਂ ਗਗਨਦੀਪ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਇਲਾਕੇ ਵਿਚ ਸੋਗ ਦੀ ਲਹਿਰ ਫੈਲੀ ਹੋਈ ਹੈ।