Begin typing your search above and press return to search.
ਨਿੱਕੀ ਹੈਲੀ ਨੇ ਨਿਊ ਹੈਂਪਸ਼ਾਇਰ ਵਿਚ ਟਰੰਪ ਨੂੰ ਪਛਾੜਿਆ
ਨਿਊ ਹੈਂਪਸ਼ਾਇਰ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੀ ਧੀ ਨਿਕੀ ਹੈਲੀ ’ਤੇ ਅਮਰੀਕਾ ਵਾਸੀਆਂ ਦਾ ਭਰੋਸਾ ਵਧਦਾ ਜਾ ਰਿਹਾ ਹੈ ਅਤੇ ਡੌਨਲਡ ਟਰੰਪ ਨੂੰ ਪਛਾੜਨ ਦੇ ਹੋਰ ਨੇੜੇ ਪੁੱਜ ਗਈ ਹੈ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਲਈ ਯਤਨਸ਼ੀਲ ਆਗੂਆਂ ਵਿਚ ਨਿੱਕੀ ਤੋਂ ਅੱਗੇ ਸਿਰਫ ਟਰੰਪ ਰਹਿ ਗਏ ਹਨ ਅਤੇ ਬਾਕੀਆਂ […]
By : Editor Editor
ਨਿਊ ਹੈਂਪਸ਼ਾਇਰ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੀ ਧੀ ਨਿਕੀ ਹੈਲੀ ’ਤੇ ਅਮਰੀਕਾ ਵਾਸੀਆਂ ਦਾ ਭਰੋਸਾ ਵਧਦਾ ਜਾ ਰਿਹਾ ਹੈ ਅਤੇ ਡੌਨਲਡ ਟਰੰਪ ਨੂੰ ਪਛਾੜਨ ਦੇ ਹੋਰ ਨੇੜੇ ਪੁੱਜ ਗਈ ਹੈ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਲਈ ਯਤਨਸ਼ੀਲ ਆਗੂਆਂ ਵਿਚ ਨਿੱਕੀ ਤੋਂ ਅੱਗੇ ਸਿਰਫ ਟਰੰਪ ਰਹਿ ਗਏ ਹਨ ਅਤੇ ਬਾਕੀਆਂ ਨੂੰ ਉਨ੍ਹਾਂ ਨੇ ਬਹੁਤ ਪਿੱਛੇ ਛੱਡ ਦਿਤਾ ਹੈ। ਨਿਊ ਹੈਂਪਸ਼ਾਇਰ ਵਿਖੇ ਨਿੱਕੀ ਹੈਲੀ ਅਤੇ ਡੌਨਲਡ ਟਰੰਪ ਦਰਮਿਆਨ ਫਰਕ ਘਟ ਕੇ 15 ਅੰਕ ਦਾ ਰਹਿ ਗਿਆ ਕਿਉਂਕਿ ਇਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਨਿੱਕੀ ਹੈਲੀ, ਟਰੰਪ ਤੋਂ ਬਿਹਤਰ ਰਾਸ਼ਟਰਪਤੀ ਸਾਬਤ ਹੋ ਸਕਦੀ ਹੈ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਅਤੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਤੋਂ ਨਿੱਕੀ ਹੈਲੀ ਕਾਫੀ ਅੱਗੇ ਨਿਕਲ ਚੁੱਕੇ ਹਨ ਜਿਸ ਦਾ ਸਭ ਤੋਂ ਵੱਧ ਫਾਇਦਾ ਉਸ ਹਾਲਤ ਵਿਚ ਹੋ ਸਕਦਾ ਹੈ ਜੇ ਟਰੰਪ ਦੇ ਚੋਣ ਲੜਨ ’ਤੇ ਰੋਕ ਲੱਗ ਜਾਂਦੀ ਹੈ। ਡੌਨਲਡ ਟਰੰਪ ਕਈ ਮੁਕੱਦਮਿਆਂ ਵਿਚ ਘਿਰੇ ਹੋਏ ਹਨ ਜਿਨ੍ਹਾਂ ਵਿਚ ਦੇਸ਼ ਧ੍ਰੋਹ ਦਾ ਮਾਮਲਾ ਵੀ ਸ਼ਾਮਲ ਹੈ। ਅਜਿਹੇ ਹਾਲਾਤ ਵਿਚ ਰਿਪਬਲਿਕਨ ਪਾਰਟੀ ਕਿਸੇ ਸਾਫ ਸੁਥਰੇ ਅਕਸ ਵਾਲੇ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੇਗੀ ਅਤੇ ਇਨ੍ਹਾਂ ਹਾਲਾਤ ਵਿਚ ਨਿੱਕੀ ਹੈਲੀ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ।
Next Story