ਨਿਊਯਾਰਕ ਦੀ ਇੰਡੀਆ ਡੇਅ ਪਰੇਡ ਵਿਚ ਜੈਕਲੀਨ ਫਰਨਾਂਡੀਜ਼ ਨੇ ਲਿਆ ਹਿੱਸਾ
ਨਿਊਯਾਰਕ, 22 ਅਗਸਤ, ਹ.ਬ. : ਨਿਊਯਾਰਕ ’ਚ ਐਤਵਾਰ ਨੂੰ 41ਵੀਂ ਇੰਡੀਆ ਡੇਅ ਪਰੇਡ ਸ਼ੁਰੂ ਹੋਈ। ਪਰੇਡ ਦਾ ਆਯੋਜਨ ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਜਿਸ ’ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਵੀ ਸ਼ਿਰਕਤ ਕੀਤੀ। ਈਵੈਂਟ ਨਾਲ ਜੁੜੀ ਜੈਕਲੀਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ, ਜਿਸ ’ਚ ਉਹ ਤਿਰੰਗਾ ਲਹਿਰਾਉਂਦੀ ਨਜ਼ਰ ਆ […]

By : Editor (BS)
ਨਿਊਯਾਰਕ, 22 ਅਗਸਤ, ਹ.ਬ. : ਨਿਊਯਾਰਕ ’ਚ ਐਤਵਾਰ ਨੂੰ 41ਵੀਂ ਇੰਡੀਆ ਡੇਅ ਪਰੇਡ ਸ਼ੁਰੂ ਹੋਈ। ਪਰੇਡ ਦਾ ਆਯੋਜਨ ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਜਿਸ ’ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਵੀ ਸ਼ਿਰਕਤ ਕੀਤੀ। ਈਵੈਂਟ ਨਾਲ ਜੁੜੀ ਜੈਕਲੀਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ, ਜਿਸ ’ਚ ਉਹ ਤਿਰੰਗਾ ਲਹਿਰਾਉਂਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਤੋਂ ਇਲਾਵਾ ਪਰੇਡ ਵਿੱਚ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ, ਅਭਿਨੇਤਰੀ ਸਮੰਥਾ ਰੂਥ ਪ੍ਰਭੂ ਅਤੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਵੀ ਸ਼ਿਰਕਤ ਕੀਤੀ। ਇਸ ਵੀਡੀਓ ਵਿੱਚ ਜੈਕਲੀਨ ਪਰੇਡ ਵਿੱਚ ਨਿਊਯਾਰਕ ਦੀਆਂ ਸੜਕਾਂ ਉੱਤੇ ਤਿਰੰਗਾ ਝੰਡਾ ਲਹਿਰਾਉਂਦੀ ਨਜ਼ਰ ਆ ਰਹੀ ਹੈ।


