Begin typing your search above and press return to search.

ਨਿਊਜ਼ੀਲੈਂਡ : ਰਮਨਦੀਪ ਸਿੰਘ ਕਤਲ ਮਾਮਲੇ ਵਿਚ 4 ਗ੍ਰਿਫ਼ਤਾਰ

ਔਕਲੈਂਡ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਵਿਚ ਰਮਨਦੀਪ ਸਿੰਘ ਕਤਲਕਾਂਡ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਚਾਰ ਜਣਿਆਂ ਵਿਚ 82 ਸਾਲ ਦਾ ਇਕ ਬਜ਼ੁਰਗ ਵੀ ਸ਼ਾਮਲ ਹੈ ਜਿਸ ਵਿਰੁੱਧ ਪੁਲਿਸ ਕਾਰਵਾਈ ਵਿਚ ਅੜਿੱਕਾ ਡਾਹੁਣ ਦੇ ਦੋਸ਼ ਆਇਦ ਕੀਤੇ ਗਏ ਹਨ। ਦਸੰਬਰ ਵਿਚ ਕਾਰ ਪਾਰਕਿੰਗ ਵਿਚੋਂ […]

ਨਿਊਜ਼ੀਲੈਂਡ : ਰਮਨਦੀਪ ਸਿੰਘ ਕਤਲ ਮਾਮਲੇ ਵਿਚ 4 ਗ੍ਰਿਫ਼ਤਾਰ
X

Editor EditorBy : Editor Editor

  |  16 May 2024 11:23 AM IST

  • whatsapp
  • Telegram

ਔਕਲੈਂਡ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਵਿਚ ਰਮਨਦੀਪ ਸਿੰਘ ਕਤਲਕਾਂਡ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਚਾਰ ਜਣਿਆਂ ਵਿਚ 82 ਸਾਲ ਦਾ ਇਕ ਬਜ਼ੁਰਗ ਵੀ ਸ਼ਾਮਲ ਹੈ ਜਿਸ ਵਿਰੁੱਧ ਪੁਲਿਸ ਕਾਰਵਾਈ ਵਿਚ ਅੜਿੱਕਾ ਡਾਹੁਣ ਦੇ ਦੋਸ਼ ਆਇਦ ਕੀਤੇ ਗਏ ਹਨ।

ਦਸੰਬਰ ਵਿਚ ਕਾਰ ਪਾਰਕਿੰਗ ਵਿਚੋਂ ਮਿਲੀ ਸੀ ਰਮਨਦੀਪ ਸਿੰਘ ਦੀ ਲਾਸ਼

ਰਮਨਦੀਪ ਸਿੰਘ 2018 ਵਿਚ ਸਟੱਡੀ ਵੀਜ਼ਾ ’ਤੇ ਨਿਊਜ਼ੀਲੈਂਡ ਪੁੱਜਾ ਅਤੇ ਪੜ੍ਹਾਈ ਖਤਮ ਹੋਣ ਮਗਰੋਂ ਸਕਿਉਰਟੀ ਗਾਰਡ ਦੀ ਨੌਕਰੀ ਸ਼ੁਰੂ ਕਰ ਦਿਤੀ। ਪਿਛਲੇ ਸਾਲ 18 ਦਸੰਬਰ ਨੂੰ 25 ਸਾਲ ਦੇ ਰਮਨਦੀਪ ਸਿੰਘ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਪੰਜਾਬ ਦੇ ਪਿੰਡ ਕੋਟਲੀ ਸ਼ਾਹਪੁਰ ਤੋਂ ਨਿਊਜ਼ੀਲੈਂਡ ਪੁੱਜੇ ਰਮਨਦੀਪ ਸਿੰਘ ਦੇ ਪਿਤਾ ਧੰਨਾ ਸਿੰਘ ਨੇ ਦੱਸਿਆ ਕਿ ਮੌਤ ਦੀ ਖਬਰ ਸੁਣ ਕੇ ਯਕੀਨ ਹੀ ਨਾ ਹੋਇਆ।

ਮਾਪਿਆਂ ਦਾ ਇਕਲੌਤਾ ਪੁੱਤ ਸੀ ਰਮਨਦੀਪ ਸਿੰਘ

ਰਮਨਦੀਪ ਤਕਰੀਬਨ ਰੋਜ਼ਾਨਾ ਹੀ ਆਪਣੀ ਮਾਂ ਨਾਲ ਫੋਨ ’ਤੇ ਗੱਲ ਕਰਦਾ ਪਰ ਵਾਰਦਾਤ ਵਾਲੇ ਦਿਨ ਫੋਨ ਨਾ ਆਇਆ ਤਾਂ ਮਾਪਿਆਂ ਨੇ ਸੋਚਿਆ ਕਿ ਕਿਤੇ ਰੁੱਝ ਗਿਆ ਹੋਵੇਗਾ। ਇਸੇ ਦੌਰਾਨ ਪੁਲਿਸ ਦਾ ਫੋਨ ਮਾਪਿਆਂ ਕੋਲ ਆ ਗਿਆ ਜਿਸ ਵਿਚ ਰਮਨਦੀਪ ਸਿੰਘ ਦੀ ਮੌਤ ਬਾਰੇ ਦੱਸਿਆ ਗਿਆ। ਰਮਨਦੀਪ ਸਿੰਘ ਕਤਲ ਮਾਮਲੇ ਵਿਚ ਇਸ ਤੋਂ ਪਹਿਲਾਂ ਇਕ ਅੱਲ੍ਹੜ ਵਿਰੁੱਧ ਕਾਰਵਾਈ ਹੋ ਚੁੱਕੀ ਹੈ।

Next Story
ਤਾਜ਼ਾ ਖਬਰਾਂ
Share it