ਨਿਊ ਯਾਰਕ ਦੇ ਸਕੂਲਾਂ ’ਚ ਦੀਵਾਲੀ ਮੌਕੇ ਛੁੱਟੀ ਵਾਲਾ ਇਤਿਹਾਸਕ ਕਾਨੂੰਨ ਲਾਗੂ
ਨਿਊ ਯਾਰਕ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਸ਼ਹਿਰ ਦੇ ਪਬਲਿਕ ਸਕੂਲਾਂ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਤੈਅ ਕਰਦਾ ਕਾਨੂੰਨ ਲਾਗੂ ਹੋ ਗਿਆ ਹੈ। ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਇਤਿਹਾਸਕ ਬਿਲ ’ਤੇ ਦਸਤਖਤ ਕਰਦਿਆਂ ਕਿਹਾ ਕਿ ਨਿਊ ਯਾਰਕ ਸ਼ਹਿਰ ਵਿਚ ਵੰਨ-ਸੁਵੰਨੇ ਸਭਿਆਚਾਰ ਅਤੇ ਧਾਰਮਿਕ ਪਿਛੋਕੜ ਵਾਲੇ ਲੋਕ ਵਸਦੇ ਹਨ ਅਤੇ ਇਸ ਵੰਨ ਸੁਵੰਨਤਾ […]
By : Editor Editor
ਨਿਊ ਯਾਰਕ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਸ਼ਹਿਰ ਦੇ ਪਬਲਿਕ ਸਕੂਲਾਂ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਤੈਅ ਕਰਦਾ ਕਾਨੂੰਨ ਲਾਗੂ ਹੋ ਗਿਆ ਹੈ। ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਇਤਿਹਾਸਕ ਬਿਲ ’ਤੇ ਦਸਤਖਤ ਕਰਦਿਆਂ ਕਿਹਾ ਕਿ ਨਿਊ ਯਾਰਕ ਸ਼ਹਿਰ ਵਿਚ ਵੰਨ-ਸੁਵੰਨੇ ਸਭਿਆਚਾਰ ਅਤੇ ਧਾਰਮਿਕ ਪਿਛੋਕੜ ਵਾਲੇ ਲੋਕ ਵਸਦੇ ਹਨ ਅਤੇ ਇਸ ਵੰਨ ਸੁਵੰਨਤਾ ਨੂੰ ਸਕੂਲੀ ਕੈਲੰਡਰ ਰਾਹੀਂ ਮਾਨਤਾ ਦੇਣ ਦਾ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ।
ਗਵਰਨਰ ਕੈਥੀ ਹੋਚਲ ਨੇ ਦੀਵਾਲੀ ਸਮਾਗਮ ਦੌਰਾਨ ਕੀਤੇ ਕਾਨੂੰਨ ’ਤੇ ਦਸਤਖਤ
ਨੌਰਥ ਅਮੈਰੀਕਾ ਦੀ ਹਿੰਦੂ ਟੈਂਪਲ ਸੋਸਾਇਟੀ ਵੱਲੋਂ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਕੈਥੀ ਹੋਚਲ ਨੇ ਬਿਲ ’ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਰੌਸ਼ਨੀਆਂ ਦਾ ਤਿਉਹਾਰ ਪਰਵਾਰ ਨਾਲ ਮਨਾਉਣ ਸਭ ਤੋਂ ਅਹਿਮ ਹੈ ਅਤੇ ਇਤਿਹਾਸਕ ਬਿਲ ’ਤੇ ਦਸਤਖਤ ਕਰਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਨਿਊ ਯਾਰਕ ਸ਼ਹਿਰ ਦੇ ਸਿੱਖਿਆ ਵਿਭਾਗ ਮੁਤਾਬਕ 10 ਲੱਖ ਤੋਂ ਵੱਧ ਵਿਦਿਆਰਥੀ ਸ਼ਹਿਰ ਦੇ ਸਕੂਲਾਂ ਵਿਚ ਪੜ੍ਹ ਰਹੇ ਹਨ ਅਤੇ ਇਨ੍ਹਾਂ ਵਿਚੋਂ 16.5 ਫੀ ਸਦੀ ਏਸ਼ੀਅਨ ਹਨ।