ਨਦੀ ਵਿੱਚ ਪੈਰ ਤਿਲਕਣ ਨਾਲ ਨੌਜਵਾਨ ਦੀ ਮੌਤ
ਪੰਚਕੂਲਾ, 19 ਜੁਲਾਈ (ਮਨਜੀਤ ਕੌਰ) : ਪੰਚਕੂਲਾ ਵਿੱਚ ਘੱਗਰ ਨਦੀ ਵਿੱਚ ਪੈਰ ਤਿਲਕਣ ਕਾਰਨ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 35 ਸਾਲਾ ਯੋਗੇਸ਼ ਕੁਮਾਰ ਵਜੋਂ ਪਹਿਚਾਣ ਹੋਈ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ,,ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਰੀ ਸ਼ੁਰੂ ਕਰ ਦਿੱਤੀ।ਪੰਚਕੂਲਾ […]
By : Editor (BS)
ਪੰਚਕੂਲਾ, 19 ਜੁਲਾਈ (ਮਨਜੀਤ ਕੌਰ) : ਪੰਚਕੂਲਾ ਵਿੱਚ ਘੱਗਰ ਨਦੀ ਵਿੱਚ ਪੈਰ ਤਿਲਕਣ ਕਾਰਨ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 35 ਸਾਲਾ ਯੋਗੇਸ਼ ਕੁਮਾਰ ਵਜੋਂ ਪਹਿਚਾਣ ਹੋਈ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ,,ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਰੀ ਸ਼ੁਰੂ ਕਰ ਦਿੱਤੀ।
ਪੰਚਕੂਲਾ ਵਿੱਚ ਘੱਗਰ ਨਦੀ ਵਿੱਚ ਪੈਰ ਤਿਲਕਣ ਕਾਰਨ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ,,ਮ੍ਰਿਤਕ ਦੀ ਪਹਿਚਾਣ 35 ਸਾਲਾ ਯੋਗੇਸ਼ ਕੁਮਾਰ ਵਜੋਂ ਪਹਿਚਾਣ ਹੋਈ ਹੈ,,ਮ੍ਰਿਤਕ ਨੌਜਵਾਨ ਪੰਚਕੂਲਾ ਦੇ ਪਿੰਡ ਜੁਲਮ ਗੜ੍ਹ ਦੇ ਮਕਾਨ ਨੰਬਰ 566 ਵਿੱਚ ਪਰਿਵਾਰ ਸਮੇਤ ਰਹਿੰਦਾ ਸੀ।ਮ੍ਰਿਤਕ ਦੇ ਭਰਾ ਵਿਪਨ ਨੇ ਦੱਸਿਆ ਕਿ ਮੇਰੇ ਮ੍ਰਿਤਕ ਭਰਾ ਦੇ ਤਿੰਨ ਬੱਚੇ ਹਨ। ਜਿਸ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ।
ਮੌਕੇ ’ਤੇ ਪੰਚਕੂਲਾ ਦੇ ਏਸੀਪੀ ਹੈੱਡ ਕੁਆਟਰ ਸੁਰਿੰਦਰ ਕੁਮਾਰ, ਚੰਡੀਮੰਦਰ ਦੇ ਐੱਸਐੱਚਓ ਲਲਿਤ ਕੁਮਾਰ ਅਤੇ ਚੰਡੀਮੰਦਰ ਥਾਣੇ ਦੇ ਜਾਂਚ ਅਧਿਕਾਰੀ ਸੂਰਜਮਲ ਮੌਕੇ ’ਤੇ ਪੁੱਜੇ।
ਚੰਡੀਮੰਦਰ ਦੇ ਐਚਐਚਓ ਥਾਣਾ ਲਲਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸੈਕਟਰ 6 ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਕੱਲ੍ਹ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।