ਦੇਖੋ ਐਕਟਰ ਗਿੱਪੀ ਗਰੇਵਾਲ ਦੀਆਂ ਚੜ੍ਹਾਈਆਂ
ਸਲਮਾਨ ਖਾਨ ਨੇ ਵੀ ਗਿੱਪੀ ਬਾਰੇ ਆਖੀ ਵੱਡੀ ਗੱਲ ਇਕ ਪਾਸੇ ‘ਮੌਜਾਂ ਹੀ ਮੌਜਾਂ’ ਦੂਜੇ ਪਾਸੇ ‘ਕੈਰੀ ਆਨ ਜੱਟੀਏ’ ਪਾਕਿਸਤਾਨ ’ਚ ਸਭ ਤੋਂ ਵੱਧ ਪਸੰਦ ਕੀਤਾ ਜਾਂਦੈ ਗਿੱਪੀ ਗਰੇਵਾਲ ਚੰਡੀਗੜ੍ਹ, ਸ਼ੇਖਰ ਰਾਏ- ਪੰਜਾਬੀ ਫਿਲਮ ਇੰਡਸਟਰੀ ਵਿਚ ਇਸ ਸਮੇਂ ਅਗਰ ਕੋਈ ਨਾਮ ਸਿਖਰਾਂ ਉੱਪਰ ਹੈ ਤਾਂ ਉਹ ਗਿੱਪੀ ਗਰੇਵਾਲ ਦਾ ਹੈ। ਗਾਇਕੀ ਤੋਂ ਸ਼ੁਰੂਆਤ ਕਰਨ ਵਾਲੇ […]

By : Hamdard Tv Admin
ਸਲਮਾਨ ਖਾਨ ਨੇ ਵੀ ਗਿੱਪੀ ਬਾਰੇ ਆਖੀ ਵੱਡੀ ਗੱਲ
ਇਕ ਪਾਸੇ ‘ਮੌਜਾਂ ਹੀ ਮੌਜਾਂ’ ਦੂਜੇ ਪਾਸੇ ‘ਕੈਰੀ ਆਨ ਜੱਟੀਏ’
ਪਾਕਿਸਤਾਨ ’ਚ ਸਭ ਤੋਂ ਵੱਧ ਪਸੰਦ ਕੀਤਾ ਜਾਂਦੈ ਗਿੱਪੀ ਗਰੇਵਾਲ
ਚੰਡੀਗੜ੍ਹ, ਸ਼ੇਖਰ ਰਾਏ- ਪੰਜਾਬੀ ਫਿਲਮ ਇੰਡਸਟਰੀ ਵਿਚ ਇਸ ਸਮੇਂ ਅਗਰ ਕੋਈ ਨਾਮ ਸਿਖਰਾਂ ਉੱਪਰ ਹੈ ਤਾਂ ਉਹ ਗਿੱਪੀ ਗਰੇਵਾਲ ਦਾ ਹੈ। ਗਾਇਕੀ ਤੋਂ ਸ਼ੁਰੂਆਤ ਕਰਨ ਵਾਲੇ ਗਿੱਪੀ ਗਰੇਵਾਲ ਸੰਗੀਤ ਦੇ ਨਾਲ ਨਾਲ ਪੰਜਾਬੀ ਫਿਲਮ ਜਗਤ ਦਾ ਵੱਡਾ ਨਾਮ ਬਣ ਚੁੱਕੇ ਹਨ। ਇਸ ਸਾਲ ਗਿੱਪੀ ਗਰੇਵਾਲ ਦੀ ਫਿਲਮ ਕੈਰੀ ਆਨ ਜੱਟਾ ਨੇ 100 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਦਾ ਰਿਕਾਰਡ ਸੈਟ ਕੀਤਾ ਹੁਣ ਸਿਨੇਮਾ ਘਰਾਂ ’ਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ ਸਟਾਰਰ ਫਿਲਮ ‘ਮੌਜਾਂ ਹੀ ਮੌਜਾਂ’ ਸਫਲਤਾਪੁਰਵਕ ਚੱਲ ਰਹੀ ਹੈ ਅਤੇ ਗਿੱਪੀ ਗਰੇਵਾਲ ਨੇ ਹੁਣ ਕੈਰੀ ਆਨ ਜੱਟਾ ਦੀ ਫਰੈਂਚਾਇਜ਼ੀ ’ਚ ਟਵੀਸਟ ਲਿਆਉਂਦੇ ਹੋਏ ਅਗਲੀ ਫਿਲਮ ਕੈਰੀ ਆਨ ਜੱਟੀਏ ਦਾ ਵੀ ਐਲਾਨ ਕਰ ਦਿੱਤਾ ਹੈ। ਗਿੱਪੀ ਗਰੇਵਾਲ ਦੀ ਸ਼ਲਾਘਾ ਇਸ ਸਮੇਂ ਬਾਲੀਵੁੱਡ ਤੱਕ ਹੋ ਰਹੀ ਹੈ। ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਵੀ ਗਿੱਪੀ ਗਰੇਵਾਲ ਨੂੰ ਆਪਣੇ ਸ਼ੋਅ ਬਿੱਗ ਬੌਸ ਵਿੱਚ ਦਿ ਐਕਟ੍ਰੀਮਲੀ ਪੋਪੂਲਰ ਕਹਿ ਕਿ ਸੰਬੋਧਿਤ ਕੀਤਾ। ਸੋ ਆਓ ਤੁਹਾਨੂੰ ਗਿੱਪੀ ਗਰੇਵਾਲ ਦੀਆਂ ਫਿਲਮਾਂ ਬਾਰੇ ਹੋਰ ਵੀ ਜਾਣਕਾਰੀ ਦਿੰਦੇ ਹਾਂ ਤੇ ਦੱਸਦੇ ਹਾਂ ਆਖਿਰ ਗਿੱਪੀ ਗਰੇਵਾਲ ਇੰਨੇ ਕਾਮਿਆਬ ਕਿਵੇਂ ਬਣ ਪਾਏ3.
ਹਰ ਕੋਈ ਕਿਸੇ ਸਫਲ ਇਨਸਾਨ ਤੋਂ ਇਕੋ ਸਵਾਲ ਪੁਛਣ ਦੀ ਤਾਕ ਵਿਚ ਰਹਿੰਦਾ ਹੈ ਕਿ ਆਖਿਰ ਕਾਰਨ ਉਹ ਇੰਨਾਂ ਕਾਮਿਆਬ ਕਿਵੇਂ ਬਣਿਆ। ਗਿੱਪੀ ਗਰੇਵਾਲ ਦੇ ਜਵਾਬ ਵਿਚ ਅਕਸਰ ਕਹਿੰਦੇ ਹਨ ਕਿ ਬਾਬਾ ਜੀ ਨੇ ਮਿਹਰ ਬਣਾਈ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਮਿਆਬੀ ਲਈ ਸਖਤ ਮਿਹਨਤ ਵੀ ਕਰਨੀ ਪੈਂਦੀ ਹੈ। ਆਪਣੀਆਂ ਹੱਦਾਂ ਨੂੰ ਵਧਾਉਣ ਲਈ ਦਿਨ ਰਾਤ ਕੰਮ ਕਰਨਾ ਪੈਂਦਾ ਹੈ ਅਤੇ ਆਪਣੇ ਸਾਥੀ ਸਹਿਯੋਗੀਆਂ ਨੂੰ ਨਾਲ ਲੈ ਕੇ ਚਲਨਾ ਪੈਂਦਾ ਹੈ ਇਹ ਸਾਰੀਆਂ ਗੱਲਾਂ ਗਿੱਪੀ ਗਰੇਵਾਲ ਵਿਚ ਦਿਖਾਈ ਦਿੰਦੀਆਂ ਨੇ ਫਿਰ ਚਾਹੇ ਉਹ ਉਨ੍ਹਾਂ ਦੀ ਫੈਮਿਲੀ ਹੋਵੇ, ਉਨ੍ਹਾਂ ਦੇ ਦੋਸਤ ਹੋਣ ਤੇ ਭਾਂਵੇ ਉਨ੍ਹਾਂ ਦੇ ਸਾਥੀ ਕਲਾਕਾਰ3
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਾਲਹੀ ਵਿਚ ਰਿਲੀਜ਼ ਹੋਈ ਗਿੱਪੀ ਗਰੇਵਾਲ , ਬਿੰਨੂ ਢਿੱਲੋਂ ਤੇ ਕਰਮਜੀਤ ਅਨਮੋਲ ਸਟਾਰਰ ਫਿਲਮ ‘ਮੌਜਾਂ ਹੀ ਮੌਜਾਂ’ ਦੀ ਜੋ ਕਿ ਇਸ ਸਮੇਂ ਸਿਨੇਮਾ ਘਰਾਂ ਵਿਚ ਸਫਲਤਾਪੁਰਵਕ ਚੱਲ ਰਹੀ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਫਿਲਮ ਦਾ ਟ੍ਰੇਲਰ ਲਾਂਚ ਕਰਨ ਸਮੇਂ ਗਿੱਪੀ ਗਰੇਵਾਲ ਦੇ ਨਾਲ ਬਾਲੀਵੁੱਡ ਐਕਟਰ ਸਲਮਾਨ ਖਾਨ ਦਿਖਾਈ ਦਿੱਤੇ ਸੀ। ਜਿਸ ਤੋਂ ਬਾਅਦ ਹੁਣ ਫਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 17 ਵਿਚ ਦਿਖਾਈ ਦਿੱਤੇ। ਇਥੇ ਖਾਸ ਗੱਲ ਇਹ ਸੀ ਕਿ ਸਲਮਾਨ ਖਾਨ ਵੱਲੋਂ ਗਿੱਪੀ ਗਰੇਵਾਲ ਨੂੰ ਦਿ ਐਕਸਟ੍ਰੀਮਲੀ ਪੋਪੁਲਰ ਕਹਿ ਕਿ ਉਨ੍ਹਾਂ ਦਾ ਸਵਾਗਤ ਕੀਤਾ ਗਿਆ3 ਗਿੱਪੀ ਦੇ ਨਾਲ ਫਿਲਮ ‘ਮੌਜਾਂ ਹੀ ਮੌਜਾਂ’ ਦੀ ਅਦਾਕਾਰ ਤਨੂ ਗਰੇਵਾਲ ਵੀ ਨਜ਼ਰ ਆਈ ਜਿਸ ਦੇ ਨਾਲ ਸਲਮਾਨ ਖਾਨ ਨੇ ਡਾਂਸ ਕੀਤਾ।
ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਨੂੰ ਲੈ ਕੇ ਪਾਕਿਸਤਾਨ ’ਚ ਕਾਫੀ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ’ਚ ਇਕ ਆਟੋ ਪਿੱਛੇ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਪੋਸਟਰ ਲੱਗਾ ਹੈ। ਇਹ ਵੀਡੀਓ ਲਾਹੌਰ ਦੀ ਦੱਸੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਟੀਮ ਕੁਝ ਦਿਨ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿਖੇ ਮੱਥਾ ਟੇਕਣ ਗਈ ਸੀ, ਜਿਥੇ ਉਨ੍ਹਾਂ ਨੂੰ ਗੁਆਂਢੀ ਮੁਲਕ ਦੇ ਲੋਕਾਂ ਵਲੋਂ ਰੱਜਵਾਂ ਪਿਆਰ ਮਿਲਿਆ।
ਤੇ ਜੇ ਹੁਣ ਗੱਲ ਕੀਤੀ ਜਾਵੇ ਗਿੱਪੀ ਗਰੇਵਾਲ ਦੀ ਸਭ ਤੋਂ ਮਸ਼ਹੂਰ ਫਿਲਮ ਦੀ ਤਾਂ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ’ 1, 2 ਤੇ 3 ਨੇ ਸਿਨੇਮਾਘਰਾਂ ’ਚ ਕਮਾਈ ਦਾ ਹੜ੍ਹ ਲਿਆ ਦਿੱਤਾ ਸੀ। ‘ਕੈਰੀ ਆਨ ਜੱਟਾ 3’ ਦੀ ਗੱਲ ਕਰੀਏ ਤਾਂ ਇਹ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਬਣ ਗਈ ਹੈ, ਜੋ 100 ਕਰੋੜ ਕਮਾਉਣ ’ਚ ਸਫਲ ਹੋਈ ਹੈ।
ਇਸੇ ਦੇ ਚਲਦਿਆਂ ਹੁਣ ਫ਼ਿਲਮ ਦੀ ਟੀਮ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ। ‘ਕੈਰੀ ਆਨ ਜੱਟਾ’ ਫਰੈਂਚਾਇਜ਼ੀ ’ਚ ਟਵਿਸਟ ਲਿਆਉਂਦਿਆਂ ਹੁਣ ਨਵੀਂ ਫ਼ਿਲਮ ‘ਕੈਰੀ ਆਨ ਜੱਟੀਏ’ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲੰਡਨ ’ਚ ਸ਼ੁਰੂ ਹੋ ਗਈ ਹੈ।
ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਤੋਂ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨਾਲ ਗਿੱਪੀ ਨੇ ਲਿਖਿਆ, ‘‘ਕੈਰੀ ਆਨ ਜੱਟਾ ਫਰੈਂਚਾਇਜ਼ੀ ਨਵੇਂ ਟਵਿਸਟ ਨਾਲ ਵਾਪਸ ਆ ਗਈ ਹੈ। ਪੈਨੋਰਾਮਾ ਸਟੂਡੀਓਜ਼ ਤੇ ਹੰਬਲ ਮੋਸ਼ਨ ਪਿਕਚਰਜ਼ ਪੇਸ਼ ਕਰ ਰਹੇ ਹਨ ‘ਕੈਰੀ ਆਨ ਜੱਟੀਏ’। ਸ਼ੂਟਿੰਗ ਲੰਡਨ ’ਚ ਸ਼ੁਰੂ ਹੋ ਗਈ ਹੈ।’’
ਦੱਸ ਦੇਈਏ ਕਿ ਫ਼ਿਲਮ ’ਚ ਸਰਗੁਣ ਮਹਿਤਾ, ਜੈਸਮੀਨ ਭਸੀਨ, ਸੁਨੀਲ ਗਰੋਵਰ, ਜਸਵਿੰਦਰ ਭੱਲਾ, ਨਾਸਿਰ ਚਿਨਓਟੀ, ਨਿਰਮਲ ਰਿਸ਼ੀ ਤੇ ਰੁਪਿੰਦਰ ਰੂਪੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।
ਫ਼ਿਲਮ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ, ਕੁਮਾਰ ਮਾਂਗਟ ਪਾਠਕ, ਰਵਨੀਤ ਕੌਰ ਗਰੇਵਾਲ, ਅਭਿਸ਼ੇਕ ਪਾਠਕ, ਵਿਨੋਦ ਅੰਸਲ ਤੇ ਦਿਵੇ ਧਮੀਜਾ ਪ੍ਰੋਡਿਊਸ ਕਰ ਰਹੇ ਹਨ। ਹੁਣ ਦਰਸ਼ਕਾਂ ਨੂੰ ਇਸ ਫਿਲਮ ਤੋਂ ਵੀ ਕਾਫੀ ਉਮੀਦਾਂ ਹਨ।


