ਦੁਨੀਆਂ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 80 ਫ਼ੀ ਸਦੀ ਵਧੀ
ਨਿਊ ਯਾਰਕ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਦੁਨੀਆਂ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 80 ਫੀ ਸਦੀ ਵਧ ਚੁੱਕੀ ਹੈ ਅਤੇ ਨਵੇਂ ਵੈਰੀਐਂਟ ਇਸ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਡਬਲਿਊ.ਐਚ.ਓ. ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਮਰੀਜ਼ਾਂ ਦੀ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਮੁਲਕਾਂ ਵਿਚ ਮੁਕੰਮਲ ਟੈਸਟਿੰਗ ਨਹੀਂ ਹੋ ਰਹੀ। ਹੁਣ ਤੱਕ […]
By : Editor (BS)
ਨਿਊ ਯਾਰਕ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਦੁਨੀਆਂ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 80 ਫੀ ਸਦੀ ਵਧ ਚੁੱਕੀ ਹੈ ਅਤੇ ਨਵੇਂ ਵੈਰੀਐਂਟ ਇਸ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਡਬਲਿਊ.ਐਚ.ਓ. ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਮਰੀਜ਼ਾਂ ਦੀ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਮੁਲਕਾਂ ਵਿਚ ਮੁਕੰਮਲ ਟੈਸਟਿੰਗ ਨਹੀਂ ਹੋ ਰਹੀ। ਹੁਣ ਤੱਕ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ, ਚੀਨ, ਜਾਪਾਨ, ਮਲੇਸ਼ੀਆ, ਤਾਇਵਾਨ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਵਿਚ ਮਰੀਜ਼ਾਂ ਦੀ ਗਿਣਤੀ 137 ਫ਼ੀ ਸਦੀ ਤੱਕ ਵਧ ਚੁੱਕੀ ਹੈ ਜਿਥੇ ਠੰਢ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਉਲਟ ਅਮਰੀਕਾ, ਫਰਾਂਸ ਅਤੇ ਯੂ.ਕੇ ਵਰਗੇ ਮੁਲਕਾਂ ਵਿਚ ਗਰਮੀ ਕਾਰਨ ਮਾਮਲੇ ਵਧਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਡਬਲਿਊ.ਐਚ.ਓ. ਨੇ ਹਾਲ ਹੀ ਵਿਚ ਓਮੀਕ੍ਰੌਨ ਦੇ ਨਵੇਂ ਵੈਰੀਐਂਟ ਮਿਲਣ ਦੀ ਤਸਦੀਕ ਕੀਤੀ ਸੀ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਅਹਿਤਿਆਤ ਨਾ ਵਰਤਣ, ਵਧਦੀ ਗਰਮੀ, ਸੈਰ ਸਪਾਟੇ ਵਿਚ ਵਾਧੇ ਅਤੇ ਟੈਸਟਿੰਗ ਵਿਚ ਕਮੀ ਕਾਰਨ ਮੌਜੂਦਾ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਓਮੀਕ੍ਰੌਨ ਦਾ ਸਬਵੈਰੀਐਂਟ ਈ.ਜੀ.-5 ਜਾਂ ਐਰੀਸ ਨੂੰ ਵੈਰੀਐਂਟ ਆਫ਼ ਇੰਟਰੱਸਟ ਐਲਾਨਿਆ ਜਾ ਚੁੱਕਾ ਹੈ। ਜੁਲਾਈ ਦੇ ਅੱਧ ਤੱਕ ਨਵੇਂ ਕੋਰੋਨਾ ਮਰੀਜ਼ਾਂ ਵਿਚੋਂ 17 ਫ਼ੀ ਸਦੀ ਇਸੇ ਵੈਰੀਐਂਟ ਦਾ ਨਤੀਜਾ ਸਨ ਜਦਕਿ ਜੂਨ ਵਿਚ ਇਹ ਅੰਕੜਾ 7.6 ਫ਼ੀ ਸਦੀ ਦਰਜ ਕੀਤਾ ਗਿਆ ਸੀ।