ਤਰਨਤਾਰਨ ਵਿਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਈ ਮੁਠਭੇੜ, ਇੱਕ ਲੁਟੇਰੇ ਦੀ ਮੌਤ
ਤਰਨਤਾਰਨ, 15 ਜੁਲਾਈ, ਹ.ਬ. : ਤਰਨਤਾਰਨ ’ਚ ਪੈਟਰੋਲ ਪੰਪ ਲੁੱਟ ਕੇ ਭੱਜ ਰਹੇ ਲੁਟੇਰਿਆਂ ਨਾਲ ਪੁਲਸ ਦਾ ਮੁਕਾਬਲਾ ਹੋ ਗਿਆ। ਆਪਣੇ ਆਪ ਨੂੰ ਪੁਲਿਸ ਨਾਲ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਪੁਲਸ ਨੇ ਵੀ ਗੋਲੀ ਚਲਾ ਦਿੱਤੀ, ਜਿਸ ’ਚ ਦੋਵੇਂ ਲੁਟੇਰੇ ਜ਼ਖਮੀ ਹੋ ਗਏ। ਪੁਲਸ ਨੇ ਦੋਵਾਂ ਨੂੰ ਤੁਰੰਤ […]
By : Editor (BS)
ਤਰਨਤਾਰਨ, 15 ਜੁਲਾਈ, ਹ.ਬ. : ਤਰਨਤਾਰਨ ’ਚ ਪੈਟਰੋਲ ਪੰਪ ਲੁੱਟ ਕੇ ਭੱਜ ਰਹੇ ਲੁਟੇਰਿਆਂ ਨਾਲ ਪੁਲਸ ਦਾ ਮੁਕਾਬਲਾ ਹੋ ਗਿਆ। ਆਪਣੇ ਆਪ ਨੂੰ ਪੁਲਿਸ ਨਾਲ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਪੁਲਸ ਨੇ ਵੀ ਗੋਲੀ ਚਲਾ ਦਿੱਤੀ, ਜਿਸ ’ਚ ਦੋਵੇਂ ਲੁਟੇਰੇ ਜ਼ਖਮੀ ਹੋ ਗਏ। ਪੁਲਸ ਨੇ ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਦੱਸਿਆ ਜਾ ਰਿਹਾ ਹੈ। ਘਟਨਾ ਸਰਾਏ ਅਮਾਨਤ ਖਾਨ ਦੀ ਦੱਸੀ ਜਾ ਰਹੀ ਹੈ। ਲੁਟੇਰਿਆਂ ਨੇ ਸ਼ੁੱਕਰਵਾਰ ਸ਼ਾਮ ਨੂੰ 2 ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਉਥੋਂ ਫਰਾਰ ਹੋ ਗਏ ਪਰ ਰਸਤੇ ਵਿੱਚ ਹੀ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਪੁਲਸ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਮਾਲਕਾਂ ਦੇ ਬਿਆਨਾਂ ਦੇ ਆਧਾਰ ’ਤੇ ਫਿਲਹਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਦੇ ਚਲੀਏ ਕਿ ਬੀਤੇ ਕੁਝ ਦਿਨਾਂ ਤੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਲੁਟੇਰਿਆਂ ਨਾਲ ਜ਼ਿਲ੍ਹਾ ਤਰਨਤਾਰਨ ਪੁਲਿਸ ਦੀ ਕਾਰ ਸਵਾਰ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਮੁੱਠਭੇੜ ਹੋ ਗਈ। ਇਸ ਮੁੱਠਭੇੜ ਵਿਚ ਇਕ ਲੁਟੇਰੇ ਦੀ ਮੌਤ ਵੀ ਹੋ ਗਈ ਹੈ। ਵੱਖ-ਵੱਖ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਲੁਟੇਰਿਆਂ ਨਾਲ ਜ਼ਿਲ੍ਹਾ ਤਰਨਤਾਰਨ ਪੁਲਿਸ ਦੀ ਕਾਰ ਸਵਾਰ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਪਿੰਡ ਕੋਟ ਧਰਮ ਚੰਦ ਦੇ ਨਜ਼ਦੀਕ ਮੁੱਠਭੇੜ ਹੋ ਗਈ ਇਸ ਮੁੱਠਭੇੜ ਵਿਚ ਇਕ ਲੁਟੇਰੇ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਦੂਸਰਾ ਲੁਟੇਰਾ ਜੋਬਨਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਉਪਰੰਤ ਮੌਕੇ ’ਤੇ ਪਹੁੰਚੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਇਹਨਾਂ ਲੁਟੇਰਿਆਂ ਦੀ ਉਹਨਾਂ ਨੂੰ ਕਈ ਦਿਨਾਂ ਤੋਂ ਭਾਲ ਸੀ ਅਤੇ ਇਹਨਾਂ ਵੱਲੋਂ ਹਰ ਰੋਜ਼ ਕਈ ਪੰਪਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਲੁਟੇਰਿਆਂ ਨੇ ਪੁਲਿਸ ਉਪਰ ਗੋਲੀ ਚਲਾ ਦਿੱਤੀ ਜਿਸ ਤੇ ਜਵਾਬੀ ਫਾਇਰਿੰਗ ਵਿੱਚ ਇਹ ਵਿਅਕਤੀ ਗੰਭੀਰ ਜਖ਼ਮੀ ਹੋਏ ਸਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।