ਢਾਈ ਕਰੋੜ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ’ਚੋਂ ਕੱਢ ਸਕਦੇ ਨੇ ਟਰੰਪ
ਵਾਸ਼ਿੰਗਟਨ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਕੁਵਖਤੀ ਆ ਸਕਦੀ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਅਮਰੀਕਾ ਚੋਣਾਂ ਵਿਚ ਰਿਪਬਲਿਕਨ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਯਤਨਸ਼ੀਲ ਫਲੋਰੀਡਾ ਤੋਂ ਸੈਨੇਟ ਮੈਂਬਰ ਮਾਰਕੋ […]
By : Editor Editor
ਵਾਸ਼ਿੰਗਟਨ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਕੁਵਖਤੀ ਆ ਸਕਦੀ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਅਮਰੀਕਾ ਚੋਣਾਂ ਵਿਚ ਰਿਪਬਲਿਕਨ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਯਤਨਸ਼ੀਲ ਫਲੋਰੀਡਾ ਤੋਂ ਸੈਨੇਟ ਮੈਂਬਰ ਮਾਰਕੋ ਰੂਬੀਓ ਨੇ ਕਿਹਾ ਕਿ ਸਾਡਾ ਮੁਲਕ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਢਾਈ ਜਾਂ ਤਿੰਨ ਕਰੋੜ ਪ੍ਰਵਾਸੀਆਂ ਨੂੰ ਜਜ਼ਬ ਨਹੀਂ ਕਰ ਸਕਦਾ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਮਾਰਕੋ ਰੂਬੀਓ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ 2024 ਦੀਆਂ ਚੋਣਾਂ ਦੇ ਨਤੀਜੇ ਪ੍ਰਵਾਨ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੀ ਵਾਪਰਦਾ ਹੈ? ਪਰ ਜੇ ਚੋਣਾਂ ਨਿਰਪੱਖ ਨਾ ਹੋਈਆਂ ਤਾਂ ਇਸ ਦਾ ਵਿਰੋਧ ਕਰਨਾ ਹੋਵੇਗਾ।
ਰਿਪਬਲਿਕਨ ਪਾਰਟੀ ਦੀ ਇੰਮੀਗ੍ਰੇਸ਼ਨ ਯੋਜਨਾ ਤੋਂ ਆਰਥਿਕ ਮਾਹਰਾਂ ਵਿਚ ਚਿੰਤਾ
ਰੂਬੀਓ ਨੇ ਦਾਅਵਾ ਕੀਤਾ ਕਿ ਬੇਵਿਸਾਹੀ ਦੇ ਬੀਜ ਡੈਮੋਕ੍ਰੈਟਿਕ ਪਾਰਟੀ ਨੇ ਬੀਜੇ। ਸਾਲ 2000 ਮਗਰੋਂ ਰਿਪਬਲਿਕਨ ਪਾਰਟੀ ਦੀ ਹਰ ਜਿੱਤ ਦਾ ਡੈਮੋਕ੍ਰੈਟਸ ਨੇ ਵਿਰੋਧ ਕੀਤਾ। ਰੂਬੀਓ ਨੇ ਹਿਲੇਰੀ ਕÇਲੰਟਨ ਦੀ ਮਿਸਾਲ ਪੇਸ਼ ਕੀਤੀ ਜਿਨ੍ਹਾਂ ਵੱਲੋਂ 2016 ਦੀ ਚੋਣ ਵਿਚ ਘਪਲੇ ਦਾ ਦੋਸ਼ ਲਾਇਆ ਗਿਆ। ਉਨ੍ਹਾਂ ਕਿਹਾ ਕਿ ਹਿਲੇਰੀ ਕÇਲੰਟਨ ਵੱਲੋਂ ਕਦੇ ਵੀ ਹਾਰ ਕਬੂਲ ਨਹੀਂ ਕੀਤੀ ਗਈ। ਦੂਜੇ ਪਾਸੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੀਆਂ ਇੰਮੀਗ੍ਰੇਸ਼ਨ ਯੋਜਨਾਵਾਂ ਅਮਰੀਕਾ ਦੇ ਕਿਰਤੀ ਬਾਜ਼ਾਰ ਵਾਸਤੇ ਖਤਰਨਾਕ ਸਾਬਤ ਹੋ ਸਕਦੀਆਂ ਹਨ। ਕੰਸਟ੍ਰਕਸ਼ਨ ਸੈਕਟਰ, ਖੇਤੀ ਸੈਕਟਰ ਅਤੇ ਫੂਡ ਸਰਵਿਸ ਵਰਗੇ ਖੇਤਰਾਂ ਵਿਚ ਜ਼ਿਆਦਾਤਰ ਪ੍ਰਵਾਸੀ ਕੰਮ ਕਰ ਰਹੇ ਹਨ। ਇਹ ਵੀ ਸੰਭਵ ਹੈ ਕਿ ਇਨ੍ਹਾਂ ਕਿਰਤੀਆਂ ਵਿਚੋਂ ਵੱਡੀ ਗਿਣਤੀ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਹੋਣ। ਆਰਥਿਕ ਮਾਹਰਾਂ ਨੇ ਕਿਹਾ ਕਿ ਜੇ ਤਿੰਨ ਖੇਤਰਾਂ ਨਾਲ ਸਬੰਧਤ ਪ੍ਰਵਾਸੀ ਵੱਡੀ ਗਿਣਤੀ ਵਿਚ ਡਿਪੋਰਟ ਕੀਤੇ ਗਏ ਤਾਂ ਉਜਰਤਾਂ ਦਰਾਂ ਵਿਚ ਤੇਜ਼ ਵਾਧਾ ਹੋਵੇਗਾ ਜਦਕਿ ਕੋਰੋਨਾ ਮਹਾਂਮਾਰੀ ਮਗਰੋਂ ਕੰਸਟ੍ਰਕਸ਼ਨ ਅਤੇ ਖੇਤੀ ਸੈਕਟਰ ਲਗਾਤਾਰ ਕਿਰਤੀਆਂ ਦੀ ਭਾਲ ਕਰ ਰਹੇ ਹਨ।
ਉਪ ਰਾਸ਼ਟਰਪਤੀ ਅਹੁਦੇ ਦੇ ਸੰਭਾਵਤ ਉਮੀਦਵਾਰ ਦੀਆਂ ਸੁਰਾਂ ਵੀ ਬਾਗੀ
ਤਾਜ਼ਾ ਅਧਿਐਨ ਕਹਿੰਦਾ ਹੈ ਕਿ ਇਕ ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਸੂਰਤ ਵਿਚ ਅਮਰੀਕਾ ਵਿਚ ਜੰਮੇ ਸਿਰਫ 9 ਹਜ਼ਾਰ ਕਿਰਤੀ ਹੀ ਇਨ੍ਹਾਂ ਦੀ ਭਰਪਾਈ ਵਾਸਤੇ ਮਿਲ ਸਕਣਗੇ। ਅਮਰੀਕਾ ਵਿਚ ਇਸ ਵੇਲੇ ਪੰਜ ਲੱਖ ਕੰਸਟ੍ਰਕਸ਼ਨ ਵਰਕਰਾਂ ਦੀ ਤੁਰਤ ਜ਼ਰੂਰਤ ਹੈ ਪਰ ਨੇੜ ਭਵਿੱਖ ਵਿਚ ਇਹ ਜ਼ਰੂਰਤ ਪੂਰੀ ਹੋਣ ਦੇ ਆਸਾਰ ਹਨ। ਇਸ ਦੇ ਉਲਟ ਜੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੱਡੀ ਗਿਣਤੀ ਵਿਚ ਡਿਪੋਰਟ ਕੀਤਾ ਜਾਂਦਾ ਹੈ ਤਾਂ ਹਾਲਾਤ ਹੋਰ ਗੁੰਝਲਦਾਰ ਬਣ ਜਾਣਗੇ। ਹੌਫਮੈਨ ਹੋਮਜ਼ ਦੀ ਐਲਨ ਹੌਫਮੈਨ ਨੇ ਦੱਸਿਆ ਕਿ ਉਸਾਰੀ ਕਾਮਿਆਂ ਦੀ ਕਮੀ ਕਾਰਨ ਮੌਜੂਦਾ ਕਾਮਿਆਂ ਨੂੰ ਵੱਧ ਉਜਰਤਾਂ ਦੇਣੀਆਂ ਪੈ ਰਹੀਆਂ ਹਨ ਅਤੇ ਇਸੇ ਕਰ ਕੇ ਮਕਾਨ ਦੀ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਹੌਫਮੈਨ ਨੇ ਵੀ ਇਸ ਗੱਲ ਨਾਲ ਸਹਿਮਤੀ ਜ਼ਾਹਰ ਕੀਤੀ ਕਿ ਜੇ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀ ਅਮਰੀਕਾ ਤੋਂ ਬਾਹਰ ਭੇਜੇ ਜਾਣਗੇ ਤਾਂ ਇਨ੍ਹਾਂ ਦੀ ਪੂਰਤੀ ਕੌਣ ਕਰੇਗਾ। ਮਾਇਗ੍ਰੇਸ਼ਨ ਪੌਲਿਸੀ ਇੰਸਟੀਚਿਊਟ ਦੇ ਅੰਦਾਜ਼ੇ ਮੁਤਾਬਕ 2021 ਵਿਚ ਅਮਰੀਕਾ ਵਿਚ ਇਕ ਕਰੋੜ 12 ਲੱਖ ਪ੍ਰਵਾਸੀ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਪਰ ਬਾਇਡਨ ਦੇ ਸੱਤਾ ਸੰਭਾਲਣ ਮਗਰੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਨਾਜਾਇਜ਼ ਤਰੀਕੇ ਨਾਲ ਦਾਖਲ ਹੋਏ ਅਤੇ ਮੌਜੂਦਾ ਅੰਕੜਾ ਕਾਫੀ ਜ਼ਿਆਦਾ ਹੋ ਸਕਦਾ ਹੈ।