ਡਗ ਫੋਰਡ ਵੱਲੋਂ ਗਰੀਨ ਬੈਲਟ ਯੋਜਨਾ ਤੋਂ ਪਿੱਛੇ ਹਟਣ ਤੋਂ ਇਨਕਾਰ
ਟੋਰਾਂਟੋ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਗ੍ਰੀਨ ਬੈਲਟ ਯੋਜਨਾ ਬਾਰੇ ਆਡੀਟਰ ਜਨਰਲ ਦੀ ਰਿਪੋਰਟ ਕਰ ਕੇ ਮੁਸ਼ਕਲਾਂ ਵਿਚ ਘਿਰੇ ਪ੍ਰੀਮੀਅਰ ਡਗ ਫੋਰਡ ਨੇ ਪਿੱਛੇ ਹਟਣ ਤੋਂ ਨਾਂਹ ਕਰ ਦਿਤੀ ਹੈ ਅਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਵੱਲੋਂ ਲਏ ਫੈਸਲਿਆਂ ਨੂੰ ਇੰਨ-ਬਿੰਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਡਗ ਫੋਰਡ ਨੇ ਦਾਅਵਾ ਕੀਤਾ ਕਿ ਘਰਾਂ […]
By : Editor (BS)
ਟੋਰਾਂਟੋ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਗ੍ਰੀਨ ਬੈਲਟ ਯੋਜਨਾ ਬਾਰੇ ਆਡੀਟਰ ਜਨਰਲ ਦੀ ਰਿਪੋਰਟ ਕਰ ਕੇ ਮੁਸ਼ਕਲਾਂ ਵਿਚ ਘਿਰੇ ਪ੍ਰੀਮੀਅਰ ਡਗ ਫੋਰਡ ਨੇ ਪਿੱਛੇ ਹਟਣ ਤੋਂ ਨਾਂਹ ਕਰ ਦਿਤੀ ਹੈ ਅਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਵੱਲੋਂ ਲਏ ਫੈਸਲਿਆਂ ਨੂੰ ਇੰਨ-ਬਿੰਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਡਗ ਫੋਰਡ ਨੇ ਦਾਅਵਾ ਕੀਤਾ ਕਿ ਘਰਾਂ ਦੀ ਉਸਾਰੀ ਵਾਸਤੇ ਗਰੀਨ ਬੈਲਟ ਵਿਚੋਂ ਜ਼ਮੀਨ ਵੱਖ ਕਰਦਿਆਂ ਕਿਸੇ ਡਿਵੈਲਪਰ ਦਾ ਪੱਖ ਨਹੀਂ ਪੂਰਿਆ ਗਿਆ। ਡਗ ਫੋਰਡ ਨੇ ਮੰਨਿਆ ਕਿ ਗਰੀਨ ਬੈਲਟ ਵਿਚੋਂ ਜ਼ਮੀਨ ਕੱਢੇ ਜਾਣ ਦੀ ਪ੍ਰਕਿਰਿਆ ਵਿਚ ਕੁਝ ਖਾਮੀਆਂ ਸਨ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਸੂਬਾ ਸਰਕਾਰ ਲਿਜ਼ਿਕ ਦੀਆਂ 15 ਸਿਫ਼ਾਰਸ਼ਾਂ ਵਿਚੋਂ 14 ’ਤੇ ਕੰਮ ਕਰੇਗੀ ਪਰ ਸਮੁੱਚੀ ਪ੍ਰਕਿਰਿਆ ਦੇ ਮੁੜ ਮੁਲਾਂਕਣ ਬਾਰੇ ਸਿਫਾਰਸ਼ ਨੂੰ ਇਕ ਪਾਸੇ ਰੱਖਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੇ ਜਿਹੜੇ ਤਿੰਨ ਖੇਤਰਾਂ ਦੀ ਗਰੀਨ ਬੈਲਟ ਵਿਚੋਂ ਜ਼ਮੀਨ ਬਾਹਰ ਕੀਤੀ ਗਈ ਹੈ, ਉਥੋਂ ਦੇ ਯੋਜਨਾਕਾਰਾਂ ਦਾ ਦਾਅਵਾ ਹੈ ਕਿ ਮਕਾਨਾਂ ਦੀ ਉਸਾਰੀ ਦੇ ਟੀਚਿਆਂ ਨੂੰ ਪੂਰਾ ਕਰਨ ਵਾਸਤੇ ਗਰੀਨ ਬੈਲਟ ਵਿਚੋਂ ਜ਼ਮੀਨ ਕੱਢਣ ਦੀ ਜ਼ਰੂਰਤ ਨਹੀਂ ਸੀ।