ਟੋਰਾਂਟੋ ਹਵਾਈ ਅੱਡੇ ’ਤੇ ਟਲਿਆ ਵੱਡਾ ਹਾਦਸਾ
ਟੋਰਾਂਟੋ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਤੇਜ਼ ਹਵਾਵਾਂ ਵਿਚ ਘਿਰਿਆ ਏਅਰ ਕੈਨੇਡਾ ਦਾ ਇਕ ਜਹਾਜ਼ ਸੁਰੱਖਿਅਤ ਉਤਰਨ ਵਿਚ ਸਫਲ ਰਿਹਾ। ਹਵਾਈ ਜਹਾਜ਼ ਵਿਚ 373 ਮੁਸਾਫਰ ਸਵਾਰ ਸਨ। ‘ਵੇਕ ਟਰਬਿਊਲੈਂਸ ਐਵੀਏਸ਼ਨ’ ਵੱਲੋਂ ਸੋਸ਼ਲ ਮੀਡੀਆ ’ਤੇ ਅਪਲੋਡ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਰਨਵੇਅ […]
By : Editor Editor
ਟੋਰਾਂਟੋ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਤੇਜ਼ ਹਵਾਵਾਂ ਵਿਚ ਘਿਰਿਆ ਏਅਰ ਕੈਨੇਡਾ ਦਾ ਇਕ ਜਹਾਜ਼ ਸੁਰੱਖਿਅਤ ਉਤਰਨ ਵਿਚ ਸਫਲ ਰਿਹਾ। ਹਵਾਈ ਜਹਾਜ਼ ਵਿਚ 373 ਮੁਸਾਫਰ ਸਵਾਰ ਸਨ। ‘ਵੇਕ ਟਰਬਿਊਲੈਂਸ ਐਵੀਏਸ਼ਨ’ ਵੱਲੋਂ ਸੋਸ਼ਲ ਮੀਡੀਆ ’ਤੇ ਅਪਲੋਡ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਰਨਵੇਅ ਦੇ ਬਿਲਕੁਲ ਨੇੜੇ ਪਹੁੰਚਿਆ ਜਹਾਜ਼ ਹਵਾ ਦੇ ਦਬਾਅ ਵਿਚ ਘਿਰ ਜਾਂਦਾ ਹੈ ਅਤੇ ਧਰਤੀ ਤੱਕ ਪਹੁੰਚਣ ਦੌਰਾਨ ਡਾਵਾਂਡੋਲ ਹੁੰਦਾ ਵੀ ਨਜ਼ਰ ਆਉਂਦਾ ਹੈ।
ਤੇਜ਼ ਹਵਾਵਾਂ ’ਚ ਘਿਰਨ ਮਗਰੋਂ ਡਾਵਾਂਡੋਲ ਹੋਇਆ ਏਅਰ ਕੈਨੇਡਾ ਦਾ ਜਹਾਜ਼
ਐਨਾ ਵੱਡਾ ਜਹਾਜ਼ ਸੱਜੇ ਖੱਬੇ ਡਾਵਾਂਡੋਲ ਹੁੰਦਾ ਵੇਖ ਕੋਈ ਵੀ ਘਬਰਾਅ ਜਾਵੇਗਾ ਜਦਕਿ ਅੰਦਰ ਬੈਠੇ ਮੁਸਾਫਰ ਤਾਂ ਹੋਰ ਵੀ ਡਰੇ ਹੋਏ ਹੋਣਗੇ। ਏਅਰ ਕੈਨੇਡਾ ਨੇ ਘਟਨਾ ਦੀ ਤਸਦੀਕ ਕਰਦਿਆਂ ਕਿਹਾ ਹੈ ਕਿ ਟੋਕੀਓ ਦੇ ਨਾਰੀਤਾ ਹਵਾਈ ਅੱਡੇ ਤੋਂ ਸੋਮਵਾਰ ਨੂੰ ਟੋਰਾਂਟੋ ਪੁੱਜੀ ਫਲਾਈਟ ਨੂੰ ਲੈਂਡਿੰਗ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।