ਟੋਰਾਂਟੋ ਦੇ ਸ਼ੋਅਰੂਮ ਤੋਂ ਲੁੱਟੀਆਂ 50 ਲੱਖ ਡਾਲਰ ਦੀਆਂ ਘੜੀਆਂ ਸਣੇ 2 ਗ੍ਰਿਫ਼ਤਾਰ
ਟੋਰਾਂਟੋ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਪੁਲਿਸ ਵੱਲੋਂ 50 ਲੱਖ ਡਾਲਰ ਮੁੱਲ ਦੀਆਂ ਚੋਰੀ ਕੀਤੀਆਂ ਘੜੀਆਂ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮਾਮਲਾ ਪਿਛਲੇ ਸਾਲ ਅਕਤੂਬਰ ਵਿਚ ਵਾਪਰੀ ਘਟਨਾ ਨਾਲ ਸਬੰਧਤ ਹੈ ਜਦੋਂ ਇਕ ਸ਼ੋਅਰੂਮ ਵਿਚ ਲੁੱਟ ਦੀ ਵਾਰਦਾਤ ਸਾਹਮਣੇ ਆਈ। ਪੁਲਿਸ ਨੇ ਦੱਸਿਆ ਕਿ 30 ਅਕਤੂਬਰ 2023 […]
By : Editor Editor
ਟੋਰਾਂਟੋ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਪੁਲਿਸ ਵੱਲੋਂ 50 ਲੱਖ ਡਾਲਰ ਮੁੱਲ ਦੀਆਂ ਚੋਰੀ ਕੀਤੀਆਂ ਘੜੀਆਂ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮਾਮਲਾ ਪਿਛਲੇ ਸਾਲ ਅਕਤੂਬਰ ਵਿਚ ਵਾਪਰੀ ਘਟਨਾ ਨਾਲ ਸਬੰਧਤ ਹੈ ਜਦੋਂ ਇਕ ਸ਼ੋਅਰੂਮ ਵਿਚ ਲੁੱਟ ਦੀ ਵਾਰਦਾਤ ਸਾਹਮਣੇ ਆਈ। ਪੁਲਿਸ ਨੇ ਦੱਸਿਆ ਕਿ 30 ਅਕਤੂਬਰ 2023 ਨੂੰ ਟੋਰਾਂਟੋ ਦੇ ਸਪੈਡੀਨਾ ਐਵੇਨਿਊ ਅਤੇ ਐਡੀਲੇਟ ਸਟ੍ਰੀਟ ਇਲਾਕੇ ਵਿਚ ਲੁੱਟ ਦੀ ਵਾਰਦਾਤ ਬਾਰੇ ਇਤਲਾਹ ਮਿਲੀ। ਜਾਂਚਕਰਤਾਵਾਂ ਮੁਤਾਬਕ ਦੋ ਨਕਾਬਪੋਸ਼ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿਤਾ ਜੋ ਕਿਸੇ ਚੀਜ਼ ਦੀ ਡਿਲੀਵਰੀ ਦੇ ਬਹਾਨੇ ਸ਼ੋਅਰੂਮ ਵਿਚ ਦਾਖਲ ਹੋਏ। ਅੰਦਰ ਦਾਖਲ ਹੋਣ ਮਗਰੋਂ ਇਕ ਸ਼ੱਕੀ ਨੇ ਪਸਤੌਲ ਕੱਢ ਕੇ ਸ਼ੋਅਰੂਮ ਦੇ ਮੁਲਾਜ਼ਮਾਂ ਵੱਲ ਤਾਣ ਦਿਤੀ ਜਦਕਿ ਦੂਜੇ ਸ਼ੱਕੀ ਨੇ ਮੁਲਾਜ਼ਮਾਂ ਦੇ ਹੱਥ ਬੰਨ ਦਿਤੇ ਅਤੇ ਮੂੰਹ ’ਤੇ ਟੇਪ ਲਾ ਦਿਤੀ। ਦੋਵੇਂ ਸ਼ੱਕੀ ਤਕਰੀਬਨ 50 ਲੱਖ ਡਾਲਰ ਮੁੱਲ ਦੀਆਂ ਮਹਿੰਗੀਆਂ ਘੜੀਆਂ ਲੈ ਕੇ ਫਰਾਰ ਹੋ ਗਏ।
ਪਿਛਲੇ ਸਾਲ ਅਕਤੂਬਰ ਵਿਚ ਹੋਈ ਸੀ ਲੁੱਟ ਦੀ ਵਾਰਦਾਤ
ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਸ਼ੱਕੀਆਂ ਦੀ ਪਛਾਣ ਕਰਨ ਦਾ ਯਤਨ ਕੀਤਾ ਗਿਆ ਅਤੇ 21 ਦਸੰਬਰ 2023 ਨੂੰ ਦੋ ਥਾਵਾਂ ’ਤੇ ਛਾਪੇ ਮਾਰੇ ਗਏ। ਛਾਪਿਆਂ ਦੌਰਾਨ ਕੁਝ ਘੜੀਆਂ ਮਿਲ ਗਈਆਂ ਪਰ ਮੁਕੰਮਲ ਬਰਾਮਦਗੀ ਨਾ ਹੋ ਸਕੀ। ਪੁਲਿਸ ਵੱਲੋਂ ਟੋਰਾਂਟੋ ਦੇ ਡੈਨੀਅਲ ਜਮੀਲ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਸਣੇ ਕਈ ਦੋਸ਼ ਲਾਏ ਗਏ। ਪੜਤਾਲ ਨੂੰ ਅੱਗੇ ਵਧਾਉਂਦਿਆਂ ਜਾਂਚਕਰਤਾਵਾਂ ਨੇ ਕਲੈਰਿੰਗਟਨ ਦੇ 29 ਸਾਲ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਬਾਕੀ ਘੜੀਆਂ ਵੀ ਬਰਾਮਦ ਹੋ ਗਈਆਂ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416 808 7350 ’ਤੇ ਸੰਪਰਕ ਕਰ ਸਕਦਾ ਹੈ।