ਟੋਰਾਂਟੋ ਦੇ ਰਫਿਊਜੀਆਂ ਲਈ ਐਲਾਨੇ 97 ਮਿਲੀਅਨ ਡਾਲਰ
ਔਟਵਾ, 19 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੀਆਂ ਸੜਕਾਂ ’ਤੇ ਰਾਤਾਂ ਕੱਟ ਰਹੇ ਰਫਿਊਜੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਦਬਾਅ ਹੇਠ ਆਈ ਟਰੂਡੋ ਸਰਕਾਰ ਨੇ ਰਿਹਾਇਸ਼ ਦੇ ਪ੍ਰਬੰਧ ਵਾਸਤੇ ਤਕਰੀਬਨ 10 ਕਰੋੜ ਡਾਲਰ ਦੀ ਰਕਮ ਦਾ ਐਲਾਨ ਕਰ ਦਿਤਾ ਹੈ। ਇਹ ਰਕਮ 212 ਮਿਲੀਅਨ ਡਾਲਰ ਦੀ ਉਸ ਰਕਮ ਦਾ ਹਿੱਸਾ ਹੋਵੇਗੀ ਜੋ ਕੈਨੇਡਾ ਦੇ 6 […]
By : Editor (BS)
ਔਟਵਾ, 19 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੀਆਂ ਸੜਕਾਂ ’ਤੇ ਰਾਤਾਂ ਕੱਟ ਰਹੇ ਰਫਿਊਜੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਦਬਾਅ ਹੇਠ ਆਈ ਟਰੂਡੋ ਸਰਕਾਰ ਨੇ ਰਿਹਾਇਸ਼ ਦੇ ਪ੍ਰਬੰਧ ਵਾਸਤੇ ਤਕਰੀਬਨ 10 ਕਰੋੜ ਡਾਲਰ ਦੀ ਰਕਮ ਦਾ ਐਲਾਨ ਕਰ ਦਿਤਾ ਹੈ। ਇਹ ਰਕਮ 212 ਮਿਲੀਅਨ ਡਾਲਰ ਦੀ ਉਸ ਰਕਮ ਦਾ ਹਿੱਸਾ ਹੋਵੇਗੀ ਜੋ ਕੈਨੇਡਾ ਦੇ 6 ਰਾਜਾਂ ਵਿਚ ਰਫਿਊਜੀਆਂ ਵਾਸਤੇ 3,800 ਹੋਟਲ ਕਮਰਿਆਂ ਦਾ ਪ੍ਰਬੰਧ ਕਰਨ ਵਾਸਤੇ ਜਾਰੀ ਕੀਤੀ ਗਈ ਹੈ। ਇਲਾਕੇ ਦੇ ਐਮ.ਪੀ. ਕੈਵਿਨ ਵੂਔਂਗ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਪੱਤਰ ਵਿਚ ਕਿਹਾ ਸੀ, ‘‘ਇਹ ਲੋਕ ਪੂਰੀ ਤਰ੍ਹਾਂ ਬੇਘਰ ਹਨ ਅਤੇ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਆਉਂਦੇ ਜਾਂਦੇ ਲੋਕ ਇਨ੍ਹਾਂ ਨੂੰ ਖਾਣਾ, ਪਾਣੀ, ਸਲੀਪਿੰਗ ਬੈਗ ਅਤੇ ਕੱਪੜੇ ਆਦਿ ਦੇ ਜਾਂਦੇ ਹਨ ਅਤੇ ਇਨ੍ਹਾਂ ਹਾਲਾਤ ਵਿਚ ਹੀ ਇਹ ਗਰਮੀ ਅਤੇ ਬਾਰਸ਼ ਤੋਂ ਬਚਣ ਦਾ ਯਤਨ ਕਰ ਰਹੇ ਹਨ।’’