Begin typing your search above and press return to search.

ਟੋਰਾਂਟੋ ਦੀ ਮਸਜਿਦ ਦੇ ਬਾਹਰ ਮੁਸਲਮਾਨਾਂ ’ਤੇ ਹਮਲਾ

ਟੋਰਾਂਟੋ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ ਇਕ ਮਸਜਿਦ ਦੇ ਬਾਹਰ ਮੁਸਲਮਾਨ ਭਾਈਚਾਰੇ ਦੇ ਲੋਕਾਂ ’ਤੇ ਰੋੜੇ ਮਾਰਨ ਅਤੇ ਮੋਟਰਸਾਈਕਲ ਦੀ ਚੇਨ ਨਾਲ ਹਮਲਾ ਕਰਨ ਦੇ ਦੋਸ਼ ਹੇਠ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਇਕੱਲੀ ਵਾਰਦਾਤ ਨਹੀਂ ਸਗੋਂ ਹਿਜਾਬ ਪਹਿਨ ਕੇ ਜਾ ਰਹੀ ਇਕ ਔਰਤ ’ਤੇ ਸਪ੍ਰੇਅ […]

ਟੋਰਾਂਟੋ ਦੀ ਮਸਜਿਦ ਦੇ ਬਾਹਰ ਮੁਸਲਮਾਨਾਂ ’ਤੇ ਹਮਲਾ
X

Editor EditorBy : Editor Editor

  |  20 Nov 2023 1:45 PM IST

  • whatsapp
  • Telegram

ਟੋਰਾਂਟੋ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ ਇਕ ਮਸਜਿਦ ਦੇ ਬਾਹਰ ਮੁਸਲਮਾਨ ਭਾਈਚਾਰੇ ਦੇ ਲੋਕਾਂ ’ਤੇ ਰੋੜੇ ਮਾਰਨ ਅਤੇ ਮੋਟਰਸਾਈਕਲ ਦੀ ਚੇਨ ਨਾਲ ਹਮਲਾ ਕਰਨ ਦੇ ਦੋਸ਼ ਹੇਠ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਇਕੱਲੀ ਵਾਰਦਾਤ ਨਹੀਂ ਸਗੋਂ ਹਿਜਾਬ ਪਹਿਨ ਕੇ ਜਾ ਰਹੀ ਇਕ ਔਰਤ ’ਤੇ ਸਪ੍ਰੇਅ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।ਪੁਲਿਸ ਨੇ ਦੱਸਿਆ ਕਿ ਯੌਂਗ ਸਟ੍ਰੀਟ ਅਤੇ ਡੈਵਨਪੋਰਟ ਰੋਡ ਨੇਡੇ ਟੋਰਾਂਟੋ ਇਸਲਾਮਿਕ ਸੈਂਟਰ ਦੇ ਬਾਹਰ ਹਥਿਆਰ ਨਾਲ ਹਮਲਾ ਹੋਣ ਦੀ ਇਤਲਾਹ ਮਿਲਣ ’ਤੇ ਅਫਸਰ ਤੁਰਤ ਮੌਕੇ ’ਤੇ ਪੁੱਜੇ।

ਮੋਟਰਸਾਈਕਲ ਦੀ ਚੇਨ ਲੈ ਕੇ ਆਇਆ ਸੀ ਹਮਲਾਵਰ

ਪੁਲਿਸ ਮੁਤਾਬਕ ਸ਼ੱਕੀ ਨੇ ਪਹਿਲਾਂ ਮਸਜਿਦ ਦੇ ਬਾਹਰ ਮੌਜੂਦ ਲੋਕਾਂ ’ਤੇ ਰੋੜੇ ਮਾਰੇ ਅਤੇ ਫਿਰ ਮੋਟਰਸਾਈਕਲ ਦੀ ਚੇਨ ਨਾਲ ਹਮਲਾ ਕਰ ਦਿਤਾ। ਇਸ ਦੌਰਾਨ ਉਹ ਭਾਈਚਾਰੇ ਬਾਰੇ ਇਤਰਾਜ਼ਯੋਗ ਟਿੱਪਣੀਆਂ ਵੀ ਕਰ ਰਿਹਾ ਸੀ। ਹਮਲੇ ਦੌਰਾਨ ਇਕ ਜਣਾ ਮਾਮੂਲੀ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਹੀ ਜਾ ਰਹੀ ਸੀ ਕਿ ਫੋਰਟ ਯਾਰਕ ਬੁਲੇਵਾਰਡ ਅਤੇ ਸਪੈਡੀਨਾ ਐਵੇਨਿਊ ਨੇੜੇ ਹਿਜਾਬ ਪਹਿਨ ਕੇ ਜਾ ਰਹੀ ਇਕ ਔਰਤ ’ਤੇ ਸਪ੍ਰੇਅ ਕੀਤਾ ਗਿਆ ਅਤੇ ਅਪਮਾਨਜਨਕ ਟਿੱਪਣੀਆਂ ਕੀਤੇ ਜਾਣ ਦੀ ਵੀ ਰਿਪੋਰਟ ਹੈ। ਔਰਤ ਨੂੰ ਮਾਮੂਲੀ ਤੌਰ ’ਤੇ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।

ਹਿਜਾਬ ਪਹਿਨਾ ਕੇ ਜਾ ਰਹੀ ਔਰਤ ’ਤੇ ਸਪ੍ਰੇਅ ਕੀਤਾ

ਸੰਭਾਵਤ ਤੌਰ ’ਤੇ ਦੋਹਾਂ ਵਾਰਦਾਤਾਂ ਨੂੰ ਇਕੋ ਸ਼ਖਸ ਨੇ ਅੰਜਾਮ ਦਿਤਾ ਅਤੇ 28 ਸਾਲ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਵਿਰੁੱਧ ਹਥਿਆਰ ਨਾਲ ਹਮਲਾ ਕਰਨ ਦੇ ਚਾਰ ਦੋਸ਼ ਆਇਦ ਕੀਤੇ ਗਏ। ਸ਼ੱਕੀ ਦੀ ਅਦਾਲਤ ਵਿਚ ਪੇਸ਼ੀ ਅੱਜ ਹੋਵੇਗੀ।

Next Story
ਤਾਜ਼ਾ ਖਬਰਾਂ
Share it