Begin typing your search above and press return to search.

ਝਾਰਖੰਡ : ਜਾਮਤਾੜਾ ਸਟੇਸ਼ਨ ’ਤੇ ਵਾਪਰਿਆ ਵੱਡਾ ਰੇਲ ਹਾਦਸਾ

ਜਾਮਤਾੜਾ, 29 ਫ਼ਰਵਰੀ, ਨਿਰਮਲ : ਝਾਰਖੰਡ ਦੇ ਜਾਮਤਾੜਾ ਵਿਚ ਵੱਡਾ ਰੇਲ ਹਾਦਸਾ ਵਾਪਰ ਗਿਆ। ਇੱਥੇ ਦੇ ਕਾਲਾਝਰਿਆ ਰੇਲਵੇ ਸਟੇਸ਼ਨ ’ਤੇ ਇੱਕ ਟਰੇਨ ਯਾਤਰੀਆਂ ’ਤੇ ਚੜ੍ਹ ਗਈ ਜਿਸ ਦੀ ਲਪੇਟ ਵਿਚ ਆ ਕੇ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਦਸਾ ਜਾਮਤਾੜਾ ਅਤੇ ਵਿਦਿਆਸਾਗਰ ਸਟੇਸ਼ਨ ਦੇ ਵਿਚ ਵਾਪਰਿਆ, ਜਿੱਥੇ ਕਈ ਯਾਤਰੀਆਂ ’ਤੇ ਟਰੇਨ ਚੜ੍ਹ ਗਈ। […]

ਝਾਰਖੰਡ : ਜਾਮਤਾੜਾ ਸਟੇਸ਼ਨ ’ਤੇ ਵਾਪਰਿਆ ਵੱਡਾ ਰੇਲ ਹਾਦਸਾ
X

Editor EditorBy : Editor Editor

  |  29 Feb 2024 5:01 AM IST

  • whatsapp
  • Telegram


ਜਾਮਤਾੜਾ, 29 ਫ਼ਰਵਰੀ, ਨਿਰਮਲ : ਝਾਰਖੰਡ ਦੇ ਜਾਮਤਾੜਾ ਵਿਚ ਵੱਡਾ ਰੇਲ ਹਾਦਸਾ ਵਾਪਰ ਗਿਆ। ਇੱਥੇ ਦੇ ਕਾਲਾਝਰਿਆ ਰੇਲਵੇ ਸਟੇਸ਼ਨ ’ਤੇ ਇੱਕ ਟਰੇਨ ਯਾਤਰੀਆਂ ’ਤੇ ਚੜ੍ਹ ਗਈ ਜਿਸ ਦੀ ਲਪੇਟ ਵਿਚ ਆ ਕੇ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਦਸਾ ਜਾਮਤਾੜਾ ਅਤੇ ਵਿਦਿਆਸਾਗਰ ਸਟੇਸ਼ਨ ਦੇ ਵਿਚ ਵਾਪਰਿਆ, ਜਿੱਥੇ ਕਈ ਯਾਤਰੀਆਂ ’ਤੇ ਟਰੇਨ ਚੜ੍ਹ ਗਈ।

ਮੁਢਲੀ ਸੂਚਨਾ ਅਨੁਸਾਰ ਇਸ ਹਾਦਸੇ ਵਿਚ 12 ਲੋਕ ਟਰੇਨ ਦੀ ਲਪੇਟ ਵਿਚ ਆ ਗਏ। ਜਦ ਕਿ ਰੈਸਕਿਊ ਟੀਮ ਨੂੰ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਰਾਤ ਨੂੰ ਹਨ੍ਹੇਰਾ ਹੋਣ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਦਾ ਫਿਲਹਾਲ ਸਹੀ ਪਤਾ ਨਹੀਂ ਲੱਗ ਸਕਿਆ। ਮੌਕੇ ’ਤੇ ਰੈਸਕਿਊ ਜਾਰੀ ਹੈ।
ਸੂਤਰਾਂ ਮੁਤਾਬਕ 12 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਦਸੇ ਨੂੰ ਲੈ ਕੇ ਡਿਪਟੀ ਕਮਿਸ਼ਨਰ, ਜਾਮਤਾੜਾ ਨੇ ਦੱਸਿਆ ਕਿ ਜਾਮਤਾੜਾ ਦੇ ਕਾਲਾਝਰੀਆ ਰੇਲਵੇ ਸਟੇਸ਼ਨ ’ਤੇ ਇੱਕ ਟਰੇਨ ਨੇ ਯਾਤਰੀਆਂ ਨੂੰ ਦਰੜ ਦਿੱਤਾ। ਸਹੀ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਬਾਅਦ ਵਿਚ ਕੀਤੀ ਜਾਵੇਗੀ। ਮੈਡੀਕਲ ਟੀਮਾਂ ਅਤੇ ਐਂਬੂਲੈਂਸਾਂ ਮੌਕੇ ’ਤੇ ਪਹੁੰਚ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ

ਪੁਲਸ ਨੇ ਪੱਛਮੀ ਬੰਗਾਲ ਦੇ ਸੰਦੇਸ਼ਖਲੀ ’ਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਜ਼ਮੀਨ ਹੜੱਪਣ ਦੇ ਦੋਸ਼ੀ ਟੀਐਮਸੀ ਨੇਤਾ ਸ਼ੇਖ ਸ਼ਾਹਜਹਾਂ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਵੀਰਵਾਰ ਸਵੇਰੇ ਉੱਤਰੀ 24 ਪਰਗਨਾ ਦੇ ਮੀਨਾਖਾਨ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਅੱਜ ਉਸ ਨੂੰ ਬਸ਼ੀਰਹਾਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹ 55 ਦਿਨਾਂ ਤੋਂ ਫਰਾਰ ਸੀ।

ਇਸ ਮਾਮਲੇ ਦੀ ਤਿੰਨ ਦਿਨ ਪਹਿਲਾਂ ਕਲਕੱਤਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ। ਇਸ ਵਿਚ ਅਦਾਲਤ ਨੇ ਬੰਗਾਲ ਸਰਕਾਰ ਨੂੰ ਦੂਜੀ ਵਾਰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਸ਼ੇਖ ਸ਼ਾਹਜਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਕੁਝ ਘੰਟਿਆਂ ਬਾਅਦ, ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਕਿ ਸ਼ਾਹਜਹਾਂ ਸ਼ੇਖ ਨੂੰ 7 ਦਿਨਾਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਜਾਵੇਗਾ।

ਸੰਦੇਸ਼ਖਾਲੀ ’ਚ ਸ਼ੇਖ ਸ਼ਾਹਜਹਾਂ ਅਤੇ ਉਸ ਦੇ ਦੋ ਸਾਥੀਆਂ ਸ਼ਿਬੂ ਹਾਜ਼ਰਾ ਅਤੇ ਉੱਤਮ ਸਰਦਾਰ ’ਤੇ ਲੰਬੇ ਸਮੇਂ ਤੱਕ ਔਰਤਾਂ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਹੈ। ਪੁਲਿਸ ਇਸ ਮਾਮਲੇ ਵਿੱਚ ਸ਼ਿਬੂ ਹਾਜਰਾ ਅਤੇ ਉੱਤਮ ਸਰਦਾਰ ਸਮੇਤ 18 ਲੋਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।

ਸ਼ਾਹਜਹਾਂ ਸ਼ੇਖ ਟੀਐਮਸੀ ਦੇ ਜ਼ਿਲ੍ਹਾ ਪੱਧਰੀ ਆਗੂ ਹਨ। ਰਾਸ਼ਨ ਘੁਟਾਲੇ ਵਿੱਚ ਈਡੀ ਨੇ 5 ਜਨਵਰੀ ਨੂੰ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ। ਫਿਰ ਉਸ ਦੇ 200 ਤੋਂ ਵੱਧ ਸਮਰਥਕਾਂ ਨੇ ਟੀਮ ’ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਉਦੋਂ ਤੋਂ ਸ਼ਾਹਜਹਾਂ ਫਰਾਰ ਸੀ।

ਪੱਛਮੀ ਬੰਗਾਲ ’ਚ ਭਾਜਪਾ ਨੇਤਾ ਸੁਭੇਂਦੂ ਅਧਿਕਾਰੀ ਨੇ ਕਿਹਾ ਕਿ ਸ਼ੇਖ ਸ਼ਾਹਜਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਬੀਤੀ ਰਾਤ ਪੁਲਸ ਉਸ ਨੂੰ ਬੇਰਮਾਜੂਰ-2 ਸਥਿਤ ਗ੍ਰਾਮ ਪੰਚਾਇਤ ਖੇਤਰ ’ਚ ਲੈ ਗਈ, ਜਿੱਥੇ ਉਸ ਨੇ ਪ੍ਰਭਾਵਸ਼ਾਲੀ ਵਿਚੋਲਿਆਂ ਦੀ ਮਦਦ ਨਾਲ ਮਮਤਾ ਦੀ ਪੁਲਸ ਨਾਲ ਇਹ ਸਮਝੌਤਾ ਕੀਤਾ ਕਿ ਪੁਲਸ ਹਿਰਾਸਤ ਅਤੇ ਨਿਆਇਕ ਹਿਰਾਸਤ ’ਚ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇਗੀ। ਉਸ ਨੂੰ ਜੇਲ੍ਹ ਵਿੱਚ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇੱਥੋਂ ਤੱਕ ਕਿ ਉਸ ਨੂੰ ਇੱਕ ਫੋਨ ਵੀ ਦਿੱਤਾ ਜਾਵੇਗਾ ਜਿਸ ਦੀ ਮਦਦ ਨਾਲ ਉਹ ਅਸਲ ਵਿੱਚ ਤੋਲਾਮੂਲ ਪਾਰਟੀ ਨੂੰ ਚਲਾ ਸਕੇਗਾ।

Next Story
ਤਾਜ਼ਾ ਖਬਰਾਂ

COPYRIGHT 2024

Powered By Blink CMS
Share it