ਜੀ-20 ਸੰਮੇਲਨ ’ਚ ਸ਼ਾਮਲ ਟਰੂਡੋ ਵੱਲੋਂ ਮੁੜ ਨਿੱਜਰ ਕਤਲਕਾਂਡ ਵੱਲ ਇਸ਼ਾਰਾ
ਨਵੀਂ ਦਿੱਲੀ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਨੂੰਨ ਦਾ ਰਾਜ ਬਰਕਰਾਰ ਰੱਖਣ ਲਈ ਹੰਭਲਾ ਮਾਰਨ ਦਾ ਸੱਦਾ ਦਿੰਦਿਆਂ ਕੌਮਾਂਤਰੀ ਕਾਨੂੰਨਾਂ ਦਾ ਸਤਿਕਾਰ ਕਰਨ ’ਤੇ ਵੀ ਜ਼ੋਰ ਦਿਤਾ ਹੈ। ਭਾਰਤ ਵਿਚ ਵਰਚੁਅਲ ਤਰੀਕੇ ਨਾਲ ਕਰਵਾਏ ਜੀ-20 ਸੰਮੇਲਨ ਵਿਚ ਸ਼ਾਮਲ ਹੋਏ ਜਸਟਿਨ ਟਰੂਡੋ ਦਾ ਇਸ਼ਾਰਾ ਹਰਦੀਪ ਸਿੰਘ ਨਿੱਜਰ ਕਤਲਕਾਂਡ ਮਗਰੋਂ […]
By : Editor Editor
ਨਵੀਂ ਦਿੱਲੀ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਨੂੰਨ ਦਾ ਰਾਜ ਬਰਕਰਾਰ ਰੱਖਣ ਲਈ ਹੰਭਲਾ ਮਾਰਨ ਦਾ ਸੱਦਾ ਦਿੰਦਿਆਂ ਕੌਮਾਂਤਰੀ ਕਾਨੂੰਨਾਂ ਦਾ ਸਤਿਕਾਰ ਕਰਨ ’ਤੇ ਵੀ ਜ਼ੋਰ ਦਿਤਾ ਹੈ। ਭਾਰਤ ਵਿਚ ਵਰਚੁਅਲ ਤਰੀਕੇ ਨਾਲ ਕਰਵਾਏ ਜੀ-20 ਸੰਮੇਲਨ ਵਿਚ ਸ਼ਾਮਲ ਹੋਏ ਜਸਟਿਨ ਟਰੂਡੋ ਦਾ ਇਸ਼ਾਰਾ ਹਰਦੀਪ ਸਿੰਘ ਨਿੱਜਰ ਕਤਲਕਾਂਡ ਮਗਰੋਂ ਕੈਨੇਡੀਅਨ ਡਿਪਲੋਮੈਟਸ ਨਾਲ ਕੀਤੇ ਸਲੂਕ ਵੱਲ ਸੀ।
ਕਿਹਾ, ਕੌਮਾਂਤਰੀ ਕਾਨੂੰਨਾਂ ਦਾ ਸਤਿਕਾਰ ਲਾਜ਼ਮੀ
ਜੀ-20 ਸੰਮੇਲਨ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਟਿੱਪਣੀ ਅਜਿਹੇ ਸਮੇਂ ਆਈ ਜਦੋਂ ਅਮਰੀਕਾ ਵੱਲੋਂ ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਅਤੇ ਭਾਰਤ ਸਰਕਾਰ ਨੂੰ ਚਿਤਾਵਨੀ ਦੇਣ ਬਾਰੇ ਅਹਿਮ ਰਿਪੋਰਟ ਚਰਚਾ ਦਾ ਮੁੱਦਾ ਬਣੀ ਹੋਈ ਹੈ। ਜਸਟਿਨ ਟਰੂਡੋ ਦੇ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਜੀ-20 ਮੁਲਕਾਂ ਦੇ ਆਗੂਆਂ ਦਾ ਵਰਚੁਅਲ ਸੰਮੇਲਨ ਸਤੰਬਰ ਵਿਚ ਆਹਮੋ ਸਾਹਮਣੀ ਮੁਲਾਕਾਤ ਦੌਰਾਨ ਤੈਅ ਟੀਚਿਆਂ ਨੂੰ ਹੋਰ ਅੱਗੇ ਵਧਾਉਣ ਦੇ ਇਰਾਦੇ ਤਹਿਤ ਕਰਵਾਇਆ ਗਿਆ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਵਧੇਰੇ ਤਾਲਮੇਲ ਅਤੇ ਕੌਮਾਂਤਰੀ ਤਰਜੀਹਾਂ ਨੂੰ ਅੱਗੇ ਵਧਾਉਣ ਦੀ ਜ਼ਿਕਰ ਕੀਤਾ ਜਦਕਿ ਇਸ ਦੇ ਨਾਲ ਹੀ ਵਿੱਤੀ ਸੰਸਥਾਵਾਂ ਦੇ ਸੁਧਾਰਾਂ ਦਾ ਸੱਦਾ ਵੀ ਦਿਤਾ।