ਜਾਨ ਦੀ ਬਾਜ਼ੀ ਲਗਾ ਕੇ ਅਮਰੀਕਾ ਵਿਚ ਘੁੰਮ ਰਹੇ ਚੀਨੀ ਨਾਗਰਿਕ, 5 ਮਹੀਨੇ ਵਿਚ 6500 ਲੋਕ ਅਮਰੀਕੀ ਬਾਰਡਰ ’ਤੇ ਗ੍ਰਿਫਤਾਰ
ਵਾਸ਼ਿੰਗਟਨ, 14 ਜੁਲਾਈ, ਹ.ਬ. : ਚੀਨ ਤੋਂ ਹਜ਼ਾਰਾਂ ਲੋਕ ਰੁਜ਼ਗਾਰ ਅਤੇ ਆਜ਼ਾਦੀ ਦੀ ਭਾਲ ਵਿਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋ ਰਹੇ ਹਨ। ਇਹ ਦਾਅਵਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਮੁਤਾਬਕ ਅਕਤੂਬਰ 2022 ਤੋਂ ਮਾਰਚ 2023 ਦਰਮਿਆਨ ਅਮਰੀਕਾ-ਮੈਕਸੀਕੋ ਸਰਹੱਦ ’ਤੇ 6500 ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਖ਼ਾਸ ਗੱਲ ਇਹ […]
By : Editor (BS)
ਵਾਸ਼ਿੰਗਟਨ, 14 ਜੁਲਾਈ, ਹ.ਬ. : ਚੀਨ ਤੋਂ ਹਜ਼ਾਰਾਂ ਲੋਕ ਰੁਜ਼ਗਾਰ ਅਤੇ ਆਜ਼ਾਦੀ ਦੀ ਭਾਲ ਵਿਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋ ਰਹੇ ਹਨ। ਇਹ ਦਾਅਵਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਮੁਤਾਬਕ ਅਕਤੂਬਰ 2022 ਤੋਂ ਮਾਰਚ 2023 ਦਰਮਿਆਨ ਅਮਰੀਕਾ-ਮੈਕਸੀਕੋ ਸਰਹੱਦ ’ਤੇ 6500 ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਖ਼ਾਸ ਗੱਲ ਇਹ ਹੈ ਕਿ ਇਹ ਅੰਕੜਾ ਇਕ ਸਾਲ ਪਹਿਲਾਂ (ਅਕਤੂਬਰ 2021 ਤੋਂ ਮਾਰਚ 2022) ਨਾਲੋਂ 15 ਗੁਣਾ ਜ਼ਿਆਦਾ ਹੈ। ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਚੀਨੀ ਲਾਤੀਨੀ ਅਮਰੀਕੀ ਦੇਸ਼ਾਂ ਦਾ ਰਸਤਾ ਅਪਣਾਉਂਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਉਨ੍ਹਾਂ ਨਾਲ ਬਲਾਤਕਾਰ, ਲੁੱਟ-ਖਸੁੱਟ ਅਤੇ ਕਤਲ ਦੀਆਂ ਅਣਗਿਣਤ ਘਟਨਾਵਾਂ ਵਾਪਰ ਚੁੱਕੀਆਂ ਹਨ। ਚੀਨ ਦੀ ਜਿਨਪਿੰਗ ਸਰਕਾਰ ਭਾਵੇਂ ‘ਚਾਈਨੀਜ਼ ਡਰੀਮ’ ਦੇ ਦਾਅਵੇ ਕਰੇ ਪਰ ਇੱਥੋਂ ਦੇ ਲੋਕ ਹਰ ਕੀਮਤ ’ਤੇ ਦੇਸ਼ ਛੱਡ ਕੇ ਭੱਜਣਾ ਚਾਹੁੰਦੇ ਹਨ।