Begin typing your search above and press return to search.

ਜ਼ਿੰਦਗੀ ਵਿਚ ਆਏ ਤੂਫਾਨ ਨਾਲ ਜੂਝ ਰਿਹੈ ਕੈਨੇਡੀਅਨ ਸਿੱਖ ਪਰਵਾਰ

ਹਿਊਸਟਨ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਪ੍ਰਮਾਤਮਾ ਦੀ ਮਰਜ਼ੀ ਅੱਗੇ ਹਰ ਕੋਈ ਬੇਵੱਸ ਹੋ ਜਾਂਦਾ ਹੈ ਅਤੇ ਇਕ ਮਗਰੋਂ ਇਕ ਆਈ ਮੁਸੀਬਤ ਜ਼ਿੰਦਗੀ ਨੂੰ ਘੁਣ ਵਾਂਗ ਖਾਣ ਲਗਦੀ ਹੈ। ਆਰਥਿਕ ਹਾਲਾਤ ਵੀ ਐਨੇ ਡਾਵਾਂਡੋਲ ਹੋ ਜਾਂਦੇ ਹਨ ਕਿ ਆਪਣੇ ਪਰਵਾਰਕ ਮੈਂਬਰਾਂ ਦਾ ਇਲਾਜ ਵਿੱਤੋਂ ਬਾਹਰ ਜਾਂਦਾ ਹੈ। ਕੁਝ ਅਜਿਹਾ ਹੀ ਘਟਨਾਕ੍ਰਮ ਹਸਦੇ ਵਸਦੇ ਕੈਨੇਡੀਅਨ ਪਰਵਾਰ […]

ਜ਼ਿੰਦਗੀ ਵਿਚ ਆਏ ਤੂਫਾਨ ਨਾਲ ਜੂਝ ਰਿਹੈ ਕੈਨੇਡੀਅਨ ਸਿੱਖ ਪਰਵਾਰ
X

Editor EditorBy : Editor Editor

  |  28 Nov 2023 1:00 PM IST

  • whatsapp
  • Telegram

ਹਿਊਸਟਨ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਪ੍ਰਮਾਤਮਾ ਦੀ ਮਰਜ਼ੀ ਅੱਗੇ ਹਰ ਕੋਈ ਬੇਵੱਸ ਹੋ ਜਾਂਦਾ ਹੈ ਅਤੇ ਇਕ ਮਗਰੋਂ ਇਕ ਆਈ ਮੁਸੀਬਤ ਜ਼ਿੰਦਗੀ ਨੂੰ ਘੁਣ ਵਾਂਗ ਖਾਣ ਲਗਦੀ ਹੈ। ਆਰਥਿਕ ਹਾਲਾਤ ਵੀ ਐਨੇ ਡਾਵਾਂਡੋਲ ਹੋ ਜਾਂਦੇ ਹਨ ਕਿ ਆਪਣੇ ਪਰਵਾਰਕ ਮੈਂਬਰਾਂ ਦਾ ਇਲਾਜ ਵਿੱਤੋਂ ਬਾਹਰ ਜਾਂਦਾ ਹੈ। ਕੁਝ ਅਜਿਹਾ ਹੀ ਘਟਨਾਕ੍ਰਮ ਹਸਦੇ ਵਸਦੇ ਕੈਨੇਡੀਅਨ ਪਰਵਾਰ ਨਾਲ ਵਾਪਰਿਆ। 2018 ਵਿਚ ਸੱਤ ਸਾਲ ਦਾ ਬੇਟਾ ਬਲੱਡ ਕੈਂਸਰ ਕਾਰਨ ਚਲਾ ਗਿਆ ਅਤੇ ਹੁਣ ਮਾਂ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ।

ਪਤਨੀ ਦੇ ਇਲਾਜ ਲਈ ਲੱਖਾਂ ਡਾਲਰ ਦੀ ਜ਼ਰੂਰਤ

40 ਸਾਲ ਦੀ ਨਵਦੀਪ ਕੌਰ ਨੂੰ ਅਗਸਤ 2022 ਵਿਚ ਸਟੇਜ 4 ਬਰੈਸਟ ਕੈਂਸਰ ਬਾਰੇ ਪਤਾ ਲੱਗਾ ਜੋ ਉਸ ਦੇ ਸਰੀਰ ਦੇ ਕਈ ਅਹਿਮ ਅੰਗਾਂ ਤੱਕ ਫੈਲ ਚੁੱਕਾ ਸੀ। ਇਸ ਤੋਂ ਪਹਿਲਾਂ 2018 ਵਿਚ ਨਵਦੀਪ ਕੌਰ ਦਾ ਬੇਟਾ ਸਿਰਫ ਸੱਤ ਸਾਲ ਦੀ ਉਮਰ ਵਿਚ ਦੁਨੀਆਂ ਨੂੰ ਅਲਵਿਦਾ ਆਖ ਗਿਆ। ਨਵਦੀਪ ਕੌਰ ਦੀ ਹਾਲਤ ਵੀ ਵਿਗੜਦੀ ਜਾ ਰਹੀ ਸੀ ਅਤੇ ਕੈਨੇਡੀਅਨ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿਤੇ ਜਿਸ ਮਗਰੋਂ ਉਨ੍ਹਾਂ ਦੇ ਪਤੀ ਨਵਦੀਪ ਸਿੰਘ ਉਨ੍ਹਾਂ ਨੂੰ ਇਲਾਜ ਵਾਸਤੇ ਅਮਰੀਕਾ ਲੈ ਆਏ। ਇਸ ਵੇਲੇ ਨਵਦੀਪ ਕੌਰ ਦਾ ਇਲਾਜ ਟੈਕਸਸ ਸੂਬੇ ਦੇ ਹਿਊਸਟਨ ਵਿਖੇ ਸਥਿਤ ਐਮ.ਡੀ. ਐਂਡਰਸਨ ਕੈਂਸਰ ਸੈਂਟਰ ਵਿਚ ਚੱਲ ਰਿਹਾ ਹੈ ਅਤੇ ਹਸਪਤਾਲ ਦਾ ਬਿਲ ਅਦਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਮੈਡੀਕਲ ਖਰਚਿਆਂ ਵਾਸਤੇ 5 ਲੱਖ ਡਾਲਰ ਦੀ ਜ਼ਰੂਰਤ ਹੈ ਅਤੇ ਨਵਦੀਪ ਸਿੰਘ ਹਿੰਮਤ ਹਾਰਨ ਨੂੰ ਤਿਆਰ ਨਹੀਂ।

Next Story
ਤਾਜ਼ਾ ਖਬਰਾਂ
Share it