ਜਸਟਿਨ ਟਰੂਡੋ ਵਿਰੁੱਧ ਅਪਰਾਧਕ ਪੜਤਾਲ ਦੀ ਖਬਰ ਨੇ ਪਾਇਆ ਭੜਥੂ
ਆਰ.ਸੀ.ਐਮ.ਪੀ. ਨੇ ਕਿਹਾ, ਠੋਸ ਸਬੂਤ ਨਾ ਹੋਣ ਕਾਰਨ ਬੰਦ ਕੀਤੀ ਪੜਤਾਲ ਔਟਵਾ, 20 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਅਪਰਾਧਕ ਪੜਤਾਲ ਸ਼ੁਰੂ ਹੋਣ ਦੇ ਦਾਅਵਿਆਂ ਨੇ ਸੋਮਵਾਰ ਨੂੰ ਤਰਥੱਲੀ ਮਚਾ ਦਿਤੀ ਪਰ ਆਰ.ਸੀ.ਐਮ.ਪੀ. ਨੇ ਸਪੱਸ਼ਟ ਕਰ ਦਿਤਾ ਕਿ ਐਸ.ਐਨ.ਸੀ.-ਲੈਵਲਿਨ ਮਸਲੇ ਵਿਚ ਸਿਆਸੀ ਦਖਲ ਬਾਰੇ ਕੋਈ ਪੜਤਾਲ ਨਹੀਂ ਕੀਤੀ ਜਾ ਰਹੀ। […]
By : Editor (BS)
ਆਰ.ਸੀ.ਐਮ.ਪੀ. ਨੇ ਕਿਹਾ, ਠੋਸ ਸਬੂਤ ਨਾ ਹੋਣ ਕਾਰਨ ਬੰਦ ਕੀਤੀ ਪੜਤਾਲ
ਔਟਵਾ, 20 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਅਪਰਾਧਕ ਪੜਤਾਲ ਸ਼ੁਰੂ ਹੋਣ ਦੇ ਦਾਅਵਿਆਂ ਨੇ ਸੋਮਵਾਰ ਨੂੰ ਤਰਥੱਲੀ ਮਚਾ ਦਿਤੀ ਪਰ ਆਰ.ਸੀ.ਐਮ.ਪੀ. ਨੇ ਸਪੱਸ਼ਟ ਕਰ ਦਿਤਾ ਕਿ ਐਸ.ਐਨ.ਸੀ.-ਲੈਵਲਿਨ ਮਸਲੇ ਵਿਚ ਸਿਆਸੀ ਦਖਲ ਬਾਰੇ ਕੋਈ ਪੜਤਾਲ ਨਹੀਂ ਕੀਤੀ ਜਾ ਰਹੀ। ਸੋਮਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਆਰ.ਸੀ.ਐਮ.ਪੀ. ਨੇ ਕਿਹਾ ਕਿ ਕੋਈ ਠੋਸ ਸਬੂਤ ਨਾ ਮਿਲਣ ਕਾਰਨ ਫ਼ਾਈਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਐਸ.ਐਨ.ਸੀ. ਲੈਵਲਿਨ ਮਾਮਲੇ ਦਾ ਜਿੰਨ ਮੁੜ ਬੋਤਲ ਵਿਚੋਂ ਬਾਹਰ ਆਉਂਦਾ ਮਹਿਸੂਸ ਹੋਇਆ ਜਦੋਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਪੋਸਟਾਂ ਵਿਚ ਜਸਟਿਨ ਟਰੂਡੋ ਨੂੰ 10 ਸਾਲ ਦੀ ਸਜ਼ਾ ਹੋਣ ਦੇ ਖਦਸ਼ੇ ਜ਼ਾਹਰ ਕੀਤੇ ਜਾਣ ਲੱਗੇ। ਦਰਅਸਲ ਡੈਮੋਕ੍ਰੇਸੀ ਵਾਚ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਆਰ.ਸੀ.ਐਮ.ਪੀ. ਤੋਂ ਹਾਸਲ ਇਕ ਦਸਤਾਵੇਜ਼ ਪੇਸ਼ ਕੀਤਾ ਗਿਆ ਜਿਸ ਵਿਚ ਐਸ.ਐਨ.ਸੀ.-ਲੈਵਲਿਨ ਮਾਮਲੇ ਦੀ ਪੜਤਾਲ ਚੱਲ ਰਹੀ ਹੋਣ ਦਾ ਜ਼ਿਕਰ ਕੀਤਾ ਗਿਆ ਸੀ।