ਜਵਾਨ' ਦਾ ਗਲੋਬਲ ਕਲੈਕਸ਼ਨ 900 ਕਰੋੜ ਤੋਂ ਪਾਰ, 'ਪਠਾਨ' ਦਾ ਰਿਕਾਰਡ ਤੋੜਨ ਲਈ ਤਿਆਰ ਖਾਨ
'ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਘਰੇਲੂ ਕਲੈਕਸ਼ਨ 521 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ l ਅਤੇ ਦੁਨੀਆ ਭਰ ਦੇ ਅੰਕੜੇ ਹੋਰ ਵੀ ਹੈਰਾਨ ਕਰਨ ਵਾਲੇ ਹਨ। SRK ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹੈ। ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੇਸ਼-ਵਿਦੇਸ਼ 'ਚ ਧੂਮ ਮਚਾ ਰਹੀ ਹੈ।'ਪਠਾਨ' ਰਾਹੀਂ ਪਹਿਲਾਂ ਕਈ ਰਿਕਾਰਡ ਤੋੜ ਚੁੱਕੇ ਕਿੰਗ ਖਾਨ […]

By : Editor (BS)
'ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਘਰੇਲੂ ਕਲੈਕਸ਼ਨ 521 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ l ਅਤੇ ਦੁਨੀਆ ਭਰ ਦੇ ਅੰਕੜੇ ਹੋਰ ਵੀ ਹੈਰਾਨ ਕਰਨ ਵਾਲੇ ਹਨ। SRK ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹੈ।
ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੇਸ਼-ਵਿਦੇਸ਼ 'ਚ ਧੂਮ ਮਚਾ ਰਹੀ ਹੈ।'ਪਠਾਨ' ਰਾਹੀਂ ਪਹਿਲਾਂ ਕਈ ਰਿਕਾਰਡ ਤੋੜ ਚੁੱਕੇ ਕਿੰਗ ਖਾਨ ਹੁਣ ਆਪਣੀ ਹੀ ਫਿਲਮ (ਪਠਾਨ) ਦੇ ਲਾਈਫਟਾਈਮ ਕਲੈਕਸ਼ਨ ਦਾ ਰਿਕਾਰਡ ਤੋੜਨ ਦੀ ਤਿਆਰੀ ਕਰ ਰਹੇ ਹਨ
ਸਾਊਥ ਦੇ ਸਟਾਰ ਨਿਰਦੇਸ਼ਕ ਐਟਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜਵਾਨ' ਦੀ ਕਮਾਈ ਦਾ ਅੰਕੜਾ ਭਾਰਤੀ ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ।ਜੇਕਰ ਪਿਛਲੇ ਮੰਗਲਵਾਰ ਦੀ ਕਮਾਈ ਨੂੰ ਜੋੜੀਏ ਤਾਂ 'ਜਵਾਨ' ਦਾ ਹੁਣ ਤੱਕ ਦਾ ਕੁਲ ਕਲੈਕਸ਼ਨ 521 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ।
ਸ਼ਾਰੁਖ ਖਾਨ ਦੀ ਵਾਪਸੀ ਫਿਲਮ 'ਪਠਾਨ' ਨੇ 1050 ਕਰੋੜ ਰੁਪਏ ਦਾ ਲਾਈਫਟਾਈਮ ਕਲੈਕਸ਼ਨ ਕੀਤਾ ਸੀ ਅਤੇ ਜੇਕਰ 'ਜਵਾਨ' ਵੀ 1051 ਕਰੋੜ ਰੁਪਏ ਕਮਾ ਸਕਦੀ ਹੈ। 'ਜਵਾਨ' 900 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ 1000 ਕਰੋੜ ਰੁਪਏ ਦੇ ਅੰਕੜੇ ਨੂੰ ਛੂਹਣ ਵੱਲ ਵਧ ਰਹੀ ਹੈ।


