Begin typing your search above and press return to search.

ਜਲੰਧਰ : ਸ਼ਰਾਬੀ ਡਰਾਈਵਰ ਨੇ ਇਨੋਵਾ ਕਾਰ ਲਿਆ ਮਾਰੀ ਟਰੈਕਟਰ ਵਿਚ, ਇਕ ਦੀ ਗਈ ਜਾਨ

ਜਲੰਧਰ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਅੰਮ੍ਰਿਤਸਰ ਹਾਈਵੇਅ 'ਤੇ ਇਕ ਇਨੋਵਾ ਕਾਰ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਟਰੈਕਟਰ 'ਤੇ ਡਰਾਈਵਰ ਨਾਲ ਬੈਠੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਇਨੋਵਾ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਪੂਰੀ […]

ਜਲੰਧਰ : ਸ਼ਰਾਬੀ ਡਰਾਈਵਰ ਨੇ ਇਨੋਵਾ ਕਾਰ ਲਿਆ ਮਾਰੀ ਟਰੈਕਟਰ ਵਿਚ, ਇਕ ਦੀ ਗਈ ਜਾਨ
X

Editor (BS)By : Editor (BS)

  |  31 July 2023 4:17 AM IST

  • whatsapp
  • Telegram

ਜਲੰਧਰ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਅੰਮ੍ਰਿਤਸਰ ਹਾਈਵੇਅ 'ਤੇ ਇਕ ਇਨੋਵਾ ਕਾਰ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਟਰੈਕਟਰ 'ਤੇ ਡਰਾਈਵਰ ਨਾਲ ਬੈਠੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਇਨੋਵਾ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਪੂਰੀ ਤਰ੍ਹਾਂ ਸ਼ਰਾਬੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਚਾਲਕ ਦੂਜੇ ਪਾਸੇ ਜਾ ਡਿੱਗਿਆ ਅਤੇ ਵਾਲ ਵਾਲ ਬਚ ਗਿਆ।

ਇਨੋਵਾ ਨੰਬਰ ਸੀਐਚ-07ਏਬੀ-6960 ਨੇ ਘੱਟੋ-ਘੱਟ 100 ਤੋਂ 120 ਦੀ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੇ ਟਾਇਰ ਵੀ ਖੁੱਲ੍ਹ ਗਏ। ਇਨੋਵਾ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨੋਵਾ ਗੱਡੀ ਚਲਾ ਰਹੇ ਨੌਜਵਾਨ ਦੀ ਪਛਾਣ ਕਮਲਜੀਤ ਵਾਸੀ ਜਲੰਧਰ ਵਜੋਂ ਹੋਈ ਹੈ। ਉਸਨੇ ਖੁਦ ਮੰਨਿਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਅਚਾਨਕ ਕਾਰ ਬੇਕਾਬੂ ਹੋ ਕੇ ਅੱਗੇ ਜਾ ਰਹੀ ਟਰਾਲੀ ਨਾਲ ਜਾ ਟਕਰਾਈ।

Next Story
ਤਾਜ਼ਾ ਖਬਰਾਂ
Share it